ਇਟਲੀ ਦੀ ਜੈਸਮੀਨ ਇੰਗਲੈਂਡ ਯੂਨੀਵਰਸਿਟੀ ਚੋਣ ਜਿੱਤ ਕੇ ਉਪ ਪ੍ਰਧਾਨ ਬਣੀ 
Published : Mar 20, 2021, 6:29 am IST
Updated : Mar 20, 2021, 6:29 am IST
SHARE ARTICLE
image
image

ਇਟਲੀ ਦੀ ਜੈਸਮੀਨ ਇੰਗਲੈਂਡ ਯੂਨੀਵਰਸਿਟੀ ਚੋਣ ਜਿੱਤ ਕੇ ਉਪ ਪ੍ਰਧਾਨ ਬਣੀ 

ਰੋਮ (ਇਟਲੀ), 19 ਮਾਰਚ (ਚੀਨੀਆ) : ਇਟਲੀ 'ਚ ਰਹਿੰਦੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਦੇ ਬੱਚਿਆਂ ਵਲੋਂ ਵਿਦਿਅਕ ਖੇਤਰ ਵਿਚ ਮਾਰੀਆਂ ਜਾ ਰਹੀਆਂ ਵੱਡੀਆਂ ਮੱਲਾਂ ਦੇ ਚਰਚੇ ਤਾਂ ਆਏ ਦਿਨ ਹੋ ਰਹੇ ਨੇ ਪਰ ਹੁਣ ਇਕ ਹੋਰ ਨਵਾਂ ਮੀਲ ਪੱਥਰ ਸਥਾਪਤ ਕਰਿਦਆਂ ਇਟਲੀ ਤੋਂ ਪੜ੍ਹਾਈ ਪੂਰੀ ਕਰ ਕੇ ਇੰਗਲੈਂਡ ਗਈ ਪੰਜਾਬ ਦੀ ਧੀ ਜੈਸਮੀਨ ਨੇ ਐਸਟਲ ਐਸਟਨ ਯੂਨੀਵਰਸਿਟੀ (ਇੰਗਲੈਂਡ) ਦੀਆਂ ਸਾਲ 2021-2022 ਦੀਆਂ ਹੋਈਆਂ ਸਟੂਡੈਂਟ ਯੂਨੀਅਨ ਚੋਣਾਂ ਵਿਚ ਵਾਈਸ ਪ੍ਰੈਜੀਡੈਂਟ ਐਜੂਕੇਸ਼ਨ ਡਿਪਾਰਟਮੈਂਟ ਬਣ ਕੇ ਨਵਾਂ ਇਤਿਹਾਸ ਸਿਰਜ ਦਿਤਾ ਹੈ | ਯੂਨੀਵਰਸਿਟੀ ਦੇ ਗਿਆਰਾਂ ਹਜ਼ਾਰ ਵਿਦਿਆਰਥੀਆਂ ਵਿਚੋਂ ਉਪ ਪ੍ਰਧਾਨ ਚੁਣਿਆ ਜਾਣਾ ਸੱਚਮਚ ਇਕ ਮਾਣ ਵਾਲੀ ਗੱਲ ਹੈ | ਦੱਸਣਯੋਗ ਹੈ ਕਿ ਜੈਸਮੀਨ ਨੇ ਅਪਣੀ ਮੁਢਲੀ ਪੜ੍ਹਾਈ ਇਟਲੀ ਦੀ ਰਾਜਧਾਨੀ ਰੋਮ ਤੋਂ ਪੂਰੀ ਕੀਤੀ ਹੈ ਤੇ ਅਗਲੀ ਪੜ੍ਹਾਈ ਲਈ ਇੰਗਲੈਂਡ ਦੀ ਐਸਟਨ ਯੂਨੀਵਰਸਿਟੀ ਤੋਂ ਕਰ ਰਹੀ ਹੈ | ਗਿਆਰਾਂ ਹਜ਼ਾਰ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲੀ ਜੈਸਮੀਨ ਨੂੰ  ਯੂਨੀਵਰਸਿਟੀ ਵਲੋਂ ਲੋੜੀਂਦੇ ਭੱਤਿਆ ਤੋਂ ਇਲਾਵਾ ਵਿਦਿਆਰਥੀਆਂ ਨਾਲ ਨੇੜਤਾ ਅਤੇimageimage ਵਿਚਾਰ ਵਟਾਂਦਰੇ ਕਰਨ ਲਈ ਮੀਟਿੰਗ ਰੂਮ ਆਦਿ ਸਹੂਲਤਾਂ ਵੀ ਮੁਹਈਆ ਕਰਵਾਈਆ ਜਾਣਗੀਆਂ |

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement