ਅੱਧੀ ਰਾਤ ਨੂੰ ਅਚਾਨਕ ਡਿੱਗੀ ਛੱਤ, ਵਾਲ-ਵਾਲ ਬਚਿਆ ਪਰਵਾਰ
Published : Apr 20, 2020, 12:49 pm IST
Updated : Apr 20, 2020, 12:49 pm IST
SHARE ARTICLE
File Photo
File Photo

ਨੇੜਲੇ ਪਿੰਡ ਕੋਟਸੁਖੀਆ ਵਿਖੇ ਇਕ ਰਿਹਾਇਸ਼ੀ ਮਕਾਨ ਦੀ ਰਾਤ ਸਮੇਂ ਅਚਾਨਕ ਛੱਤ ਡਿੱਗ ਪਈ ਪਰ ਉਸ ਸਮੇਂ ਪਰਵਾਰ ਦੇ ਤਿੰਨੇ ਜੀਅ ਹੋਰ ਕਮਰੇ ’ਚ ਪਏ ਹੋਣ ਕਾਰਨ

ਕੋਟਕਪੂਰਾ, 19 ਅਪ੍ਰੈਲ (ਗੁਰਮੀਤ ਸਿੰਘ ਮੀਤਾ): ਨੇੜਲੇ ਪਿੰਡ ਕੋਟਸੁਖੀਆ ਵਿਖੇ ਇਕ ਰਿਹਾਇਸ਼ੀ ਮਕਾਨ ਦੀ ਰਾਤ ਸਮੇਂ ਅਚਾਨਕ ਛੱਤ ਡਿੱਗ ਪਈ ਪਰ ਉਸ ਸਮੇਂ ਪਰਵਾਰ ਦੇ ਤਿੰਨੇ ਜੀਅ ਹੋਰ ਕਮਰੇ ’ਚ ਪਏ ਹੋਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਇਸ ਘਰ ’ਚ ਜਗਸੀਰ ਸਿੰਘ ਪੁੱਤਰ ਪ੍ਰਤਾਪ ਸਿੰਘ, ਉਸ ਦੀ ਮਾਤਾ ਤੇਜ ਕੌਰ ਅਤੇ ਉਸ ਦਾ ਪੁੱਤਰ ਰਹਿੰਦੇ ਹਨ। ਪਰਵਾਰ ਕੋਲ ਆਮਦਨ ਦਾ ਕੋਈ ਵਸੀਲਾ ਨਹੀਂ ਹੈ। ਘਰ ਦੇ ਇਕ ਮਕਾਨ ਦੀ ਛੱਤ ਡਿੱਗ ਚੁੱਕੀ ਹੈ ਅਤੇ ਦੂਜੇ ਕਮਰੇ ਦੀ ਛੱਤ ਵੀ ਖ਼ਸਤਾ ਹਾਲਤ ’ਚ ਹੈ।

File photoFile photo

ਪਿੰਡ ਦੇ ਸਮਾਜ ਸੇਵੀ ਨੌਜਵਾਨ ਜਸਵਿੰਦਰ ਸਿੰਘ ਬਰਾੜ ਵਲੋਂ ਇਹ ਮਾਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਰਾਜ ਸੌਰਭ ਦੇ ਧਿਆਨ ’ਚ ਲਿਆਂਦਾ ਗਿਆ ਤਾਂ ਉਨ੍ਹਾਂ ਤੁਰੰਤ ਨਾਇਬ ਤਹਿਸੀਲਦਾਰ ਰਾਜਿੰਦਰ ਸਿੰਘ ਸਰਾਂ, ਪਟਵਾਰੀ ਮਹਿੰਦਰਪਾਲ ਸ਼ਰਮਾ ਨੂੰ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਭੇਜਿਆ। ਮੌਕੇ ’ਤੇ ਸਰਕਾਰੀ ਅਧਿਕਾਰੀਆਂ ਨੇ ਪਰਵਾਰ ਨੂੰ ਦੋ ਹਜ਼ਾਰ ਰੁਪਏ ਨਕਦ, ਦੋ ਘਰੇਲੂ ਰਾਸ਼ਨ ਦੀਆਂ ਕਿੱਟਾਂ ਦੇਣ ਤੋਂ ਇਲਾਵਾ ਘਰ ਦੀਆਂ ਦੋਵੇਂ ਛੱਤਾਂ ਪੱਕੀਆਂ ਕਰਨ ਦਾ ਪ੍ਰਸ਼ਾਸਨ ਵਲੋਂ ਭਰੋਸਾ ਦਿਤਾ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement