
ਕੋਰੋਨਾ ਨਾਲ ਦਿੱਲੀ 'ਚ ਵਿਗੜੇ ਹਾਲਾਤ, ਸੋਮਵਾਰ ਤੋਂ ਸੋਮਵਾਰ ਤਕ ਇਕ ਹਫ਼ਤੇ ਦਾ ਕਰਫ਼ਿਊ
ਨਵੀਂ ਦਿੱਲੀ, 19 ਅਪ੍ਰੈਲ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਕਾਰਨ ਸਥਿਤੀ ਬੇਕਾਬੂ ਹੋ ਰਹੀ ਹੈ ਅਤੇ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ, ਦਿੱਲੀ ਸਰਕਾਰ ਨੇ ਪੂਰਨ ਕਰਫ਼ਿਊ ਲਗਾਉਣ ਦਾ ਫ਼ੈਸਲਾ ਕੀਤਾ ਹੈ | ਸੂਤਰਾਂ ਅਨੁਸਾਰ ਰਾਜਧਾਨੀ ਦਿੱਲੀ ਵਿਚ ਪੂਰਨ ਕਰਫ਼ਿਊ ਸੋਮਵਾਰ ਤੋਂ ਅਗਲੇ ਸੋਮਵਾਰ (26 ਅਪ੍ਰੈਲ) ਤਕ ਲਾਗੂ ਰਹੇਗਾ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਰਾਜਪਾਲ ਅਨਿਲ ਬਿਜਲ ਨੇ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਹਾਲਾਤ ਨੂੰ ਲੈ ਕੇ ਇਕ ਮੀਟਿੰਗ ਕੀਤੀ, ਜਿਸ ਵਿਚ ਕਰਫ਼ਿਊ ਲਗਾਉਣ ਦਾ ਫ਼ੈਸਲਾ ਲਿਆ ਗਿਆ | ਦਿੱਲੀ ਵਿਚ ਪੂਰਨ ਕਰਫ਼ਿਊ ਦੌਰਾਨ ਮਾਲ, ਸਪਾ, ਜਿੰਮ, ਆਡੀਟੋਰੀਅਮ ਪੂਰੀ ਤਰ੍ਹਾਂ ਬੰਦ ਰਹਿਣਗੇ | ਹਾਲਾਂਕਿ ਸਿਨੇਮਾ ਹਾਲ 30 ਫ਼ੀ ਸਦ ਸਮੱਰਥਾ ਨਾਲ ਚੱਲ ਸਕਣਗੇ |
image