ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੇ ਅਕਾਲੀ ਦਲ ਨੂੰ ਦਿੱਲੀ 'ਚੋਂ ਛੇਕ ਕੇ, ਕੀ ਨਵਾਂ ਅਕਾਲੀ ਦਲ 1920 ਵਾਲਾ ਅਕਾਲੀ ਦਲ ਬਣ ਸਕੇਗਾ?
Published : Mar 20, 2022, 7:13 am IST
Updated : Apr 9, 2022, 7:57 pm IST
SHARE ARTICLE
image
image

ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੇ ਅਕਾਲੀ ਦਲ ਨੂੰ ਦਿੱਲੀ 'ਚੋਂ ਛੇਕ ਕੇ, ਕੀ ਨਵਾਂ ਅਕਾਲੀ ਦਲ 1920 ਵਾਲਾ ਅਕਾਲੀ ਦਲ ਬਣ ਸਕੇਗਾ?


ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਮੁਲਾਕਾਤ ਨੇ ਦਿੱਲੀ ਕਮੇਟੀ ਪ੍ਰਧਾਨ ਦੇ ਡੌਲਿਆਂ ਵਿਚ ਐਨੀ ਜਾਨ ਪਾ ਦਿਤੀ ਕਿ ਉਹ ਅਪਣੀ ਮਾਂ ਪਾਰਟੀ ਨੂੰ  ਅੱਖਾਂ ਵਿਖਾ ਕੇ, ਵਖਰਾ ਅਕਾਲੀ ਦਲ ਹੀ ਕਾਇਮ ਕਰ ਬੈਠੇ

ਨਵੀਂ ਦਿੱਲੀ, 19 ਮਾਰਚ (ਅਮਨਦੀਪ ਸਿੰਘ): ਪੰਜਾਬ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਗਵਾਈ ਵਾਲੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਮੈਂਬਰਾਂ ਦੇ ਡੌਲਿਆਂ ਵਿਚ ਐਨੀ ਜਾਨ ਪਾ ਦਿਤੀ ਕਿ ਉਨ੍ਹਾਂ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਵਜੂਦ ਹੀ ਖ਼ਤਮ ਕਰ ਕੇ ਰੱਖ ਦਿਤਾ |
ਪੁਛਿਆ ਜਾ ਰਿਹਾ ਹੈ ਕਿ ਕੀ ਹੁਣ ਜਦ ਬਾਦਲਾਂ ਦੀ ਕੋਈ ਸਿਆਸੀ ਤਾਕਤ ਨਹੀਂ ਰਹਿ ਗਈ ਤੇ ਸ.ਪ੍ਰਕਾਸ਼ ਸਿੰਘ ਬਾਦਲ ਵੀ ਉਮਰ ਦੇ ਆਖ਼ਰੀ ਦੌਰ ਵਿਚ ਹਨ, ਤਾਕਿ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵੀ ਮੋਦੀ ਸਰਕਾਰ ਬਾਦਲਾਂ ਦਾ ਰਾਹ ਡੱਕੇਗੀ? ਭਾਵੇਂ ਨਰਿੰਦਰ ਮੋਦੀ ਦੀ ਇਸ ਮੀਟਿੰਗ ਨੂੰ  ਬੜਾ ਲਿਸ਼ਕਾ ਕੇ ਮੀਡੀਏ ਵਿਚ ਪ੍ਰਚਾਰਿਆ ਗਿਆ, ਪਰ ਇਸ ਦਾ ਪੰਜਾਬ ਚੋਣਾਂ ਵਿਚ ਬੀਜੇਪੀ ਨੂੰ  ਉੱਕਾ ਹੀ ਫ਼ਾਇਦਾ ਨਾ ਹੋਇਆ, ਪਰ ਵਾਇਆ ਮਨਜਿੰਦਰ ਸਿੰਘ ਸਿਰਸਾ ਇਸ ਮੀਟਿੰਗ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਣੇ ਹੋਰ ਮੈਂਬਰਾਂ ਨੂੰ  ਐਨਾ ਤਾਕਤਵਰ ਬਣਾ ਦਿਤਾ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚੋਣਾਂ ਹਾਰਦਿਆਂ ਹੀ ਉਸੇ ਪਾਰਟੀ ਦਾ ਨਾਂ ਵਰਤ ਕੇ, ਦਿੱਲੀ ਦੇ ਸਿੱਖਾਂ ਦੇ ਹੱਕਾਂ ਦੀ ਰਾਖੀ ਦੇ ਦਾਅਵੇ ਹੇਠ ਅਪਣਾ ਵਖਰਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਬਣਾ ਲਿਆ |
ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦਵਾਰਾ ਕਮੇਟੀ ਵਰਗੀਆਂ ਪੰਥਕ ਸੰਸਥਾਵਾਂ ਨੂੰ  ਅਪਣੇ ਸਿਆਸੀ ਮੁਫ਼ਾਦਾਂ ਲਈ ਵਰਤਣ ਦੇ ਦੋਸ਼ ਸਹਿੰਦੇ ਆ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਲੀ ਦਫ਼ਤਰ ਨੂੰ  ਹੀ ਅਪਣਾ ਦਫ਼ਤਰ ਬਣਾ ਕੇ, ਨਵੇਂ ਅਕਾਲੀ ਦਲ ਨੇ ਬਾਦਲਾਂ ਨੂੰ  ਦਿੱਲੀ ਤੋਂ ਹੀ 'ਛੇਕ'ਕੇ ਰੱਖ ਦਿਤਾ | ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਮੁੱਖ ਸਰਪ੍ਰਸਤ ਤੇ ਦਿੱਲੀ ਸਿੱਖ ਗੁਰਵਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਨਵੇਂ ਅਕਾਲੀ ਦਲ ਦਾ ਐਲਾਨ ਕਰਦੇ ਹੋਏ ਕਿਹਾ ਸੀ, ਨਵਾਂ ਅਕਾਲੀ ਦਲ 1920 ਵਾਲੇ ਅਕਾਲੀ ਦਲ ਦੇ ਸਿਧਾਂਤਾਂ, ਅਕਾਲ ਤਖ਼ਤ ਸਾਹਿਬ ਦੇ ਸਿਧਾਂਤ,  ਮਾਸਟਰ ਤਾਰਾ ਸਿੰਘ, ਸੰਤ ਫ਼ਤਿਹ ਸਿੰਘ ਅਤੇ ਬਾਬਾ ਖੜਕ ਸਿੰਘ ਦੀ ਸੋਚ 'ਤੇ ਪਹਿਰਾ ਦੇਵੇਗਾ | ਅਸੀਂ ਸਿਆਸੀ ਚੋਣਾਂ ਨਹੀਂ ਲੜਾਂਗੇ | ਸ਼੍ਰੋਮਣੀ ਅਕਾਲੀ ਦਲ 'ਤੇ ਬੇਅਦਬੀਆਂ ਦੇ ਦੋਸ਼ ਲੱਗੇ ਕਿ ਇਹ ਗੁਰੂ ਗ੍ਰੰਥ ਅਤੇ ਪੰਥ ਨੂੰ  ਨਹੀਂ ਬਚਾ ਸਕੇ | ਪਰ ਪੁਛਿਆ ਜਾ ਰਿਹਾ ਹੈ ਕੀ ਦਿੱਲੀ ਵਿਚ ਦੂਜੀ ਸਰਕਾਰੀ ਬੋਲੀ ਪੰਜਾਬੀ ਨਾਲ ਕੀਤੇ ਜਾ ਰਹੇ ਧੱਕੇ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਵਿਚ ਪੰਜਾਬੀ ਚੇਅਰ ਕਾਇਮ ਕਰਨ ਵਰਗੇ ਨਿੱਕੇ ਮੋਟੇ ਮੁੱਦੇ ਵੀ ਹੱਲ ਨਾ ਕਰਵਾ ਸਕਣ ਵਾਲੇ ਕੀ ਵਾਕਈ 1920 ਦੇ
ਅਕਾਲੀ ਦਲ ਦੀ ਸੋਚ 'ਤੇ ਪਹਿਰਾ ਦੇ ਸਕਣਗੇ?
ਚੋਣਾਂ ਵਿਚ ਹਾਰ ਜਿੱਤ ਚਲਦੀ ਰਹਿੰਦੀ ਹੈ, ਪਰ ਜਿਸ ਤਰ੍ਹਾਂ ਦਿੱਲੀ ਵਿਚ ਬਾਦਲਾਂ ਨਾਲ ਹੋਈ ਹੈ, ਉਹ ਇਤਿਹਾਸ ਦਾ ਸੱਭ ਤੋਂ ਬੁਰਾ ਦੌਰ ਮੰਨਿਆ ਜਾ ਰਿਹਾ ਹੈ, ਜਦ ਅਕਾਲੀ ਦਲ ਦੀ ਭਾਈਵਾਲ ਭਾਜਪਾ/ ਆਰ ਐਸ ਐਸ ਨਵੇਂ ਅਕਾਲੀ ਦਲ ਦੀ ਪਿੱਠ ਪਿਛੇ ਖੜੀ ਹੋਈ ਨਜ਼ਰ ਆ ਰਹੀ ਹੈ | ਉਧਰ ਦਿੱਲੀ ਤੇ ਕੇਂਦਰ ਵਿਚ ਕਾਂਗਰਸ ਸਰਕਾਰ ਦਾ ਤਖ਼ਤਾ ਪਲਟਣ ਪਿਛੋਂ ਲਗਾਤਾਰ ਇਕ ਦਹਾਕਾ ਦਿੱਲੀ ਕਮੇਟੀ ਦੀ 'ਸਲਤਨਤ' ਤੋਂ ਬਨਵਾਸ ਭੋਗ ਰਹੇ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੂੂੰ ਪੱਕਾ ਨਿਸ਼ਚਾ ਸੀ ਕਿ ਕੁੱਝ ਮੈਂਬਰਾਂ ਨੂੰ  ਅਪਣੇ ਨਾਲ ਰਲਾ ਕੇ, ਸ਼ਾਇਦ 22 ਜਨਵਰੀ ਨੂੰ  ਉਹ ਦਿੱਲੀ ਕਮੇਟੀ ਦੇ ਪ੍ਰਧਾਨ ਬਣ ਜਾਣਗੇ, ਪਰ 22 ਜਨਵਰੀ ਨੂੰ  ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਘਟੀਆ ਡਰਾਮਾ ਹੋਇਆ ਤੇ ਅਖ਼ੀਰ 22 ਜਨਵਰੀ ਦੀ ਰਾਤ ਨੂੰ  ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਤੋਖ ਕੇ, ਰਾਤ 12 ਵਜੇ ਹਰਮੀਤ ਸਿੰਘ ਕਾਲਕਾ ਦੀ ਪ੍ਰਧਾਨ ਵਜੋਂ ਚੋਣ ਹੋਈ, ਉਸ ਨੇ ਸਰਨਿਆਂ ਨੂੰ  ਇਸ ਹੱਦ ਤੱਕ ਝੰਜੋੜ ਕੇ ਰੱਖ ਦਿਤਾ ਸੀ ਕਿ ਉਨ੍ਹਾਂ ਉਸੇ ਦਿਨ ਰਾਤ ਨੂੂੰ ਫੇੱਸਬੁਕ 'ਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ  ਇਸ ਚੋਣ ਅਮਲ ਦੀ ਖੇਡ ਲਈ ਕਟਹਿਰੇ ਵਿਚ ਖੜਾ ਕਰ ਕੇ ਰੱਖ ਦਿਤਾ ਸੀ ਤੇ ਪਿਛੋਂ ਇਥੋਂ ਤੱਕ ਦੋਸ਼ ਲਾ ਦਿਤਾ ਸੀ ਕਿ ਕਦੇ ਅੰਗ੍ਰੇਜ਼ਾਂ ਨੇ ਵੀ ਇਸ ਤਰ੍ਹਾਂ ਗੁਰਦਵਾਰਿਆਂ 'ਤੇ  ਕਬਜ਼ਾ ਨਹੀਂ ਸੀ ਕੀਤਾ ਜਿਸ ਤਰ੍ਹਾਂ ਭਾਜਪਾ ਨੇ ਸਿਰਸਾ ਰਾਹੀਂ ਨਵੇਂ ਪ੍ਰਧਾਨ ਨੂੰ  ਕਾਬਜ਼ ਕਰਵਾਇਆ ਹੈ | ਹੁਣ ਬਦਲੇ ਹੋਏ ਹਾਲਾਤ ਵਿਚ ਜਦ 21 ਮੈਂਬਰਾਂ ਦੀ ਹਮਾਇਤ ਦੇ ਦਾਅਵੇ ਵਾਲੇਸਰਨਾ ਭਰਾਵਾਂ ਦੀ ਤਾਕਤ ਵੀ ਨਹੀਂ ਰਹੀ,   ਅਜਿਹੇ ਵਿਚ 29 ਮੈਂਬਰਾਂ ਦੀ ਹਮਾਇਤ ਵਾਲੇ ਨਵੇਂ ਅਕਾਲੀ ਦਲ ਰਾਹੀਂ ਭਾਜਪਾ ਨੂੰ ੰ ਸਿੱਖਾਂ ਦੀ ਤਾਕਤ ਨੂੰ  ਕਾਬੂ ਰੱਖਣ ਵਿਚ ਵੱਡੀ ਕਾਮਯਾਬੀ ਹਾਸਲ ਹੋਣ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ, ਪਰ ਪੰਥ ਤੇ ਦਿੱਲੀ ਦੇ ਸਿੱਖਾਂ ਦੇ ਅਸਲ ਮਸਲਿਆਂ ਦਾ ਕੀ ਬਣੇਗਾ, ਇਹ ਵੀ ਲੁੱਕੀ ਹੋਈ ਗੱਲ ਨਹੀਂ ਰਹਿ ਗਈ |

 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement