
ਚਿੱਟੇ ਨੇ ਇਕ ਹੋਰ ਨੌਜਵਾਨ ਦੀ ਲਈ ਜਾਨ
ਭਗਤਾ ਭਾਈਕਾ, 19 ਮਾਰਚ (ਰਾਜਿੰਦਰ ਪਾਲ ਸਰਮਾ) : ਪੰਜਾਬ ਵਿੱਚ ਨਸ਼ੇ ਨਾਲ ਹੋ ਰਹੀਆਂ ਮੋਤ ਦੀਆਂ ਘਟਨਾਵਾਂ ਰੁਕ
ਨਹੀਂ ਰਹੀਆਂ, ਹਲਕਾ ਰਾਮਪੁਰਾ ਫੂਲ ਦੇ ਪਿੰਡ ਭਾਈਰੂਪਾ ਵਿੱਚ ਇਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ | ਪੁਲਿਸ ਨੇ ਇਸ ਮਾਮਲੇ ਵਿਚ ਪਿੰਡ ਦੇ ਹੀ ਪੰਜ ਵਿਅਕਤੀਆਂ ਖਿ?ਲਾਫ ਕੇਸ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾ ਬਾਈ ਸਾਲਾ ਨੌਜਵਾਨ ਅਰਸ਼ਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨੇ ਪਿੰਡ ਵਿੱਚ ਖਾਲੀ ਪਈ ਕੋਠੀ ਅੰਦਰ ਜਾ ਕੇ ਚਿੱਟੇ ਦਾ ਟੀਕਾ ਲਗਾ ਲਿਆ ਜਿਸ ਕਾਰਨ ਉਸਦੀ ਮੌਤ ਹੋ ਗਈ | ਮਿ੍ਤਕ ਨੌਜਵਾਨ ਚੰਡੀਗਡ੍ਹ ਵਿਖੇ ਲੱਕੜ ਮਿਸਤਰੀ ਵਜੋਂ ਕੰਮ ਕਰਦਾ ਸੀ ਅਤੇ ਉਹ ਵੀਰਵਾਰ ਨੂੰ ਕਈ ਦਿਨਾਂ ਬਾਅਦ ਪਿੰਡ ਵਾਪਸ ਪੁੱਜਾ ਸੀ |
ਪਹਿਲਾਂ ਉਹ ਚਿੱਟੇ ਦਾ ਸੇਵਨ ਕਰਦਾ ਸੀ ਪਰ ਕੁਝ ਸਾਲਾਂ ਤੋਂ ਉਹ ਚਿੱਟੇ ਨੂੰ ਬਿਲਕੁਲ ਛੱਡ ਚੁੱਕਾ ਸੀ ਪਰ ਵੀਰਵਾਰ ਨੂੰ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਸੀ ਕਿ ਉਹ ਚੰਡੀਗੜ੍ਹ ਤੋਂ ਪਿੰਡ ਵਾਪਸ ਆ ਰਿਹਾ ਹੈ ਪਰ ਉਹ ਜਦੋਂ ਘਰ ਨਾ ਪੁੱਜਾ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ |
ਇਸ ਦੌਰਾਨ ਜਦੋਂ ਪਰਿਵਾਰਕ ਮੈਂਬਰ ਪਿੰਡ ਭਾਈਰੂਪਾ ਵਿੱਚ ਖਾਲੀ ਪਈ ਇੱਕ ਕੋਠੀ ਅੰਦਰ ਪੁੱਜੇ ਤਾਂ ਉਥੇ ਨੌਜਵਾਨ ਦੀ ਓਵਰਡੋਜ ਕਾਰਨ ਮੌਤ ਹੋ ਚੁੱਕੀ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ |