ਸਚਾਈ ਤੋਂ ਬਹੁਤ ਦੂਰ ਹੈ 'ਦਿ ਕਸ਼ਮੀਰ ਫ਼ਾਈਲਜ਼' ਫ਼ਿਲਮ : ਉਮਰ ਅਬਦੁੱਲਾ
Published : Mar 20, 2022, 7:12 am IST
Updated : Mar 20, 2022, 7:12 am IST
SHARE ARTICLE
image
image

ਸਚਾਈ ਤੋਂ ਬਹੁਤ ਦੂਰ ਹੈ 'ਦਿ ਕਸ਼ਮੀਰ ਫ਼ਾਈਲਜ਼' ਫ਼ਿਲਮ : ਉਮਰ ਅਬਦੁੱਲਾ


ਕਿਹਾ, ਫ਼ਿਲਮ ਵਿਚ ਮੁਸਲਮਾਨਾਂ ਤੇ ਸਿੱਖਾਂ ਦੇ ਸੰਘਰਸ਼ ਨੂੰ  ਨਜ਼ਰਅੰਦਾਜ਼ ਕੀਤਾ ਗਿਆ

ਸ਼੍ਰੀਨਗਰ, 19 ਮਾਰਚ : ਨੈਸ਼ਨਲ ਕਾਨਫ਼ਰੰਸ ਨੇ 'ਦਿ ਕਸ਼ਮੀਰ ਫਾਈਲਜ਼' 'ਤੇ ਅਪਣੀ ਚੁੱਪੀ ਤੋੜੀ ਤੇ ਕਿਹਾ ਕਿ ਫ਼ਿਲਮ ਸੱਚਾਈ ਤੋਂ ਬਹੁਤ ਦੂਰ ਹੈ ਕਿਉਂਕਿ ਫ਼ਿਲਮ ਨਿਰਮਾਤਾਵਾਂ ਨੇ ਮੁਸਲਮਾਨਾਂ ਤੇ ਸਿੱਖਾਂ ਦੇ ਸੰਘਰਸ਼ ਨੂੰ  ਨਜ਼ਰਅੰਦਾਜ ਕੀਤਾ ਹੈ, ਜੋ ਅਤਿਵਾਦ ਤੋਂ ਪੀੜਤ ਸਨ | ਪਾਰਟੀ ਦੇ ਉਪ ਪ੍ਰਧਾਨ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਜੇਕਰ 'ਦਿ ਕਸ਼ਮੀਰ ਫ਼ਾਈਲਜ਼' ਇਕ ਕਮਰਸ਼ੀਅਲ ਫ਼ਿਲਮ ਹੁੰਦੀ, ਤਾਂ ਕਿਸੇ ਨੂੰ  ਕੋਈ ਸਮੱਸਿਆ ਨਹੀਂ ਸੀ ਪਰ ਜੇਕਰ ਫ਼ਿਲਮ ਨਿਰਮਾਤਾ ਦਾਅਵਾ ਕਰਦੇ ਹਨ ਕਿ ਇਹ ਅਸਲੀਅਤ 'ਤੇ ਆਧਾਰਿਤ ਹੈ, ਤਾਂ ਸੱਚਾਈ ਇਸ ਤੋਂ ਵੱਖ ਹੈ |
ਅਬਦੁੱਲਾ ਦਖਣ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਪਹੁੰਚੇ ਸਨ ਜਿਥੇ ਉਨ੍ਹਾਂ ਕਿਹਾ ਕਿ, ''ਜਦੋਂ ਕਸ਼ਮੀਰੀ ਪੰਡਤਾਂ ਦੇ ਪਲਾਇਨ ਦੀ ਮੰਦਭਾਗੀ ਘਟਨਾ ਵਾਪਰੀ ਸੀ ਉਦੋਂ ਫਾਰੂਕ ਅਬਦੁੱਲਾ ਮੁੱਖ ਮੰਤਰੀ ਨਹੀਂ ਸਨ | ਜਗਮੋਹਨ ਰਾਜਪਾਲ ਸਨ | ਕੇਂਦਰ ਵਿਚ ਵੀਪੀ ਸਿੰਘ ਦੀ ਸਰਕਾਰ ਸੀ, ਜਿਨ੍ਹਾਂ ਨੂੰ  ਭਾਜਪਾ ਨੇ ਬਾਹਰ ਤੋਂ ਸਮਰਥਨ ਦਿਤਾ ਹੋਇਆ ਸੀ |'' ਉਮਰ ਨੇ ਹੈਰਾਨੀ ਪ੍ਰਗਟ ਕੀਤੀ ਇਸ ਤੱਥ ਨੂੰ  ਫ਼ਿਲਮ ਤੋਂ ਦੂਰ ਕਿਉਂ ਰਖਿਆ ਗਿਆ ਹੈ | ਉਨ੍ਹਾਂ ਕਿਹਾ, ''ਸੱਚਾਈ ਨੂੰ  ਤੋੜ ਮਰੋੜ ਕੇ ਪੇਸ਼ ਕੀਤਾ ਗਿਆ | ਇਹ ਠੀਕ ਨਹੀਂ ਹੈ |''
ਉਮਰ ਨੇ ਕਿਹਾ, ''ਜੇਕਰ ਕਸ਼ਮੀਰੀ ਪੰਡਤ ਅਤਿਵਾਦ ਦੇ ਸ਼ਿਕਾਰ ਹੋਏ ਹਨ ਤਾਂ ਸਾਨੂੰ ਇਸ ਲਈ ਬਹੁਤ ਦੁੱਖ ਹੈ, ਹਾਲਾਂਕਿ ਸਾਨੂੰ ਉਨ੍ਹਾਂ ਮੁਸਲਮਾਨਾਂ ਤੇ ਸਿੱਖਾਂ ਦੇ ਸੰਘਰਸ਼ ਨੂੰ  ਨਹੀਂ ਭੁੱਲਣਾ ਚਾਹੀਦਾ ਜਿਨ੍ਹਾਂ ਨੂੰ  ਇਕ ਹੀ ਬੰਦੂਕ ਨਾਲ ਨਿਸ਼ਾਨਾ ਬਣਾਇਆ ਗਿਆ ਸੀ |'' ਉਨ੍ਹਾਂ ਕਿਹਾ ਬਹੁਗਿਣਤੀ ਭਾਈਚਾਰੇ ਦੇ ਕੁੱਝ ਲੋਕਾਂ ਦਾ ਹਾਲੇ ਵੀ ਵਾਪਸ ਆਉਣਾ ਬਾਕੀ ਹੈ | ਉਨ੍ਹਾਂ ਕਿਹਾ,''ਅੱਜ ਇਕ ਅਜਿਹਾ ਮਾਹੌਲ ਬਣਾਉਣ ਦੀ ਲੋੜ ਹੈ ਜਿਥੇ ਅਸੀਂ ਉਨ੍ਹਾਂ ਸਾਰਿਆਂ ਨੂੰ  ਵਾਪਸ ਲਿਆ ਸਕੀਏ, ਜਿਨ੍ਹਾਂ ਨੇ ਅਪਣਾ ਘਰ ਛੱਡ ਦਿਤਾ ਸੀ |''
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਸ਼ਮੀਰੀ ਪੰਡਤਾਂ ਦੀ ਵਾਪਸੀ ਲਈ ਮਾਹੌਲ ਬਣਾਇਆ ਜਾਵੇਗਾ | ਉਨ੍ਹਾਂ ਕਿਹਾ, ''ਹਾਲਾਂਕਿ, ਮੈਨੂੰ ਨਹੀਂ ਲਗਦਾ ਕਿ ਜਿਹੜੇ ਲੋਕਾਂ ਨੇ ਇਹ ਫ਼ਿਲਮ ਬਣਾਈ ਹੈ, ਉਹ ਚਾਹੁੰਦੇ ਹਨ ਕਿ ਕਸ਼ਮੀਰੀ ਪੰਡਤ ਵਾਪਸ ਆਉਣ |''
ਬਾਅਦ 'ਚ ਉਮਰ ਅਬਦੁੱਲਾ ਨੇ ਟਵੀਟ ਕਰ ਕੇ ਕਿਹਾ, ''ਸਾਲ 1990 ਅਤੇ ਉਸ ਦੇ ਬਾਅਦ ਦੇ ਦਰਦ ਅਤੇ ਮੁਸ਼ਕਲਾਂ ਨੂੰ  ਬਦਲਿਆ ਨਹੀਂ ਜਾ ਸਕਦਾ | ਜਿਸ ਤਰ੍ਹਾਂ ਨਾਲ ਕਸ਼ਮੀਰੀ ਪੰਡਤਾਂ ਦੀ ਸੁਰੱਖਿਆ ਦੀ ਭਾਵਨਾ ਖੋਹ ਲਈ ਗਈ ਸੀ ਅਤੇ ਉਨ੍ਹਾਂ ਨੂੰ  ਘਾਟੀ ਛੱਡ ਕੇ ਜਾਣਾ ਪਿਆ ਸੀ, ਉਹ ਕਸ਼ਮੀਰੀ ਪਰੰਪਰਾ 'ਤੇ ਧੱਬਾ ਹੈ | ਸਾਨੂੰ ਵੰਡ ਨੂੰ  ਵਧਾਉਣ ਨਹੀਂ ਬਲਕਿ ਦੂਰ ਕਰਨ ਦੇ ਰਾਸਤੇ ਲੱਭਣੇ ਚਾਹੀਦੇ ਹਨ |''     (ਏਜੰਸੀ)

 

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement