
ਇਲਾਜ਼ ਕਰਵਾਉਣ ਲਈ ਪੁਲਿਸ ਨੇ ਕੀਤੀਆਂ ਮਰੀਜ਼ਾਂ ਦੀਆਂ ਮਿੰਨਤਾਂ
ਮੁਹਾਲੀ- ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵਾਇਰਸ ਦੇ ਚਲਦੇ ਜਿਥੇ ਪੂਰੀ ਦੁਨੀਆਂ ਦੇ ਸਾਹ ਸੁੱਕੇ ਪਏ ਨੇ ਉਥੇ ਇਸ ਦੀ ਲਪੇਟ ‘ਚ ਆਏ ਲੋਕਾਂ ਦੀ ਸੁਰੱਖਿਆ ਲਈ ਸਿਹਤ ਵਿਭਾਗ ਤੇ ਪੁਲਿਸ ਹਰ ਹੱਥਕੰਢਾ ਅਪਣਾ ਰਹੀ ਹੈ ਤਾਂ ਜੋ ਇਸ ਵਾਇਰਸ ਨੂੰ ਰੋਕਿਆ ਜਾ ਸਕੇ।
Corona Virus
ਪਰ ਉਥੇ ਹੀ ਹੁਣ ਇਕ ਮੁਹਾਲੀ ਤੋਂ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਦੌਰਾਨ ਪੁਲਿਸ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਇਲਾਜ਼ ਲਈ MAX ਹਸਪਤਾਲ ਲਿਜਾਣ ਦੀ ਗੱਲ ਆਖ ਰਹੀ ਹੈ ਪਰ ਮਰੀਜ਼ ਪੀਜੀਆਈ ਜਾਣ ਲ਼ਈ ਅੜ ਗਏ ਜਿਨ੍ਹਾਂ ਅੱਗੇ ਪੁਲਿਸ ਮੁਲਾਜ਼ਮਾਂ ਵੱਲੋਂ ਹੱਥ ਜੋੜਕੇ ਕਾਫੀ ਮਿੰਨਤਾਂ ਤਰਲੇ ਵੀ ਕੀਤੇ ਗਏ।
Corona virus
ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਵਿਚ ਪੀਜੀਆਈ ਲਿਜਾਣ ਦਾ ਹੀ ਭਰੋਸਾ ਦਿੱਤਾ ਗਿਆ ਤੇ ਮਸਾ ਮਸਾ ਜਾ ਕੇ ਮਰੀਜ਼ ਪੀਜੀਆਈ ਜਾਣ ਲਈ ਮੰਨੇ। ਦੱਸ ਦਈਏ ਕਿ ਮੋਹਾਲੀ ਤੇ ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਲਈ ਪੁਲਿਸ ਤੇ ਸਿਹਤ ਵਿਭਾਗੀ ਕੋਈ ਵੀ ਰਿਸ਼ਕ ਨਹੀਂ ਲੈਣਾ ਚਾਹੁੰਦੀ ਤੇ ਪੁਲਿਸ ਸ਼ੱਕੀ ਮਰੀਜ਼ਾਂ ਦੀ ਭਾਲ ਵਿਚ ਜੁੱਟੀ ਹੋਈ ਹੈ।