ਪੰਛੀਆਂ ਨੂੰ ਬਚਾਉਣ ਲਈ ਉਪਰਾਲੇ ਕਰ ਰਹੇ ਪਿੰਡ ਧੌਲਾ ਦੇ ਨੌਜਵਾਨ

By : GAGANDEEP

Published : Mar 20, 2021, 10:38 am IST
Updated : Mar 20, 2021, 10:56 am IST
SHARE ARTICLE
Youngsters from village Dhaula trying to save the birds
Youngsters from village Dhaula trying to save the birds

ਹੁਣ ਤਕ ਪੰਜਾਬ ਭਰ ਵਿਚ ਲਗਾ ਚੁੱਕੇ ਨੇ 5000 ਆਲ੍ਹਣੇ

ਬਰਨਾਲਾ:( ਲਖਵੀਰ ਚੀਮਾ) ਵਿਸ਼ਵ ਭਰ ਵਿਚ ਅੱਜ ਅਲੋਪ ਹੋ ਰਹੀਆਂ ਪ੍ਰਜਾਤੀਆਂ ਬਚਾਉਣ ਲਈ ‘ਵਿਸ਼ਵ ਚਿੜੀ ਦਿਵਸ’ ਮਨਾਇਆ ਜਾ ਰਿਹਾ। ਪੰਜਾਬ ਵਿਚ ਵੀ ਚਿੜੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਖ਼ਤਮ ਹੋਣ ਕੰਢੇ ਪੁੱਜ ਗਈਆਂ ਹਨ, ਜਿਨ੍ਹਾਂ ਨੂੰ ਬਚਾਉਣ ਲਈ ਪੰਛੀ ਪ੍ਰੇਮੀਆਂ ਵੱਲੋਂ ਯਤਨ ਕੀਤੇ ਜਾ ਰਹੇ ਹਨ।

Youngsters from village Dhaula trying to save the birdsYoungsters from village Dhaula trying to save the birds

ਸੰਗਰੂਰ ਜ਼ਿਲ੍ਹੇ ਦੇ ਪਿੰਡ ਧੌਲਾ ਵਿਖੇ ਵੀ ਪੰਛੀ ਪ੍ਰੇਮੀ ਸੰਦੀਪ ਧੌਲਾ ਅਤੇ ਸਾਥੀਆਂ ਵੱਲੋਂ ਪੰਛੀਆਂ ਨੂੰ ਬਚਾਉਣ ਲਈ ਵਿਸ਼ੇਸ਼ ਉਪਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਵੱਲੋਂ ਜਿੱਥੇ ਪੰਜਾਬ ਭਰ ਵਿਚ 20 ਹਜ਼ਾਰ ਦੇ ਕਰੀਬ ਆਲ੍ਹਣੇ ਲਗਾਏ ਜਾ ਚੁੱਕੇ ਹਨ, ਉਥੇ ਹੀ ਪੰਛੀਆਂ ਨੂੰ ਕੁਦਰਤੀ ਰਿਹਾਇਸ਼ ਦੇਣ ਲਈ ਵੱਡੀ ਪੱਧਰ ’ਤੇ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ।

Youngsters from village Dhaula trying to save the birdsYoungsters from village Dhaula trying to save the birds

ਇਕੱਲੇ ਧੌਲਾ ਪਿੰਡ ਵਿਚ ਹੁਣ ਤਕ 5 ਹਜ਼ਾਰ ਦੇ ਕਰੀਬ ਆਲ੍ਹਣੇ ਵੱਖ ਵੱਖ ਥਾਵਾਂ ’ਤੇ ਲਗਾਏ ਜਾ ਚੁੱਕੇ ਹਨ।  ਪੰਛੀ ਪ੍ਰੇਮੀ ਸੰਦੀਪ ਧੌਲਾ ਅਤੇ ਸਾਥੀਆਂ ਨੇ ਦੱਸਿਆ ਕਿ ਰੁੱਖਾਂ ਦੀ ਵੱਡੇ ਪੱਧਰ ’ਤੇ ਕਟਾਈ ਹੋਣ ਕਰਕੇ ਪੰਛੀਆਂ ਦੇ ਰੈਣ ਬਸੇਰੇ ਖ਼ਤਮ ਹੋ ਰਹੇ ਹਨ, ਜਿਸ ਕਾਰਨ ਪੰਛੀ ਬੇਘਰ ਹੋ ਕੇ ਹੌਲੀ ਹੌਲੀ ਖ਼ਤਮ ਹੋ ਰਹੇ ਹਨ।

Youngsters from village Dhaula trying to save the birdsYoungsters from village Dhaula trying to save the birds

ਉਨ੍ਹਾਂ ਆਖਿਆ ਕਿ ਪੰਛੀ ਕੁਦਰਤ ਦੀ ਅਨਮੋਲ ਅਮਾਨਤ ਨੇ, ਜਿਨ੍ਹਾਂ ਨੂੰ ਬਚਾਉਣਾ ਸਾਡਾ ਫ਼ਰਜ਼ ਹੈ। ਦੱਸ ਦਈਏ ਕਿ ਸੰਦੀਪ ਧੌਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਿੰਡ ਵਚ 500 ਨਵੇਂ ਆਲ੍ਹਣੇ ਲਗਾ ਕੇ ਵਿਸ਼ਵ ਚਿੜੀ ਦਿਵਸ ਮਨਾਇਆ ਅਤੇ ਹੋਰ ਲੋਕਾਂ ਨੂੰ ਵੀ ਪੰਛੀਆਂ ਨੂੰ ਬਚਾਉਣ ਦੀ ਅਪੀਲ ਕੀਤੀ।

Youngsters from village Dhaula trying to save the birdsYoungsters from village Dhaula trying to save the birds

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement