ਬੁੱਢਾ ਦਲ ਨੇ ਦਰਦੀ, ਗਰੇਵਾਲ, ਸੰਤ ਤੇਜਾ ਸਿੰਘ ਸਮੇਤ 8 ਪ੍ਰਮੁੱਖ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ
Published : Mar 20, 2022, 7:03 am IST
Updated : Mar 20, 2022, 7:03 am IST
SHARE ARTICLE
image
image

ਬੁੱਢਾ ਦਲ ਨੇ ਦਰਦੀ, ਗਰੇਵਾਲ, ਸੰਤ ਤੇਜਾ ਸਿੰਘ ਸਮੇਤ 8 ਪ੍ਰਮੁੱਖ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ

ਸ੍ਰੀ ਅਨੰਦਪੁਰ ਸਾਹਿਬ , 19 ਮਾਰਚ (ਸੁਖਵਿੰਦਰ ਸਿੰਘ ਸੁੱਖੂ): ਹੋਲਾ-ਮਹੱਲਾ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ, ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਗੁਰਦਵਾਰਾ ਗੁਰੂ ਕਾ ਬਾਗ਼ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਵਿਰਸਾ ਸੰਭਾਲ ਨੈਸ਼ਨਲ ਗਤਕਾ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਪ੍ਰਾਤਾਂ ਜ਼ਿਲਿ੍ਹਆਂ ਦੀਆਂ 20 ਟੀਮਾਂ ਨੇ ਸਿੱਖ ਸ਼ਸਤਰ ਕਲਾ ਦਾ ਬਾਖੂਬੀ ਪ੍ਰਗਟਾਵਾ ਕੀਤਾ |
ਇਨ੍ਹਾਂ ਮੁਕਾਬਲਿਆਂ ਦੇ ਅੱਜ ਦੂਸਰੇ ਦਿਨ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇ: ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਗਿਆਨੀ ਰਘੁਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਸਮੇਤ ਹੋਰ ਅਹਿਮ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ |
ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਸਿੱਖ ਪੰਥ ਦੀਆਂ ਅਹਿਮ ਸ਼ਖ਼ਸੀਅਤਾਂ ਨੂੰ  ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ | ਜਿਨ੍ਹਾਂ ਵਿਚ ਉੱਘੇ ਵਿਦਵਾਨ ਕਰਨਲ ਦਲਵਿੰਦਰ ਸਿੰਘ ਗਰੇਵਾਲ, ਸੰਤ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਮੇਜਰ ਸਿੰਘ ਮੁਖੀ ਦਸ਼ਮੇਸ਼ ਤਰਨਾ ਦਲ, ਡਾ. ਗਿ: ਭੁਪਿੰਦਰਪਾਲ ਸਿੰਘ ਕਥਾਵਾਚਕ ਨੂੰ  ਬੁੱਢਾ ਦਲ ਦੇ ਤੀਸਰੇ ਮੁਖੀ ਜਥੇਦਾਰ ਬਾਬਾ ਨਵਾਬ ਕਪੂਰ ਸਿੰਘ ਐਵਾਰਡ ਅਤੇ ਸ. ਜਗਜੀਤ ਸਿੰਘ ਦਰਦੀ ਸੰਪਾਦਕ ਚੜ੍ਹਦੀ ਕਲਾ ਗਰੁਪ, ਨਿਰਮਲੇ ਸੰਪਰਦਾਇ ਦੇ ਸੰਤ ਤੇਜਾ ਸਿੰਘ ਗੁਰੂਸਰ ਖੁੱਡੇ ਵਾਲੇ, ਬਾਬਾ ਹਰਜੀਤ ਸਿੰਘ ਸਿੰਘ ਰਾਗੀ ਮਹਿਤਾ ਚੌਕ ਵਾਲੇ ਨੂੰ  ਬੁੱਢਾ ਦਲ ਦੇ ਚੌਥੇ ਮੁਖੀ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਯਾਦਗਾਰੀ ਐਵਾਰਡ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ |
ਅਮਰੀਕਾ ਤੋਂ ਜਸਵਿੰਦਰ ਸਿੰਘ ਜੱਸੀ ਦਾ ਬੁੱਢਾ ਦਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਨਮਾਨਤ ਸ਼ਖ਼ਸੀਅਤਾਂ ਨੂੰ  ਬੁੱਢਾ ਦਲ ਦੇ ਮੁਖੀ ਵਲੋਂ ਸ੍ਰੀ ਸਾਹਿਬ, ਦੁਸ਼ਾਲਾ, ਸਿਰਪਾਉ, ਧਾਰਮਕ ਪੁਸਤਕਾਂ ਦਾ ਸੈੱਟ, ਸਨਮਾਨ ਪੱਤਰ, ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਆ ਗਿਆ |
ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਵਿਰਾਸਤ ਦੀ ਸ਼ਾਨਾਮੱਤੀ ਸ਼ਸਤਰ ਕਲਾ ਨੂੰ  ਸੰਭਾਲਣ ਲਈ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨਿਰੰਤਰ ਯਤਨਸ਼ੀਲ ਹਨ | ਇਨ੍ਹਾਂ ਵਲੋਂ ਹਰ ਹੋਲਾ ਮਹੱਲਾ ਅਤੇ ਖ਼ਾਲਸੇ ਦੀ ਸਿਰਜਨਾ ਦਿਵਸ ਵਿਸਾਖੀ ਮੌਕੇ ਗਤਕਾ ਮੁਕਾਬਲੇ ਕਰਵਾ ਕੇ ਸੰਗਤ ਨੂੰ  ਖ਼ਾਲਸਾਈ ਸ਼ਾਨ ਦੇ ਰੂਬਰੂ ਕੀਤਾ ਜਾਂਦਾ ਹੈ, ਜਿਸ ਨਾਲ ਨੌਜੁਆਨੀ ਅੰਦਰ ਯੁੱਧ ਕਲਾ ਦੇ ਪ੍ਰਤੀਕ ਗਤਕਾਬਾਜ਼ੀ ਦੀ ਖਿੱਚ ਪੈਦਾ ਹੁੰਦੀ ਹੈ | ਗਤਕਾ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ  ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਸਨਮਾਨਤ ਕੀਤਾ ਗਿਆ |
ਦੋ ਰੋਜ਼ਾ ਇੰਟਰਨੈਸ਼ਨਲ ਗਤਕਾ ਮੁਕਾਬਲਿਆਂ ਵਿਚ ਭਾਰਤ ਭਰ ਵਿਚੋਂ 22 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿਚ ਕਿ੍ਪਾਨ ਕਿਰਤ ਗਤਕਾ ਅਖਾੜਾ, ਅਮਿਤੋਜ ਗਤਕਾ ਸਪੋਰਟਸ ਕਲੱਬ ਸ੍ਰੀ ਅੰਮਿ੍ਤਸਰ ਸਾਹਿਬ, ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਮਾਣੂੰਕੇ, ਭਾਈ ਬਚਿੱਤਰ ਸਿੰਘ ਗਤਕਾ ਅਖਾੜਾ ਹਠੂਰ, ਸ੍ਰ. ਹਰੀ ਸਿੰਘ ਨਲੂਆ ਗਤਕਾ ਅਖਾੜਾ ਬਠਿੰਡਾ, ਸ਼ਹੀਦ ਭਾਈ ਬਚਿੱਤਰ ਸਿੰਘ ਜੀ ਤੱਤ ਖ਼ਾਲਸਾ ਗਤਕਾ ਗਰੁਪ ਰੋਪੜ, ਗੁਰੂ ਹਰਿਗੋਬਿੰਦ ਸਾਹਿਬ ਗਤਕਾ ਅਖਾੜਾ ਦਿੱਲੀ, ਇੰਟਰਨੈਸ਼ਨਲ ਦਸ਼ਮੇਸ਼ ਗਤਕਾ ਅਕੈਡਮੀ ਦਮਦਮਾ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਗਤਕਾ ਅਖਾੜਾ ਵੱਲਾ, ਸੁਰਜੀਤ ਗਤਕਾ ਅਖਾੜਾ ਮੋਗਾ, ਦਲ ਬਾਬਾ ਬਿੰਧੀ ਚੰਦ ਸਾਹਿਬ ਗਤਕਾ ਅਖਾੜਾ ਸ੍ਰੀ ਅੰਮਿ੍ਤਸਰ ਆਦਿ | ਬੁੱਢਾ ਦਲ ਵਲੋਂ ਸ. ਕਰਨਰਾਜਵੀਰ ਸਿੰਘ ਨੇ ਪਹਿਲੇ, ਦੂਜੇ ਅਤੇ ਤੀਜੇ ਦਰਜੇ ਤੇ ਰਹਿਣ ਵਾਲੀਆਂ ਜੇਤੂ ਟੀਮਾਂ ਨੂੰ   ਵਿਸ਼ੇਸ਼ ਟਰਾਫ਼ੀਆਂ, ਸਰਟੀਫ਼ੀਕੇਟ ਤੇ ਨਕਦ ਰਾਸ਼ੀ ਨਾਲ ਸਨਮਾਨਿਆ ਗਿਆ |
ਇਸ ਮੌਕੇ ਬੁੱਢਾ ਦਲ ਦੇ ਨਿਹੰਗ ਸਿੰਘਾਂ ਦਾ ਵਿਸ਼ੇਸ਼ ਕਿਤਾਬਚਾ Tਨਿਹੰਗ ਸਿੰਘ ਸੰਦੇਸ਼U ਨੂੰ  ਵੀ ਰਿਲੀਜ਼ ਕੀਤਾ ਗਿਆ |
ਗਤਕਾ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਇੰਗਲੈਂਡ ਤੋਂ ਗਿ: ਗੁਰਬਖ਼ਸ਼ ਸਿੰਘ ਗੁਲਸ਼ਨ, ਦਿੱਲੀ ਤੋਂ ਦਲੇਰ ਮਹਿੰਦੀ ਗਾਇਕ, ਅਮਰੀਕਾ ਤੋਂ ਜਸਵਿੰਦਰ ਸਿੰਘ ਜੱਸੀ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿ: ਗੁਰਬਚਨ ਸਿੰਘ, ਬਾਬਾ ਬਿਧੀ ਚੰਦ ਤਰਨਾ ਦਲ ਸੁਰ ਸਿੰਘ ਤੋਂ ਬਾਬਾ ਚਰਨਜੀਤ ਸਿੰਘ, ਸ੍ਰ. ਦਲਮੇਘ ਸਿੰਘ ਖਟੜਾ, ਸ੍ਰ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਸ੍ਰ. ਗੁਰਮੀਤ ਸਿੰਘ ਕਾਹਲੋਂ ਮਾਛੀਵਾੜਾ, ਸ੍ਰ. ਇੰਦਰਪਾਲ ਸਿੰਘ ਫ਼ੌਜੀ ਸ੍ਰ. ਰਣਜੋਧ ਸਿੰਘ ਹਜ਼ੂਰ ਸਾਹਿਬ ਆਦਿ ਦੇ ਮੁਖੀ ਹਾਜ਼ਰ ਹੋਏ | 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement