
ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਹ ਮਹਾਂਮਾਰੀ ਆਪਣੀ ਲਪੇਟ 'ਚ ਕਈ ਦੇਸ਼ਾਂ ਨੂੰ ਲੈ ਚੁੱਕੀ ਹੈ। ਪੂਰੀ ਦੁਨੀਆ 'ਚ ਕੋਰੋਨਾ ਦੀ ਦਹਿਸ਼ਤ ਦਾ ਮਾਹੌਲ ਹੈ
ਬਠਿੰਡਾ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਹ ਮਹਾਂਮਾਰੀ ਆਪਣੀ ਲਪੇਟ 'ਚ ਕਈ ਦੇਸ਼ਾਂ ਨੂੰ ਲੈ ਚੁੱਕੀ ਹੈ। ਪੂਰੀ ਦੁਨੀਆ 'ਚ ਕੋਰੋਨਾ ਦੀ ਦਹਿਸ਼ਤ ਦਾ ਮਾਹੌਲ ਹੈ। ਕੋਰੋਨਾ ਵਾਇਰਸ ਮਹਾਂਮਾਰੀ ਨਾਲ ਹੁਣ ਤੱਕ 9,800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 240,000 ਤੋਂ ਵੱਧ ਸੰਕਰਮਿਤ ਹਨ।
File Photo
ਭਾਰਤ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ 195 ਹੋ ਗਈ ਹੈ ਜਿਸ 'ਚ ਪੰਜ ਮੌਤਾਂ ਵੀ ਸ਼ਾਮਲ ਹਨ। ਕੋਰੋਨਾ ਨੂੰ ਰੋਕਣ ਲਈ ਸਰਕਾਰ ਹਰ ਸੰਭਵ ਕਦਮ ਚੁੱਕ ਰਹੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਭੀੜ-ਭਾੜ ਵਾਲੀਆਂ ਸਭ ਥਾਵਾਂ ਬੰਦ ਕੀਤੀਆਂ ਗਈਆਂ ਹਨ। 20 ਬੰਦਿਆਂ ਤੋਂ ਵੱਧ ਇਕੱਠ ਤੇ ਵੀ ਰੋਕ ਲਾਈ ਗਈ ਹੈ
Marriage palace
ਪਰ ਸਰਕਾਰ ਦੇ ਸਾਰੇ ਹੁਕਮਾਂ ਤੇ ਅਦੇਸ਼ਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੀਆਂ ਹਨ। ਬਠਿੰਡਾ ਵਿਚ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਪੈਲਸ ਵਿਚ ਵਿਆਹ ਜਾਰੀ ਸੀ ਤੇ ਲੋਕਾਂ ਦਾ ਵੱਡਾ ਇੱਕਠ ਸੀ। ਪੁਲਿਸ ਨੇ ਰਿਜ਼ੋਰਟ ਦੇ ਮਾਲਕ ਤੇ ਉਸ ਦੇ ਬੇਟੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕਰ ਲਿਆ ਹੈ।