ਖ਼ਬਰਾਂ |

ਤਾਜ਼ਾ |

Punjab Crime News : ਗੁਰਦਾਸਪੁਰ ’ਚ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਹੋਈ ਮੌਤ

By : BALJINDERK

Published : Mar 20, 2024, 4:20 pm IST
Updated : Mar 20, 2024, 4:55 pm IST
SHARE ARTICLE
File photo Jaskaran Singh
File photo Jaskaran Singh

Punjab Crime News : ਸਕੂਟੀ ਸਵਾਰ ਦੋ ਨਾਬਾਲਗਾਂ ਨੇ ਮਾਰੀ ਟੱਕਰ, ਪ੍ਰਿੰਟਿੰਗ ਪ੍ਰੈਸ ’ਚ ਕੰਮ ਕਰਦਾ ਸੀ ਮ੍ਰਿਤਕ

Punjab Crime News : ਸੈਂਟਰ ਜੇਲ੍ਹ ਗੁਰਦਾਸਪੁਰ ਦੇ ਸਾਹਮਣੇ ਪੈਦਲ ਸੜਕ ਪਾਰ ਕਰ ਰਹੇ 35 ਸਾਲਾ ਨੌਜਵਾਨ ਨੂੰ ਦੋ ਸਕੂਟਰ ਸਵਾਰ ਨਾਬਾਲਗਾਂ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਜਸਕਰਨ ਸਿੰਘ ਵਾਸੀ ਬਾਜਵਾ ਕਲੋਨੀ ਗੁਰਦਾਸਪੁਰ ਵਜੋਂ ਹੋਈ ਹੈ, ਜੋ ਜੇਲ੍ਹ ਦੇ ਸਾਹਮਣੇ ਪ੍ਰਿੰਟਿੰਗ ਪ੍ਰੈਸ ’ਚ ਕੰਮ ਕਰਦਾ ਸੀ। ਜਦੋਂ ਉਹ ਪ੍ਰਿੰਟਿੰਗ ਪ੍ਰੈਸ ਤੋਂ ਬਾਹਰ ਆ ਕੇ ਵਾਟਰ ਕੂਲਰ ਤੋਂ ਪਾਣੀ ਪੀਣ ਲਈ ਸੜਕ ਪਾਰ ਕਰਨ ਲੱਗਿਆ ਤਾਂ ਇਹ ਹਾਦਸਾ ਵਾਪਰ ਗਿਆ।

ਇਹ ਵੀ ਪੜੋ:Punjab News : ਪੁਲਿਸ ਨੇ ਪਾਕਿਸਤਾਨ ਸਮਗਲਰਾਂ ਨਾਲ ਸੰਬੰਧ ਰੱਖਣ ਵਾਲੇ ਇੱਕ ਨੌਜਵਾਨ ਨੂੰ ਕੀਤਾ ਕਾਬੂ

ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਜਸਕਰਨ ਸਿੰਘ ਦੇ ਭਰਾ ਦਲਜੀਤ ਸਿੰਘ ਅਤੇ ਪ੍ਰਿੰਟਿੰਗ ਪ੍ਰੈੱਸ ਦੇ ਮਾਲਕ ਅੰਮ੍ਰਿਤ ਕੁਮਾਰ ਨੇ ਦੱਸਿਆ ਕਿ ਜਸਕਰਨ ਪ੍ਰਿੰਟਿੰਗ ਪ੍ਰੈੱਸ ’ਤੇ ਕੰਮ ਕਰਦਾ ਸੀ ਅਤੇ ਉਹ ਸੜਕ ਪਾਰ ਕਰਕੇ ਜੇਲ੍ਹ ਦੇ ਬਿਲਕੁਲ ਸਾਹਮਣੇ ਪਾਣੀ ਪੀਣ ਜਾ ਰਿਹਾ ਸੀ, ਇਸ ਦੌਰਾਨ ਤੇਜ਼ ਰਫ਼ਤਾਰ ਸਕੂਟਰ ਸਵਾਰ ਦੋ ਨੌਜਵਾਨਾਂ ਨੇ ਉਸਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। 

ਇਹ ਵੀ ਪੜੋ:Batala News : ਬਟਾਲਾ ਦੇ ਗੁਰਦੁਆਰਾ ਸਾਹਿਬ ’ਚ ਹੋਈ ਲੱਖਾਂ ਦੀ ਚੋਰੀ 

ਮੌਕੇ ’ਤੇ ਪਹੁੰਚੇ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ ਹਰਜਿੰਦਰ ਸਿੰਘ  ਨੇ ਦੱਸਿਆ ਕਿ ਸੈਂਟਰ ਜੇਲ੍ਹ ਗੁਰਦਾਸਪੁਰ ਦੇ ਸਾਹਮਣੇ ਜੇਲ੍ਹ ਰੋਡ ਗੁਰਦਾਸਪੁਰ ’ਤੇ ਪ੍ਰਿੰਟਿੰਗ ਪ੍ਰੈਸ ’ਚ ਕੰਮ ਕਰਦੇ ਨੌਜਵਾਨ ਦੀ ਮੌਤ ਹੋ ਗਈ।  ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਸਕੂਟਰ ਸਵਾਰ ਨੌਜਵਾਨਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:Punjab News : ਦਰਦਨਾਕ ਸੜਕ ਹਾਦਸੇ ’ਚ 3 ਦੋਸਤਾਂ ਨੇ ਤੋੜਿਆ ਦਮ 

 (For more news apart from Road accident death of the young man in Gurdaspur News in Punjabi, stay tuned to Rozana Spokesman)

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM

Dibrugarh Jail 'ਚ ਹੀ ਰਹੇਗਾ MP Amritpal, Highcourt ਨੇ ਪੰਜਾਬ ਸ਼ਿਫਟ ਕਰਨ 'ਤੇ ਲਾਈ ਰੋਕ

17 Apr 2026 3:05 PM

ਸਤਿੰਦਰ ਸਰਤਾਜ ਦੇ ਸਾਥੀ ਦਲਬੀਰ ਵਿਰਦੀ ਨਾਲ ਖ਼ਾਸ ਗੱਲਬਾਤ !

17 Apr 2026 3:05 PM

ਮਾਂ ਬੋਲੀ ਪੰਜਾਬੀ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਲੈ ਕੇ ਆਪ ਨੇਤਾ ਦੀਪਕ ਬਾਲੀ ਨਾਲ਼ ਖ਼ਾਸ ਗੱਲਬਾਤ

16 Apr 2026 2:55 PM

Sri Anandpur Sahib ਤੋਂ ਵਿਸਾਖੀ ਦਾ Vaisakhi ਮਨਾ ਕੇ ਵਾਪਸ ਪਰਤ ਰਹੀ ਸੰਗਤ ਦੇ ਨਾਲ ਵੱਡਾ ਹਾਦਸਾ

16 Apr 2026 2:50 PM
Advertisement