ਪਠਾਨਕੋਟ ਦੇ ਮੈਡੀਕਲ ਕਾਲਜ 'ਚ ਹੋਇਆ ਸਿਲੰਡਰ ਬਲਾਸਟ, ਇਕ ਮੌਤ ਤੇ ਕਈ ਜ਼ਖ਼ਮੀ
Published : Mar 20, 2022, 6:56 am IST
Updated : Mar 20, 2022, 6:56 am IST
SHARE ARTICLE
image
image

ਪਠਾਨਕੋਟ ਦੇ ਮੈਡੀਕਲ ਕਾਲਜ 'ਚ ਹੋਇਆ ਸਿਲੰਡਰ ਬਲਾਸਟ, ਇਕ ਮੌਤ ਤੇ ਕਈ ਜ਼ਖ਼ਮੀ

ਪਠਾਨਕੋਟ, 19 ਮਾਰਚ (ਪਪ) : ਪਠਾਨਕੋਟ ਦੇ ਬੁੰਗਲ ਬਧਾਨੀ ਨੇੜੇ ਸਥਿਤ ਦ ਵਾਈਟ ਮੈਡੀਕਲ ਕਾਲਜ 'ਚ ਬੀਤੀ ਰਾਤ ਆਕਸੀਜਨ ਸਿਲੰਡਰ ਦੇ ਅਚਾਨਕ ਬਲਾਸਟ ਹੋ ਜਾਣ ਦੀ ਸੂਚਨਾ ਮਿਲੀ ਹੈ | ਇਸ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ | ਧਮਾਕਾ ਇੰਨਾ ਜ਼ਬਰਦਸਤ ਸੀ ਕਿ ਹਸਪਤਾਲ ਦੇ ਨਾਲ ਲਗਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਸਾਰੇ ਸ਼ੀਸ਼ੇ ਟੁੱਟ ਗਏ |
ਜਾਣਕਾਰੀ ਅਨੁਸਾਰ ਬੀਤੀ ਰਾਤ ਮੈਡੀਕਲ ਕਾਲਜ 'ਚ ਇਕ ਨੌਜਵਾਨ ਆਕਸੀਜਨ ਸਿਲੰਡਰ ਲਗਾ ਰਿਹਾ ਸੀ, ਜੋ ਅਚਾਨਕ ਫਟ ਗਿਆ | ਇਸ ਹਾਦਸੇ 'ਚ ਉਕਤ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ | ਧਮਾਕੇ ਦੀ ਸੂਚਨਾ ਪੁਲਿਸ ਨੂੰ  ਦਿਤੀ ਗਈ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿਤੀ | ਇਸ ਹਾਦਸੇ 'ਚ ਜ਼ਖ਼ਮੀ ਹੋਏ ਮਰੀਜ਼ਾਂ ਨੂੰ  ਦੂਸਰੀ ਇਮਾਰਤ 'ਚ ਭੇਜ ਦਿਤਾ ਗਿਆ |
ਘਟਨਾ ਸਥਾਨ 'ਤੇ ਪਹੁੰਚੇ ਏ.ਸੀ.ਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਇਹ ਧਮਾਕਾ ਆਕਸੀਜਨ ਸਿਲੰਡਰ ਲਗਾਉਂਦੇ ਸਮੇਂ ਹੋਇਆ ਹੈ | ਇਸ ਮਾਮਲੇ ਦੀ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ | ਇਸ ਹਾਦਸੇ ਦਾ ਮੁੱਖ ਕਾਰਨ ਕੀ ਸੀ, ਦੇ ਬਾਰੇ ਐਕਸਪਰਟ ਜਾਂਚ ਕਰ ਕੇ ਦੱਸਣਗੇ |
ਫੋਟੋ : ਪਠਾਨਕੋਟ 1

 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement