CM ਵੱਲੋਂ ਕਾਨੂੰਨ ਲਾਗੂ ਕਰਨ ਵਾਲੀ ਮਸ਼ੀਨਰੀ ਹੋਰ ਮਜ਼ਬੂਤ ਕਰਨ ਲਈ ਪਹਿਲਕਦਮੀਆਂ ਦਾ ਐਲਾਨ
Published : Mar 20, 2021, 2:52 pm IST
Updated : Mar 20, 2021, 3:36 pm IST
SHARE ARTICLE
CM Punjab
CM Punjab

ਅਪਰਾਧ ਦੇ ਨਵੇਂ ਤੌਰ-ਤਰੀਕਿਆਂ ਵਾਲੇ ਮਾਹੌਲ ਵਿਚ 3100 ਡੋਮੇਨ ਮਾਹਿਰ ਪੁਲੀਸਿੰਗ ਅਤੇ ਜਾਂਚ ਵਧਾਉਣਗੇ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਕ ਦੀ ਆਪਣੀ ਕਿਸਮ ਦੀ ਪਹਿਲੇ ਉੱਦਮ ਦਾ ਐਲਾਨ ਕਰਦਿਆਂ ਕਿਹਾ ਕਿ ਜਿਲ੍ਹਾ ਪੱਧਰ ਉਤੇ ਸਮਰਪਿਤ ਤਕਨੀਕੀ ਯੂਨਿਟ, ਨਾਰਕੋਟਿਕਸ ਯੂਨਿਟ, ਸੋਸ਼ਲ ਮੀਡੀਆ ਯੂਨਿਟ ਅਤੇ ਸਾਬੋਤਾਜ ਵਿਰੋਧੀ ਨਿਗਰਾਨ ਟੀਮਾਂ ਹੋਣਗੀਆਂ ਜਿਸ ਨਾਲ ਸੂਬੇ ਦੀ ਕਾਨੂੰਨ ਲਾਗੂ ਕਰਨ ਵਾਲੀ ਮਸ਼ੀਨਰੀ ਹੋਰ ਮਜ਼ਬੂਤ ਹੋਵੇਗੀ।  ਪੁਲੀਸਿੰਗ ਅਤੇ ਜਾਂਚ-ਪੜਤਾਲ ਵਿਚ ਨਵੀਂ ਚੁਣੌਤੀਆਂ ਨਾਲ ਸਿੱਝਣ ਲਈ ਸੂਬੇ ਦੀ ਕਾਨੂੰਨੀ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਕਦਮ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਚਾਰ ਸਾਲ ਦੇ ਸਮੇਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਸਥਿਰ ਬਣਾਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਕਾਨੂੰਨ ਲਾਗੂ ਕਰਨ ਵਾਲੀ ਸ਼ਕਤੀ ਨੂੰ ਹੋਰ ਕਾਰਗਰ ਬਣਾ ਰਹੀ ਹੈ ਜਿੱਥੇ ਡਿਜੀਟਲ ਤੇ ਸਾਈਰ ਅਪਰਾਧ ਵਰਗੇ ਨਵੇਂ ਯੁੱਗ ਦੇ ਜੁਰਮਾਂ ਵੱਲ ਕੇਂਦਰਿਤ ਕੀਤਾ ਜਾਵੇਗਾ ਅਤੇ ਔਰਤਾਂ ਅਤੇ ਸਮਾਜ ਦੇ ਹੋਰ ਕਮਜੋਰ ਵਰਗਾਂ ਦੀ ਸੁਰੱਖਿਆ ਵਧਾਈ ਜਾਵੇਗੀ।

CM PunjabCM Punjab

ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਵਿਸ਼ੇਸ਼ ਜੁਰਮਾਂ ਨਾਲ ਨਿਪਟਣ ਲਈ 3100 ਡੋਮੇਨ ਮਾਹਿਰਾਂ ਤੋਂ ਇਲਾਵਾ ਸਬ-ਇੰਸਪੈਕਟਰ ਤੇ ਕਾਂਸਟੇਬਲ ਦੇ ਪੱਧਰ ਉਤੇ 10000 ਪੁਲੀਸ ਕਰਮਚਾਰੀ ਭਰਤੀ ਕੀਤੇ ਜਾਣਗੇ ਜਿਨ੍ਹਾਂ ਵਿਚੋਂ 33 ਫੀਸਦੀ ਮਹਿਲਾਵਾਂ ਹੋਣਗੀਆਂ ਤਾਂ ਕਿ ਜ਼ਮੀਨੀ ਪੱਧਰ ਉਤੇ ਫੋਰਸ ਵਧਾਉਣ ਦੇ ਨਾਲ-ਨਾਲ ਪ੍ਰਭਾਵੀ ਪੁਲੀਸਿੰਗ ਨੂੰ ਯਕੀਨੀ ਬਣਾਇਆ ਜਾ ਸਕੇ। ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਕੋਲ ਗ੍ਰਹਿ ਮਾਮਲਿਆਂ ਦਾ ਵੀ ਮਹਿਕਮਾ ਹੈ, ਨੇ ਦੱਸਿਆ ਕਿ ਅਪਰਾਧ ਦੇ ਬਦਲ ਰਹੇ ਤੌਰ-ਤਰੀਕਿਆਂ ਦੇ ਨਾਲ ਜੁਰਮਾਂ ਦੀ ਰੋਕਥਾਮ ਅਤੇ ਪੜਤਾਲ ਪ੍ਰਭਾਵੀ ਤਰੀਕੇ ਨਾਲ ਡੋਮੇਨ ਮਾਹਿਰਾਂ ਦੇ ਸਹਿਯੋਗ ਲਈ ਪੰਜਾਬ ਪੁਲੀਸ ਵੱਲੋਂ ਛੇਤੀ ਹੀ 3100 ਵਿਸ਼ੇਸ਼ ਪੁਲੀਸ ਅਫਸਰਾਂ ਅਤੇ ਡੋਮੇਨ ਮਾਹਿਰਾਂ ਦੀ ਭਰਤੀ ਕੀਤੀ ਜਾਵੇਗੀ ਜੋ ਲਾਅ, ਫੋਰੈਂਸਿਕ, ਡਿਜੀਟਲ ਫੋਰੈਂਸਿਕ, ਸੂਚਨਾ ਤਕਨਾਲੋਜੀ, ਡਾਟਾ ਮਾਈਨਿੰਗ, ਸਾਈਬਰ ਸੁਰੱਖਿਆ, ਖੁਫੀਆ ਅਧਿਐਨ, ਮਨੁੱਖੀ ਵਸੀਲੇ ਪ੍ਰਬੰਧਨ ਤੇ ਵਿਕਾਸ ਅਤੇ ਸੜਕ ਸੁਰੱਖਿਆ ਯੋਜਨਾ ਤੇ ਇੰਜਨੀਅਰਿੰਗ ਨਾਲ ਸਬੰਧਤ ਹੈ।

CM PunjabCM Punjab

ਮੁੱਖ ਮੰਤਰੀ ਨੇ ਦੱਸਿਆ ਕਿ ਪੁਲੀਸ ਫੋਰਸ ਵਿਚ ਤਬਦੀਲੀ ਲਿਆਉਣ ਦੇ ਉਦੇਸ਼ ਨਾਲ ਉਲੀਕੇ ਗਏ ਇਸ ਕਦਮ ਨਾਲ ਪੰਜਾਬ ਡੋਮੇਨ ਮਾਹਿਰਾਂ ਦੀਆਂ ਸੇਵਾਵਾਂ ਹਾਸਲ ਕਰਨ ਵਾਲਾ ਮੁਲਕ ਦਾ ਪਹਿਲਾ ਸੂਬਾ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਅਤੇ ਆਮ ਆਦਮੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੀਤੇ ਗਏ ਵਾਅਦਿਆਂ ਦੀ ਲੀਹ ਉਤੇ ਕਈ ਕਦਮਾਂ ਨੂੰ ਸਫਲਤਾਪੂਰਵਕ ਢੰਗ ਨਾਲ ਲਾਗੂ ਕਰ ਦੇਣ ਤੋਂ ਬਾਅਦ ਇਸ ਕਦਮ ਨਾਲ ਪੁਲੀਸ ਵਿਭਾਗ ਨੂੰ ਅਗਲੇ ਪੱਧਰ ਤੱਕ ਲਿਜਾਇਆ ਜਾਵੇਗਾ।

DINKAR GUPTADINKAR GUPTA

ਇਨ੍ਹਾਂ ਪਹਿਲਕਦਮੀਆਂ ਦਾ ਵੇਰਵਾ ਦਿੰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਡੋਮੇਨ ਮਾਹਰਾਂ ਵਿੱਚ ਤਕਰੀਬਨ 600 ਲਾਅ ਗਰੈਜੁਏਟ, 450 ਕਰਾਈਮ ਸੀਨ ਜਾਂਚਕਰਤਾ, ਕਾਨੂੰਨ, ਕਾਮਰਸ, ਡੇਟਾ ਮਾਈਨਿੰਗ, ਡੇਨਾ ਐਨਲਸਿਸ ਵਿੱਚ ਤਜਰਬੇ ਤੇ ਵਿਸ਼ੇਸ਼ ਯੋਗਤਾ ਵਾਲੇ 1350 ਆਈ.ਟੀ. ਮਾਹਰ ਸ਼ਾਮਲ ਹੋਣਗ। ਜਿਨ੍ਹਾਂ ਨੂੰ ਸਾਈਬਰ ਜਾਸੂਸੀ, ਵਿੱਤੀ ਜਾਸੂਸੀ, ਕਤਲ ਕੇਸਾਂ ਵਿੱਚ ਜਾਸੂਸੀ, ਜਿਨਸੀ ਹਮਲੇ ਤੇ ਬਲਾਤਕਾਰ ਦੇ ਕੇਸਾਂ ਵਿੱਚ ਜਾਸੂਸੀ ਲਈ ਲਾਇਆ ਜਾਵੇਗਾ। ਪੰਜਾਬ ਸਰਕਾਰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਫੈਮਲੀ ਕਾਊਂਸਲਿੰਗ ਸੈਂਟਰਾਂ ਅਤੇ ਮਹਿਲਾ ਹੈਲਪਡੈਸਕਾਂ ਉਤੇ ਤਾਇਨਾਤੀ ਲਈ 460 ਦੇ ਕਰੀਬ ਸਿੱਖਿਅਤ ਤੇ ਯੋਗਤਾ ਪ੍ਰਾਪਤ ਕਾਊਂਸਲਰ, ਕਲੀਨੀਕਲ ਸਾਈਕੋਲੋਜਿਸਟ ਤੇ ਵਿਕਟਮ ਸਪੋਰਟ ਅਫ਼ਸਰਾਂ ਦੀ ਵੀ ਭਰਤੀ ਕਰੇਗੀ।

ਪੁਲਿਸ ਵਿੱਚ ਮਹਿਲਾ ਸ਼ਕਤੀ ਨੂੰ ਹੋਰ ਵਧਾਉਣ ਲਈ 3400 ਨਵੀਆਂ ਮਹਿਲਾ ਪੁਲਿਸ ਮੁਲਾਜ਼ਮਾਂ ਭਰਤੀ ਕੀਤੀਆਂ ਜਾਣਗੀਆਂ। ਜ਼ਿਆਦਾਤਰ ਸਬ ਇੰਸਪੈਕਟਰ ਤੇ ਕਾਂਸਟੇਬਲ ਦੇ ਰੈਂਕ ਉਤੇ ਭਰਤੀ ਕੀਤੀਆਂ ਜਾਣ ਵਾਲੀਆਂ ਇਹ ਮੁਲਾਜ਼ਮਾਂ ਪੰਜਾਬ ਪੁਲਿਸ ਵਿੱਚ 10 ਹਜ਼ਾਰ ਮੁਲਾਜ਼ਮਾਂ ਨੂੰ ਭਰਤੀ ਕਰਨ ਲਈ ਚਲਾਈ ਮੁਹਿੰਮ ਦਾ ਹੀ ਹਿੱਸਾ ਹੋਣਗੀਆਂ। ਸ੍ਰੀ ਗੁਪਤਾ ਨੇ ਕਿਹਾ ਕਿ ਇਸ ਨਾਲ ਕੁੱਲ ਭਰਤੀ ਵਿੱਚ ਔਰਤਾਂ ਨੂੰ 33 ਫੀਸਦੀ ਹਿੱਸੇਦਾਰੀ ਦੇਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਵੀ ਪੂਰੀ ਹੋਵੇਗੀ ਅਤੇ ਪੰਜਾਬ ਪੁਲਿਸ ਵਿੱਚ ਵੱਖ ਵੱਖ ਅਹੁਦਿਆਂ ਉਤੇ ਮਹਿਲਾ ਮੁਲਾਜ਼ਮਾਂ ਨੂੰ ਪੁਰਸ਼ ਪੁਲਿਸ ਮੁਲਾਜ਼ਮਾਂ ਦੇ ਬਰਾਬਰ ਮੁਕਾਬਲਾ ਕਰਨ ਦਾ ਮੌਕਾ ਵੀ ਮੁਹੱਈਆ ਕਰੇਗੀ। ਇਨ੍ਹਾਂ ਪੁਲਿਸ ਮੁਲਾਜ਼ਮਾਂ ਵਿੱਚ 300 ਔਰਤਾਂ ਨੂੰ ਸਬ ਇੰਸਪੈਕਟਰ ਵਜੋਂ ਭਰਤੀ ਕੀਤਾ ਜਾਵੇਗਾ, ਜਦੋਂ ਕਿ 3100 ਨੂੰ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਸੇਵਾ ਕਰਨ ਦਾ ਮੌਕਾ ਮਿਲੇਗਾ।

ਡੀ.ਜੀ.ਪੀ. ਨੇ ਕਿਹਾ ਕਿ ਇਕ ਵਾਰ ਇਨ੍ਹਾਂ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਨਿਯੁਕਤੀ ਹੋਣ ਅਤੇ ਸਾਲ 2021 ਦੀ ਦੂਜੀ ਜਾਂ ਤੀਜੀ ਤਿਮਾਹੀ ਵਿੱਚ ਇਨ੍ਹਾਂ ਦੇ ਪੰਜਾਬ ਪੁਲਿਸ ਦਾ ਹਿੱਸਾ ਬਣਨ ਤੋਂ ਬਾਅਦ ਸੂਬੇ ਦੇ 382 ਥਾਣਿਆਂ ਵਿੱਚੋਂ ਹਰੇਕ ਨੂੰ ਪੁਲਿਸ ਸਟੇਸ਼ਨ ਲਾਅ ਅਫਸਰ ਅਤੇ ਕਮਿਊਨਿਟੀ ਤੇ ਵਿਕਟਮ ਸਪੋਰਟ ਅਫ਼ਸਰ (ਪੀੜਤ ਸਹਿਯੋਗੀ ਅਧਿਕਾਰੀ) ਮਿਲ ਜਾਵੇਗਾ। ਇਸੇ ਤਰ੍ਹਾਂ ਸਰਹੱਦੀ ਥਾਣਿਆਂ ਸਮੇਤ ਪੰਜਾਬ ਦੇ 170 ਵੱਡੇ ਥਾਣਿਆਂ ਵਿੱਚ ਫੋਰੈਂਸਿਕ ਅਫ਼ਸਰ ਅਤੇ ਕਰਾਈਮ ਡੇਟਾ ਐਨਾਲਿਸਟਸ ਤਾਇਨਾਤ ਹੋਣਗੇ। ਇਸ ਤੋਂ ਇਲਾਵਾ ਸੂਬੇ ਵਿੱਚ 100 ਸਬ ਡਿਵੀਜ਼ਨਾਂ ਵਿੱਚੋਂ ਹਰੇਕ ਵਿੱਚ ਸਾਈਬਰ ਕਰਾਈਮ ਡਿਟੈਕਟਿਵ ਵੀ ਲਗਾਏ ਜਾਣਗੇ।

ਇਹ ਪਹਿਲਕਦਮੀਆਂ ਸੂਬਾ ਸਰਕਾਰ ਦੀ ਔਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਮਾਣ ਸਤਿਕਾਰ ਦੇਣ ਦੀ ਉਸ ਵਚਨਬੱਧਤਾ ਦਾ ਹਿੱਸਾ ਹਨ, ਜਿਸ ਤਹਿਤ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਹਾਲ ਹੀ ਵਿੱਚ ਔਰਤਾਂ ਲਈ 181 ਹੈਲਪਲਾਈਨ ਅਤੇ ਰਾਤ ਨੂੰ ਔਰਤਾਂ ਨੂੰ ਉਨ੍ਹਾਂ ਦੀ ਰਿਹਾਇਸ਼ ਜਾਂ ਕੰਮ ਵਾਲੀ ਥਾਂ ਉਤੇ ਛੱਡਣ ਦੀ ਸਹੂਲਤ ਸ਼ੁਰੂ ਕੀਤੀ ਸੀ। ਸੂਬੇ ਦੇ ਤਿੰਨ ਪੁਲਿਸ ਕਮਿਸ਼ਨਰੇਟ ਅਤੇ ਸ਼ਹਿਰੀ ਜ਼ਿਲ੍ਹਿਆਂ ਵਿੱਚ ਫੈਮਲੀ ਕਾਊਂਸਲਿੰਗ ਸੈਂਟਰ ਸਥਾਪਤ ਕਰਨ ਅਤੇ ਵਿਆਹ ਤੇ ਪਰਿਵਾਰਕ ਝਗੜੇ ਦੇ ਕੇਸਾਂ ਵਿੱਚ ਛੇਤੀ ਹੱਲ ਨਿਕਲਣਾ ਯਕੀਨੀ ਬਣਾਉਣ ਲਈ ਸੂਬੇ ਦੇ ਸਾਰੇ 382 ਥਾਣਿਆਂ ਵਿੱਚ ਵਿਮੈਨ ਹੈਲਪ ਡੈਸਕ ਜਲਦੀ ਕਾਰਜਸ਼ੀਲ ਹੋਣਗੇ। ਇਸ ਨਾਲ ਮੁਸ਼ਕਲਾਂ ਨਾਲ ਜੂਝ ਰਹੀਆਂ ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਨੂੰ ਮਦਦ ਮਿਲੇਗੀ ਅਤੇ ਘਰੇਲੂ ਹਿੰਸਾ ਦੇ ਕੇਸਾਂ ਨਾਲ ਜਲਦੀ ਸਿੱਝਿਆ ਜਾ ਸਕੇਗਾ।

ਵਿਮੈਨ ਹੈਲਪ ਡੈਸਕਾਂ ਉਤੇ ਤਾਇਨਾਤ ਇਹ ਮਹਿਲਾ ਪੁਲਿਸ ਅਫ਼ਸਰ ਸਬੰਧਤ ਇਲਾਕੇ ਵਿੱਚ ਰਹਿ ਰਹੀਆਂ ਔਰਤਾਂ ਲਈ ਇਕੋ ਇਕ ਸੰਪਰਕ ਸੂਤਰ ਵਜੋਂ ਕੰਮ ਕਰਨਗੀਆਂ। ਇਨ੍ਹਾਂ ਪੁਲਿਸ ਅਫ਼ਸਰਾਂ ਦੇ ਨਾਮ ਤੇ ਫੋਨ ਨੰਬਰ ਪੰਜਾਬ ਪੁਲਿਸ ਦੀ ਵੈੱਬਸਾਈਟ ਉਤੇ ਦਰਸਾਏ ਜਾਣਗੇ। ਪੰਜਾਬ ਸਰਕਾਰ ਫੈਮਲੀ ਕਾਊਂਸਲਿੰਗ ਸੈਂਟਰਾਂ ਤੇ ਵਿਮੈਨ ਹੈਲਪ ਡੈਸਕਾਂ ਉਤੇ ਤਾਇਨਾਤੀ ਲਈ 460 ਸਿੱਖਿਅਤ ਅਤੇ ਯੋਗਤਾ ਪ੍ਰਾਪਤ ਕਾਊਂਸਲਰ, ਕਲੀਨੀਕਲ ਸਾਈਕੋਲੋਜਿਸਟ ਅਤੇ ਕਮਿਊਨਿਟੀ ਐਂਡ ਵਿਕਟਮ ਸਪੋਰਟ ਅਫਸਰਾਂ ਦੀ ਵੀ ਭਰਤੀ ਕਰੇਗੀ।

ਇਸ ਦੇ ਨਾਲ ਹੀ ਪੰਜਾਬ ਵਿੱਚ ਵਧਦੀ ਆਵਾਜਾਈ ਕਾਰਨ ਗੰਭੀਰ ਹਾਦਸਿਆਂ ਦੀ ਗਿਣਤੀ ਵਧਣ ਨੂੰ ਮੱਦੇਨਜਰ ਰੱਖਦਿਆਂ 15 ਸਿੱਖਿਅਤ ਸਿਵਲ ਇੰਜਨੀਅਰ ਤੇ ਪਲੈਨਰਾਂ ਦੀ ਰੋਡ ਸੇਫਟੀ ਐਸੋਸੀਏਟਾਂ ਵਜੋਂ ਭਰਤੀ ਕੀਤੀ ਜਾਵੇਗੀ। ਇਹ ਇੰਜਨੀਅਰ ਪੰਜਾਬ ਭਰ ਵਿੱਚ ਸੜਕਾਂ ਤੇ ਸ਼ਾਹਰਾਹਾਂ ਉਤੇ ਆਵਾਜਾਈ ਤੇ ਪ੍ਰਵਾਹ ਨੂੰ ਸੁਚਾਰੂ ਤੇ ਸੁਰੱਖਿਅਤ ਬਣਾਈ ਰੱਖਣ ਵਿੱਚ ਸਹਾਈ ਬਣਨਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਛੋਟੇ ਆ ਕੇ ਮਿਲ ਜਾ"wish of Bedridden Jagtar Singh Hawara's mother|Appeals for his parole to Govt|SGPC

02 Oct 2025 3:17 PM

Chandigarh News: clears last slum: About 500 hutments face bulldozers in Sector 38 | Slum Demolition

30 Sep 2025 3:18 PM

Chandigarh MC meeting Hungama News : councillors tear pages from meeting minutes | AAP Vs Congress

30 Sep 2025 3:18 PM

For Rajvir Jawanda's long life,Gursikh brother brought Parsaad offering from Amritsar Darbar Sahib

29 Sep 2025 3:22 PM

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM
Advertisement