
Punjab News : ਕਿਹਾ -ਸੀਐਮ ਭਗਵੰਤ ਮਾਨ ਪਹਿਲਾਂ ਤਾਂ ਕਿਸਾਨਾਂ ਦੇ ਵਕੀਲ ਬਣਦੇ ਸਨ, ਕਹਿੰਦੇ ਸੀ ਕਿ ਡੱਲੇਵਾਲ ਨੂੰ ਚੁੱਕਿਆ ਤਾਂ ਮਾਹੌਲ ਖ਼ਰਾਬ ਹੋਵੇਗਾ
Punjab News in Punjabi : ਕਿਸਾਨਾਂ ’ਤੇ ਸਰਕਾਰ ਦੀ ਕਾਰਵਾਈ ’ਤੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਹੈ। ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਭਾਜਪਾ ਮੁਖੀ ਸੁਨੀਲ ਜਾਖੜ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਪਹਿਲਾਂ ਤਾਂ ਕਿਸਾਨਾਂ ਦੇ ਵਕੀਲ ਬਣਦੇ ਸਨ, ਕਹਿੰਦੇ ਸੀ ਕਿ ਡੱਲੇਵਾਲ ਨੂੰ ਚੁੱਕਿਆ ਤਾਂ ਮਾਹੌਲ ਖ਼ਰਾਬ ਹੋਵੇਗਾ। ਇਹ ਕਿਸਾਨਾਂ ਦੀ ਨਹੀਂ ਸਗੋਂ ਅਖੌਤੀ ਕਿਸਾਨ ਲੀਡਰਾਂ ਦੀ ਲੜਾਈ ਸੀ। ਸਰਕਾਰ ਨੇ ਹੀ ਮੋਰਚਾ ਲਗਵਾਇਆ ਸੀ ਤੇ ਸਰਕਾਰ ਨੇ ਹੀ ਮੋਰਚਾ ਹਟਵਾਇਆ।
ਸੂਬਾ ਸਰਕਾਰ ਨੇ ਕਿਸਾਨਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਉਮੀਦਵਾਰਾਂ ਵਿਰੁੱਧ ਉਕਸਾਇਆ ਤੇ ਚੋਣਾਂ ਵਿਚ ਇਨ੍ਹਾਂ ਦਾ ਇਸਤੇਮਾਲ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸਾਨਾਂ ਦੀ ਨਹੀਂ, ਸਗੋਂ ਅਖੌਤੀ ਕਿਸਾਨ ਲੀਡਰਾਂ ਦੀ ਲੜਾਈ ਸੀ। ਉਨ੍ਹਾਂ ਕਿਹਾ ਕਿ ਇਹ ਮੋਰਚਾ ਸਰਕਾਰ ਨੇ ਹੀ ਲਗਵਾਇਆ ਸੀ ਤੇ ਹੁਣ ਸਰਕਾਰ ਨੇ ਹੀ ਹਟਵਾਇਆ ਹੈ। ਉਨ੍ਹਾਂ ਅੱਗੇ ਕਿਹਾ ਅੱਜ ਜਦੋਂ ਲੁਧਿਆਣਾ ਪੱਛਮੀ ਦੀ ਉਪ ਚੋਣ ਆ ਗਈ ਤਾਂ ਸੂਬਾ ਸਰਕਾਰ ਨੂੰ ਸਨਅਤ ਦੀ ਫਿਕਰ ਪਈ, ਪਹਿਲਾਂ ਅੱਜ ਤੱਕ ਕਿਸੇ ਨੇ ਵੀ ਸਨਅਤਕਾਰਾਂ ਨੂੰ ਨਹੀਂ ਪੁੱਛਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ਵਿਰੁੱਧ ਮਾਹੌਲ ਬਣਾਉਣ ਲਈ ਸੂਬਾ ਸਰਕਾਰ ਨੇ ਇਨ੍ਹਾਂ ਕਿਸਾਨਾਂ ਦੀ ਵਰਤੋਂ ਕੀਤੀ ਤੇ ਅਖੌਤੀ ਕਿਸਾਨ ਲੀਡਰਾਂ ਨੇ ਆਮ ਕਿਸਾਨਾਂ ਦੀ ਵਰਤੋਂ ਕਰ ਉਨ੍ਹਾਂ ਨੂੰ ਭੜਕਾਇਆ।
(For more news apart from Jakhar statement on government's action on farmers, said - this was not fight farmers but so-called farmer leaders News in Punjabi, stay tuned to Rozana Spokesman)