
Punjab News : ਅਸੀਂ ਹਮੇਸ਼ਾ ਕਿਸਾਨਾਂ ਨਾਲ ਖੜ੍ਹੇ ਹਾਂ, ਸਾਨੂੰ ਆਪਣੇ ਬਾਰਡਰ ਬੰਦ ਨਹੀਂ ਕਰਨੇ ਚਾਹੀਦੈ, ਇਸ ਨਾਲ ਪੰਜਾਬ ਨੂੰ ਕਰੋੜਾਂ ਦਾ ਘਾਟਾ ਪਿਆ
Punjab News in Punjabi : ਬੀਤੇ ਦਿਨੀਂ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਸੂਬੇ ਸਰਕਾਰ ਵਲੋਂ ਕੀਤੀ ਕਾਰਵਾਈ ਸਬੰਧੀ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੌਂਦ ਨੇ ਕਿਹਾ ਕਿ ਸੜਕਾਂ ਦੇ ਬੰਦ ਹੋਣ ਕਾਰਨ ਪੰਜਾਬ ਦੇ ਵਪਾਰ ਅਤੇ ਉਦਯੋਗ ਨੂੰ ਝਟਕਾ ਲੱਗਾ ਹੈ। ਹਾਈਵੇ ਬੰਦ ਹੋਣ ਕਾਰਨ ਪੰਜਾਬ ਨੂੰ ਨੁਕਸਾਨ ਹੋ ਰਿਹੈ ਸੀ। ਕੈਬਨਿਟ ਮੰੰਤਰੀ ਸੌਂਦ ਨੇ ਕਿਹਾ ਕਿ ਅਸੀਂ ਹਮੇਸ਼ਾ ਕਿਸਾਨਾਂ ਨਾਲ ਖੜ੍ਹੇ ਹਾਂ,ਸਾਨੂੰ ਆਪਣੇ ਬਾਰਡਰ ਬੰਦ ਨਹੀਂ ਕਰਨੇ ਚਾਹੀਦੈ, ਇਸ ਨਾਲ ਪੰਜਾਬ ਨੂੰ ਕਰੋੜਾਂ ਦਾ ਘਾਟਾ ਪਿਆ ਹੈ। ਕਿਸਾਨਾਂ ਦੀ ਲੜਾਈ ਕੇਂਦਰ ਨਾਲ ਹੈ, ਪੰਜਾਬ ਨਾਲ ਨਹੀਂ। ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਲੜਾਈ ਜਾਰੀ ਹੈ। ਪੁਲਿਸ ਇੱਕ ਮਹੀਨੇ ਤੋਂ ਹਰ ਰੋਜ਼ ਕਾਰਵਾਈ ਕਰ ਰਹੀ ਹੈ। ਦੇਸ਼ ਦੀ ਜੀਡੀਪੀ ਯੋਗਦਾਨ ਪਾਉਣ ਵਾਲਿਆਂ ਵਿੱਚ ਪੰਜਾਬ 19ਵੇਂ ਸਥਾਨ 'ਤੇ ਹੈ।
(For more news apart from Punjab was suffering due closure highways: Cabinet Minister Tarunpreet Saund News in Punjabi, stay tuned to Rozana Spokesman)