ਕਾਂਗਰਸ, ਅਕਾਲੀ ਦਲ, ਭਾਜਪਾ ਦੇ 4 ਤੋਂ 5 ਹਲਕਿਆਂ ਲਈ ਉਮੀਦਵਾਰ ਤੈਅ
Published : Mar 20, 2019, 10:26 pm IST
Updated : Mar 20, 2019, 10:26 pm IST
SHARE ARTICLE
Congress, Akali Dal, BJP
Congress, Akali Dal, BJP

ਪਟਿਆਲਾ ਤੋਂ ਪ੍ਰਨੀਤ ਕੌਰ, ਲੁਧਿਆਣਾ ਤੋਂ ਰਵਨੀਤ ਬਿੱਟੂ, ਗੁਰਦਾਸਪੁਰ ਤੋਂ ਜਾਖੜ ਅਤੇ ਖਡੂਰ ਸਾਹਿਬ ਤੋਂ ਡਿੰਪਾ ਨੂੰ ਇਸ਼ਾਰਾ ਮਿਲਿਆ

ਚੰਡੀਗੜ੍ਹ : ਬੇਸ਼ਕ ਰਵਾਇਤੀ ਪਾਰਟੀਆਂ ਨੇ ਅਜੇ ਅਪਣੇ ਉਮੀਦਵਾਰਾਂ ਦਾ ਨਾਮ ਜਨਤਕ ਨਹੀਂ ਕੀਤਾ ਪ੍ਰੰਤੂ ਫਿਰ ਵੀ 5-6 ਹਲਕਿਆਂ ਤੋਂ ਉਮੀਦਵਾਰਾਂ ਨੇ ਇਸ਼ਾਰਾ ਮਿਲਣ ਉਪਰੰਤ ਅਪਣਾ ਚੋਣ ਪ੍ਰਚਾਰ ਅਰੰਭ ਦਿਤਾ ਹੈ। ਸ਼੍ਰੋਮਣੀ ਅਕਾਲੀ ਦਲ (ਬ) ਨੇ ਅਪਣੇ ਦੋ ਉਮੀਦਵਾਰਾਂ ਦਾ ਨਾਮ ਤਾਂ ਪਹਿਲਾਂ ਹੀ ਜਨਤਕ ਕਰ ਦਿਤਾ ਹੈ। ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਅਤੇ ਜਲੰਧਰ ਰਾਖਵੇਂ ਹਲਕੇ ਤੋਂ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਨਾਮ ਐਲਾਨਿਆ ਜਾ ਚੁੱਕਾ ਹੈ।

ਕਾਂਗਰਸ ਪਾਰਟੀ ਨੇ ਬੇਸ਼ਕ ਅਜੇ ਤਕ ਇਕ ਵੀ ਉਮੀਦਵਾਰ ਦਾ ਨਾਮ ਜਨਤਕ ਨਹੀਂ ਕੀਤਾ ਪ੍ਰੰਤੂ ਗੁਰਦਾਸਪੁਰ, ਖਡੂਰ ਸਾਹਿਬ, ਲੁਧਿਆਣਾ ਅਤੇ ਪਟਿਆਲਾ ਤੋਂ ਪਾਰਟੀ ਵਲੋਂ ਇਸ਼ਾਰਾ ਮਿਲਣ ਉਪਰੰਤ ਉਮੀਦਵਾਰਾਂ ਨੇ ਅਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿਤੀਆਂ ਹਨ। ਗੁਰਦਾਸਪੁਰ ਹਲਕੇ ਤੋਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਅਤੇ ਪਟਿਆਲਾ ਹਲਕੇ ਤੋਂ ਮਹਾਰਾਣੀ ਪ੍ਰਨੀਤ ਕੌਰ ਨੇ ਅਪਣੀ ਉਮੀਦਵਾਰੀ ਤੈਅ ਸਮਝਕੇ ਅਪਣੀਆਂ ਚੋਣ ਸਰਗਰਮੀਆਂ ਅਰੰਭੀਆਂ ਹੋਈਆਂ ਹਨ। ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦਾ ਨਾਮ ਤਿੰਨ-ਚਾਰ ਦਿਨ ਪਹਿਲਾਂ ਹੀ ਤੈਅ ਹੋਇਆ ਹੈ। ਸ. ਡਿੰਪਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਕਹਿ ਦਿਤਾ ਹੈ ਕਿ ਉਹ ਖਡੂਰ ਸਾਹਿਬ ਹਲਕੇ ਤੋਂ ਅਪਣੀਆਂ ਚੋਣ ਸਰਗਰਮੀਆਂ ਅਰੰਭ ਦੇਣ। ਮੁੱਖ ਮੰਤਰੀ ਨੇ ਇਸ ਹਲਕੇ 'ਚ ਪੈਂਦੇ 9 ਅਸੈਂਬਲੀ ਹਲਕਿਆਂ ਦੇ ਵਿਧਾਇਕਾਂ ਨੂੰ ਵੀ ਸ. ਡਿੰਪਾ ਲਈ ਚੋਣ ਪ੍ਰਚਾਰ ਅਰੰਭਣ ਦੀਆਂ ਹਦਾਇਤਾਂ ਦੇ ਦਿਤੀਆਂ ਹਨ।

Congress leadersCongress leaders

ਜਿਥੋਂ ਤਕ ਅਕਾਲੀ ਦਲ ਦਾ ਸਬੰਧ ਹੈ। ਦੋ ਹਲਕਿਆਂ 'ਚ ਉਮੀਦਵਾਰ ਐਲਾਨੇ ਜਾ ਚੁੱਕੇ ਹਨ ਅਤੇ ਤਿੰਨ ਹੋਰ ਹਲਕਿਆਂ ਤੋਂ ਵੀ ਉਮੀਦਵਾਰਾਂ ਨੂੰ ਇਸ਼ਾਰਾ ਹੋ ਚੁਕਿਆ ਹੈ। ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਬੇਸ਼ਕ ਸੁਖਦੇਵ ਸਿੰਘ ਢੀਂਡਸਾ ਵਾਰ-ਵਾਰ ਇਹ ਬਿਆਨ ਦੇ ਰਹੇ ਹਨ ਕਿ ਉਨ੍ਹਾਂ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਚੋਣ ਨਾ ਲੜਨ ਦੀ ਸਲਾਹ ਦਿਤੀ ਹੈ। ਪ੍ਰੰਤੂ ਪਾਰਟੀ ਨੇ ਸਪਸ਼ਟ ਕਰ ਦਿਤਾ ਹੈ ਕਿ ਇਸ ਸਮੇਂ ਢੀਂਡਸਾ ਪਰਵਾਰ ਦੀ ਸੰਗਰੂਰ ਜ਼ਿਲ੍ਹੇ 'ਚ ਸਰਦਾਰੀ ਹੈ। ਜੇਕਰ ਸੰਗਰੂਰ ਤੋਂ ਹੋਰ ਉਮੀਦਵਾਰ ਬਣਾਇਆ ਗਿਆ ਤਾਂ ਫਿਰ ਸਰਦਾਰੀ ਵਾਲੇ ਹਾਲਾਤ ਬਦਲ ਜਾਣਗੇ। ਪਰਮਿੰਦਰ ਸਿੰਘ ਢੀਂਡਸਾ ਨੇ ਅਜੇ ਤਕ ਪਾਰਟੀ ਨੂੰ ਨਾਂਹ ਨਹੀਂ ਕੀਤੀ। ਬਠਿੰਡਾ ਜਾਂ ਫ਼ਿਰੋਜ਼ਪੁਰ ਕਿਸੇ ਇਕ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਉਮੀਦਵਾਰ ਹੋਣਗੇ। ਅਕਾਲੀ ਦਲ ਨੇ ਬਾਕੀ ਦੇ ਹਲਕਿਆਂ ਫ਼ਰੀਦਕੋਟ, ਲੁਧਿਆਣਾ, ਫ਼ਤਿਹਗੜ੍ਹ ਅਤੇ ਪਟਿਆਲਾ ਤੋਂ ਵੀ ਦੋ-ਦੋ ਉਮੀਦਵਾਰ ਸੂਚੀ 'ਚ ਰੱਖੇ ਹਨ ਅਤੇ ਕਾਂਗਰਸ ਵਲੋਂ ਉਮੀਦਵਾਰਾਂ ਦੇ ਨਾਮ ਐਲਾਨੇ ਜਾਣ ਦਾ ਇੰਤਜਾਰ ਹੋ ਰਿਹਾ ਹੈ। ਵੈਸੇ ਵੀ ਉਮੀਦਵਾਰਾਂ ਨੇ ਪਾਰਟੀ ਨੂੰ ਕਿਹਾ ਹੈ ਕਿ ਅਜੇ ਚੋਣਾਂ 'ਚ ਦੋ ਮਹੀਨੇ ਦਾ ਸਮਾਂ ਪਿਆ ਹੈ। ਇਸ ਜਧਰ ਬਹੁਤਾ ਪਹਿਲਾਂ ਉਹਨਾਂ ਦਾ ਨਾਮ ਨਾ ਐਲਾਨਿਆ ਜਾਵੇ। ਇਸ ਨਾਲ ਜਿਥੇ ਚੋਣ ਮੁਹਿੰਮ ਦੀਆਂ ਸਥਿਤੀਆਂ ਬਦਲ ਸਕਦੀਆਂ ਹਨ, ਉਥੇ ਖਰਚਾ ਵੀ ਦੁਗਣਾ ਹੋਵੇਗਾ। ਦੋਵੇਂ ਹੀ ਮੁੱਖ ਪਾਰਟੀਆਂ ਇਸੀ ਕਾਰਨ ਅਜੇ ਅਪਣੇ ਉਮੀਦਵਾਰਾਂ ਦਾ ਨਾਮ ਜਨਤਕ ਨਹੀਂ ਕਰ ਰਹੀਆਂ। 

Ranjit Singh BrahmpuraRanjit Singh Brahmpura

ਜਿਥੋਂ ਤਕ ਖਡੂਰ ਸਾਹਿਬ ਅਤੇ ਜਲੰਧਰ ਹਲਕਿਆਂ ਦਾ ਸਬੰਧ ਹੈ, ਉਥੇ ਸਥਿਤੀਆਂ ਵਖਰੀਆਂ ਹਨ। ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਐਮ.ਪੀ. ਰਣਜੀਤ ਸਿੰਘ ਬ੍ਰਹਮਪੁਰਾ ਨੇ ਵਖਰੀ ਪਾਰਟੀ ਬਣਾ ਕੇ ਆਪਣਾ ਉਮੀਦਵਾਰ ਐਲਾਨ ਦਿਤਾ ਹੈ ਅਤੇ ਉਹ ਉਥੇ ਸਰਗਰਮ ਵੀ ਹੋ ਚੁੱਕਾ ਹੈ। ਪਾਰਟੀ ਕਾਡਰ ਵੀ ਦੁਚਿਤੀ ਵਿਚ ਸੀ ਕਿ ਸ. ਬ²੍ਰਹਮਪੁਰਾ ਮੁੜ ਪਾਰਟੀ ਨਾਲ ਸਮਝੌਤਾ ਕਰ ਸਕਦੇ ਹਨ। ਵਰਕਰਾਂ ਨੂੰ ਸੰਦੇਸ਼ ਦੇਣ ਲਈ ਬੀਬੀ ਜਗੀਰ ਕੌਰ ਦਾ ਨਾਮ ਐਲਾਨਿÂਆ।
ਜਿਥੋਂ ਤਕ ਜਲੰਧਰ ਹਲਕੇ ਦਾ ਸਬੰਧ ਹੈ ਉਥੇ ਵਿਚ ਵੀ ਸਥਾਨਕ ਉਮੀਦਵਾਰ ਉਪਲਬਧ ਨਹੀਂ ਸੀ। ਚਰਨਜੀਤ ਸਿੰਘ ਅਟਵਾਲ ਉਸ ਹਲਕੇ ਲਈ ਨਵੇਂ ਉਮੀਦਵਾਰ ਹਨ। ਉਨ੍ਹਾਂ ਨੂੰ ਵੀ ਤਾਲਮੇਲ ਲਈ ਸਮਾਂ ਚਾਹੀਦਾ ਸੀ।

ਜਿਥੋਂ ਤਕ ਭਾਜਪਾ ਦਾ ਸਬੰਧ ਹੈ, ਉਸ ਵਲੋਂ ਵੀ ਪਿਛਲੇ ਦਿਨ ਪ੍ਰਦੇਸ਼ ਚੋਣ ਕਮੇਟੀ ਦੀ ਮੀਟਿੰਗ ਵਿਚ ਤਿੰਨ ਹਲਕਿਆਂ ਲਈ ਉਮੀਦਵਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਤਿੰਨ ਹੀ ਹਲਕਿਆਂ ਲਈ ਦੋ ਤੋਂ ਤਿੰਨ ਉਮੀਦਵਾਰ ਇਕ ਹਲਕੇ ਲਈ ਰੱਖੇ ਗਏ ਹਨ। ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਪਿਛਲੇ ਦਿਨ ਹੋਈ ਮੀਟਿੰਗ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਨੇ ਵੱਖ-ਵੱਖ ਉਮੀਦਵਾਰਾਂ ਬਾਰੇ ਅਪਣੇ ਵਿਚਾਰ ਰੱਖੇ ਅਤੇ ਅਖੀਰ ਸਹਿਮਤੀ ਨਾਲ ਪੈਨਲ ਤਿਆਰ ਕੀਤਾ ਗਿਆ। ਹੁਣ ਜਦ ਹਾਈਕਮਾਨ ਵਲੋਂ ਮੀਟਿੰਗ ਦਾ ਸਮਾਂ ਦਿਤਾ ਜਾਵੇਗਾ ਤਾਂ ਕਮੇਟੀ ਵਲੋਂ ਬਣਾਇਆ ਪੈਨਲ ਕੇਂਦਰੀ ਚੋਣ ਕਮੇਟੀ ਹਵਾਲੇ ਕੀਤਾ ਜਾਵੇਗਾ ਅਤੇ ਕੇਂਦਰੀ ਕਮੇਟੀ ਵਲੋਂ ਉਮੀਦਵਾਰਾਂ ਦੀ ਚੋਣ ਹੋਵੇਗੀ।

ਭਾਜਪਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਹਲਕੇ ਲਈ ਪੈਨਲ ਵਿਚ ਤਿੰਨ ਨਾਮ ਰੱਖੇ ਗਏ ਹਨ। ਨੰਬਰ ਇਕ 'ਤੇ ਕਵਿਤਾ ਖੰਨਾ ਜੋ ਗੁਰਦਾਸਪੁਰ ਹਲਕੇ ਤੋਂ ਤਿੰਨ ਵਾਰ ਬਣੇ ਭਾਜਪਾ ਐਮ.ਪੀ. ਸਵਰਗੀ ਵਿਨੋਦ ਖੰਨਾ ਦੀ ਪਤਨੀ ਹੈ। ਇਸ ਤੋਂ ਇਲਾਵਾ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦਾ ਨਾਮ ਵੀ ਸ਼ਾਮਲ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement