ਸਿੱਖ ਜਥੇਬੰਦੀਆਂ ਵੱਲੋਂ ਕੀਤੀਆਂ ਕੋਸ਼ਿਸ਼ਾ ਦੇ ਕਾਰਨ, ਇੰਦੌਰ ‘ਚ ਫਸੀ ਪੰਜਾਬ ਦੀ ਸੰਗਤ ਘਰਾਂ ਲਈ ਰਵਾਨਾ
Published : Apr 20, 2020, 8:10 am IST
Updated : Apr 20, 2020, 8:10 am IST
SHARE ARTICLE
lockdown
lockdown

ਵੱਖ-ਵੱਖ ਸਿਖ ਜਥੇਬੰਦੀਆਂ ਵੱਲੋਂ ਕੀਤੀਆਂ ਭਰਭੂਰ ਕੋਸ਼ੀਸ਼ਾਂ ਦੇ ਬਾਅਦ ਇਹ ਸੰਗਤ ਅੱਜ ਆਪਣੇ ਘਰ ਪਹੁੰਚ ਰਹੀ ਹੈ।

ਚੰਡੀਗੜ੍ਹ : ਦੇਸ਼ ਵਿਚ ਕਰੋਨਾ ਵਾਇਰਸ ਨਾਲ ਚੱਲ ਰਹੀ ਜੰਗ ਵਿਚ ਇਸ ਵਾਇਰਸ ਨੂੰ ਰੋਕਣ ਦੇ ਲਈ ਲੌਕਡਾਊਨ ਲਗਾਇਆ ਹੋਇਆ ਹੈ ਜਿਸ ਕਰਕੇ ਹਰ ਪਾਸੇ ਆਵਾਜਾਈ ਅਤੇ ਕੰਮਕਾਰ ਨੂੰ ਬੰਦ ਕੀਤੀ ਗਿਆ ਹੈ। ਅਜਿਹੇ ਵਿਚ ਬਹੁਤ ਸਾਰੇ ਲੋਕ ਵੱਖ- ਵੱਖ ਥਾਵਾਂ ਤੇ ਗਏ ਅਤੇ ਲੌਕਡਾਊਨ ਲੱਗਣ ਦੇ ਕਾਰਨ ਉਥੇ ਹੀ ਫਸ ਕੇ ਰਹਿ ਗਏ ਹਨ। ਇਸੇ ਤਹਿਤ ਮੱਧ ਪ੍ਰਦੇਸ਼ ਵਿਚ ਦੇ ਇੰਦੌਰ ਵਿਚ ਫਸੇ 90 ਦੇ ਕਰੀਬ ਯਾਤਰੀ ਅੱਜ ਪੰਜਾਬ ਲਈ ਰਵਾਨਾ ਹੋ ਚੁੱਕੇ ਹਨ।

Delhi SikhSikh

ਦੱਸ ਦੱਈਏ ਕਿ ਇੰਦੌਰ ਦੀ ਸਿੰਘ ਸਭਾ, ਸਿੱਖ ਸੰਸਥਾਵਾਂ, ਮੁੰਬਈ ਅਤੇ ਬੈਗਲੂਰੂ ਦੇ ਕੁਝ ਸਿੱਖ ਆਗੂ ਦੀਆਂ ਕੋਸ਼ਿਸ਼ਾਂ ਸਦਕਾ ਇਹ ਸ਼ਰਧਾਲੂ ਵਾਪਿਸ ਘਰ ਪਰਤ ਰਹੇ ਹਨ। ਇਸ ਲਈ ਇਨ੍ਹਾਂ ਯਾਤਰੀਆਂ ਦੇ ਰਾਹਦਾਰੀ ਪਾਸ ਬਣਾਏ ਗਏ ਹਨ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਰਵਾਨਾ ਹੇਏ ਸ਼ਰਧਾਲੂਆਂ ਦੇ ਲਈ ਰਸਤੇ ਵਿਚ ਕੁਝ ਸੰਗਤ ਦੇ ਵੱਲੋਂ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

SikhSikh

ਜਿਸ ਤੋਂ ਬਾਅਦ ਆਗਰਾ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਇਆ ਗਿਆ। ਦੱਸਣਯੋਗ ਹੈ ਕਿ ਪੰਜਾਬ ਦੀ ਲੀਗਲ ਸਰਵਿਸਿਜ਼ ਅਥਾਰਿਟੀ ਨੇ ਮੱਧ ਪ੍ਰਦੇਸ਼ ਦੇ ਆਪਣੇ ਵਲੰਟੀਅਰ ਭੇਜ ਕੇ ਇਨ੍ਹਾਂ ਫਸੇ ਯਾਤਰੀਆਂ ਦੀ ਬਾਂਹ ਫੜੀ ਸੀ ਅਤੇ ਉਨ੍ਹਾਂ ਲਈ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਸੀ । ਜ਼ਿਕਰਯੋਗ ਹੈ

LockdownLockdown

ਕਿ ਇਹ ਸ਼ਰਧਾਲੂ 16 ਅਪ੍ਰੈਲ ਨੂੰ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਤੋਂ ਆਪਣੇ-ਆਪਣੇ ਸਾਧਨਾ ਤੇ ਰਵਾਨਾ ਹੋਏ ਸਨ ਪਰ ਦੇਸ਼ ਵਿਚ ਲੌਕਡਾਊਨ ਲੱਗੇ ਹੋਣ ਕਰਕੇ ਉਨ੍ਹਾਂ ਨੂੰ ਇੰਦੌਰ ਨੇੜੇ ਮੱਧ ਪ੍ਰਦੇਸ਼ ਬਾਡਰ ‘ਤੇ ਰੋਕ ਲਿਆ ਗਿਆ। ਜਿਸ ਤੋਂ ਬਾਅਦ ਵੱਖ-ਵੱਖ ਸਿਖ ਜਥੇਬੰਦੀਆਂ ਵੱਲੋਂ ਕੀਤੀਆਂ ਭਰਭੂਰ ਕੋਸ਼ੀਸ਼ਾਂ ਦੇ ਬਾਅਦ ਇਹ ਸੰਗਤ ਅੱਜ ਆਪਣੇ ਘਰ ਪਹੁੰਚ ਰਹੀ ਹੈ।

Sikhs Sikhs

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement