
ਕਸ਼ਮੀਰ ਮੁੱਦੇ ਨੂੰ ਸੁਲਝਾਉਣ ਦਾ 'ਚੰਗਾ ਮੌਕਾ': ਮਹਿਬੂਬਾ ਮੁਫ਼ਤੀ
ਸ਼੍ਰੀਨਗਰ, 19 ਮਾਰਚ : ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਪਾਕਿਸਤਾਨੀ ਫ਼ੌਜ ਮੁਖੀ ਦੇ ਉਸ ਬਿਆਨ ਨਾਲ ਦੋਹਾਂ ਦੇਸ਼ਾਂ ਦੀ ਦੁਸ਼ਮਣੀ ਨੂੰ ਕਿਨਾਰੇ ਕਰ ਕੇ ਕਸ਼ਮੀਰ ਮੁੱਦੇ ਦਾ ਸਥਾਈ ਹੱਲ ਕੱਢਣ ਦਾ ਇਕ ਚੰਗਾ ਮੌਕਾ ਮਿਲਿਆ ਹੈ, ਜਿਸ 'ਚ ਉਨ੍ਹਾਂ ਨੇ ਭਾਰਤ ਨਾਲ ਬਿਹਤਰ ਸਬੰਧਾਂ ਦੀ ਗੱਲ ਕਹੀ ਸੀ | ਮਹਿਬੂਬਾ ਨੇ ਟਵੀਟ ਕੀਤਾ, ''ਭਾਰਤ ਅਤੇ ਪਾਕਿਸਤਾਨ ਲਈ ਦੁਸ਼ਮਣੀ ਨੂੰ ਦਰਕਿਨਾਰ ਕਰਨ ਅਤੇ ਕਸ਼ਮੀਰ ਦੇ ਮਾਮਲੇ 'ਚ ਹੱਲ ਲੱਭਣ ਦਾ ਇਕ ਚੰਗਾ ਮੌਕਾ ਹੈ'' | ਉਹ ਪਾਕਿਸਤਾਨ ਦੇ ਫ਼ੌਜੀ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਦੇ ਰਹੀ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਨੂੰ ਪੁਰਾਣੀ ਦੁਸ਼ਮਣੀ ਭੁੱਲ ਕੇ ਅੱਗੇ ਵੱਧਣਾ ਚਾਹੀਦਾ | ਉਨ੍ਹਾਂ ਕਿਹਾ, ''ਦੋਨਾਂ ਦੇਸ਼ਾਂ ਕੋਲ ਇਕ-ਦੂਜੇ ਤੋਂ ਅੱਗੇ ਨਿਕਲਣ ਲਈ ਬਹੁਤ ਵੱਡਾ ਫ਼ੌਜ ਬਜਟ ਹੈ ਜਦਕਿ ਉਨਾਂ ਸਾਧਨਾਂ ਦੀ ਵਰਤੋਂ ਗ਼ਰੀਬੀ, ਸਿਖਿimageਆ ਅਤੇ ਸਿਹਤ ਸੇਵਾ ਵਰਗੀ ਆਮ ਚੁਣੌਤੀਆਂ 'ਤੇ ਕੀਤਾ ਜਾ ਸਕਦਾ ਹੈ |'' (ਪੀਟੀਆਈ)