
ਅਪਲਾਈ ਕਰਨ 'ਚ ਆ ਰਹੀਆਂ ਤਕਨੀਕੀ ਮੁਸਕਿਲਾਂ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਆਨਲਾਈਨ ਅਪਲਾਈ ਕਰਨ ਦੀ ਮਿਤੀ 'ਚ 05-05-2022 ਤੱਕ ਵਾਧਾ ਕੀਤਾ ਗਿਆ ਹੈ।
ਚੰਡੀਗੜ੍ਹ: ਪੰਜਾਬ ਸਿੱਖਿਆ ਵਿਭਾਗ ਨੇ ਵੱਖ-ਵੱਖ ਅਸਾਮੀਆਂ ਲਈ ਭਰਤੀ ਸਬੰਧੀ ਆਨਲਾਈਨ ਅਪਲਾਈ ਕਰਨ ਦੀ ਮਿਤੀ ਵਿਚ ਵਾਧਾ ਕੀਤਾ ਹੈ। ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਜਾਰੀ ਨੋਟਿਸ ਤਹਿਤ ਵੱਖ-ਵੱਖ ਮਿਤੀਆਂ ਨੂੰ ਦਿੱਤੇ ਵਿਗਿਆਪਨਾਂ, ਜਿਨ੍ਹਾਂ ਵਿਚ 343 ਲੈਕਚਰਾਰ, 4161 ਮਾਸਟਰ ਕਾਡਰ ਅਤੇ 250 ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਨਵੀਆਂ/ਬੈਕਲਾਗ ਅਸਾਮੀਆਂ ਦੀ ਭਰਤੀ ਸੰਬੰਧੀ ਉਮੀਦਵਾਰਾਂ ਪਾਸੋਂ 20-04-2022 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਇਹਨਾਂ ਸੰਬੰਧੀ ਅਪਲਾਈ ਕਰਨ 'ਚ ਆ ਰਹੀਆਂ ਤਕਨੀਕੀ ਮੁਸਕਿਲਾਂ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਆਨਲਾਈਨ ਅਪਲਾਈ ਕਰਨ ਦੀ ਮਿਤੀ 'ਚ 05-05-2022 ਤੱਕ ਵਾਧਾ ਕੀਤਾ ਗਿਆ ਹੈ।