
Bhawanigarh News : ਚਲਦੇ ਪ੍ਰਦਰਸ਼ਨ ’ਚ ਪੁਲਿਸ ਨੇ ਚੁੱਕੇ ਧਰਨਾਕਾਰੀ, ਕਿਸਾਨਾਂ ਨੂੰ ਬੱਸਾਂ ’ਚ ਬਿਠਾ ਕੇ ਲੈ ਗਈ ਪੁਲਿਸ
Bhawanigarh News in Punjabi : ਸ਼ੰਭੂ ਤੇ ਖਨੌਰੀ ’ਤੇ ਮੋਰਚੇ ਚੁਕਵਾਉਣ ਵਿਰੁੱਧ ਅੱਜ ਭਵਾਨੀਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਨੇ ਚੰਡੀਗੜ੍ਹ-ਬਠਿੰਡਾ ਮੁੱਖ ਮਾਰਗ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਸੀ। ਇਸ ਦੌਰਾਨ ਪੁਲਿਸ ਨੇਕਾਰਵਾਈ ਕਰਦਿਆਂ ਧਰਨਾਕਾਰੀਆਂ ਤੋਂ ਮੌਕੇ ਤੋਂ ਗ੍ਰਿਫ਼ਤਾਰ ਕਰਕੇ ਰਸਤਾ ਸਾਫ਼ ਕਰਵਾਇਆ ਅਤੇ ਪੁਲਿਸ ਧਰਨਾਕਾਰੀਆਂ ਨੂੰ ਬੱਸਾਂ ਵਿਚ ਬਿਠਾ ਕੇ ਥਾਣੇ ਲੈ ਗਈ।
ਇਸ ਦੌਰਾਨ ਭਾਰੀ ਫੋਰਸ ਨਾਲ ਪਹੁੰਚੇ ਡੀ.ਐਸ.ਪੀ. ਰਾਹੁਲ ਕੌਸ਼ਲ ਅਤੇ ਥਾਣਾ ਮੁਖੀ ਗੁਰਨਾਮ ਸਿੰਘ ਘੁੰਮਣ ਨੇ ਆਉਂਦਿਆਂ ਹੀ ਕਿਸਾਨਾਂ ਨੂੰ ਸੜਕ ਖ਼ਾਲੀ ਕਰਨ ਦਾ ਆਦੇਸ਼ ਦਿੰਦਿਆਂ ਗ੍ਰਿਫ਼ਤਾਰੀ ਦੇਣ ਜਾਂ ਇਥੋਂ ਚਲੇ ਜਾਣ ਲਈ ਕਿਹਾ ਤਾਂ ਕਿਸਾਨਾਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਪੁਲਿਸ ਵਲੋਂ ਲਿਆਂਦੀਆਂ ਬੱਸਾਂ ਵਿਚ ਬੈਠ ਕੇ ਗ੍ਰਿਫ਼ਤਾਰੀਆਂ ਦਿੱਤੀਆਂ।
1
(For more news apart from Farmers Union Sidhupur blocked National Highway in Bhawanigarh News in Punjabi, stay tuned to Rozana Spokesman)