ਵਿਭਾਗਾਂ ਦੇ ਰਲੇਵੇਂ ਦੇ ਨਾਂ ਹੇਠ ਸਿੱਖ ਇਤਿਹਾਸ ਨੂੰ ਖ਼ਤਮ ਕਰਨ ਦੀ ਪੰਜਾਬੀ ਯੂਨੀਵਰਸਿਟੀ ਵਲੋਂ ਡੂੰਘੀ ਸਾਜ਼ਸ਼ : ਪੰਜੋਲੀ
Published : Apr 20, 2022, 7:01 am IST
Updated : Apr 20, 2022, 7:01 am IST
SHARE ARTICLE
image
image

ਵਿਭਾਗਾਂ ਦੇ ਰਲੇਵੇਂ ਦੇ ਨਾਂ ਹੇਠ ਸਿੱਖ ਇਤਿਹਾਸ ਨੂੰ ਖ਼ਤਮ ਕਰਨ ਦੀ ਪੰਜਾਬੀ ਯੂਨੀਵਰਸਿਟੀ ਵਲੋਂ ਡੂੰਘੀ ਸਾਜ਼ਸ਼ : ਪੰਜੋਲੀ


ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ (ਸਵਰਨਜੀਤ ਸਿੰਘ ਸੇਠੀ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਅਫ਼ਸੋਸ ਪ੍ਰਗਟ ਕੀਤਾ ਹੈ ਕਿ 29 ਮਾਰਚ 2022 ਨੂੰ  ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅਪਣੀ ਸਿੰਡੀਕੇਟ ਦੀ ਮੀਟਿੰਗ ਵਿਚ ਟੇਬਲ ਏਜੰਡੇ ਰਾਹੀਂ ਬਹੁਤ ਕਾਹਲ ਵਿਚ ਪੰਜਾਬ ਇਤਿਹਾਸ ਅਧਿਐਨ ਵਿਭਾਗ ਦਾ ਰਲੇਵਾਂ ਇਤਿਹਾਸ ਵਿਭਾਗ ਵਿਚ ਕਰ ਦਿਤਾ ਹੈ ਜੋ ਬਹੁਤ ਨਿੰਦਣਯੋਗ ਕਦਮ ਹੈ¢
ਉਨ੍ਹਾਂ ਦਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਦੇ ਮੰਤਵ ਅਨੁਸਾਰ ਪੰਜਾਬੀ ਭਾਸ਼ਾ, ਸਾਹਿਤ, ਸਮਾਜ ਵਿਸ਼ੇਸ਼ ਕਰ ਕੇ ਸਿੱਖ ਧਰਮ ਤੇ ਵਿਰਸੇ ਦੀ ਸੰਭਾਲ ਅਤੇ ਅਕਾਦਮਿਕ ਖੋਜ ਹਿਤ ਇਸ ਵਿਭਾਗ ਦੀਆਂ ਅਨੇਕਾਂ ਮਹੱਤਵਪੂਰਨ ਪ੍ਰਾਪਤੀਆਂ ਹਨ¢ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਯਾਤਰਾਵਾਂ, ਭਾਰਤੀ ਆਜ਼ਾਦੀ ਸੰਗਰਾਮ ਵਿਚ ਸਿੱਖਾਂ ਅਤੇ ਪੰਜਾਬੀਆਂ ਦੇ ਯੋਗਦਾਨ ਤੇ ਨਾਲ-ਨਾਲ ਪੰਜਾਬ ਦੀ ਲੋਕਾਂ ਦੁਆਰਾ ਵੱਖ-ਵੱਖ ਮੁਜ਼ਾਹਰਿਆਂ ਦੇ ਸੰਘਰਸ਼ਾਂ ਦੇ ਇਤਿਹਾਸ ਨੂੰ  ਰਿਕਾਰਡ ਕਰਨ ਅਤੇ ਖੋਜ ਕਰਨ ਵਿਚ ਇਸ ਵਿਭਾਗ ਦੀ ਅਹਿਮ ਦੇਣ ਹੈ¢ ਉਨ੍ਹਾਂ ਕਿਹਾ ਕਿ ਡਾ. ਗੰਡਾ ਸਿੰਘ ਵਰਗੇ ਮਹਾਨ ਇਤਿਹਾਸਕਾਰਾਂ ਦਾ ਇਹ ਸੁਪਨਾ ਸੀ ਕਿ ਪੰਜਾਬ ਅਤੇ ਪੰਜਾਬੀਆਂ ਦੀ ਖੇਤਰੀ ਪਛਾਣ, ਸਭਿਆਚਾਰ ਅਤੇ ਸਾਹਿਤ ਦੇ ਖੇਤਰਾਂ ਵਿਚ ਯੋਗਦਾਨ ਨੂੰ  ਮਾਲਵੇ ਦੀ ਇਸ ਸਿਰਮੌਰ ਸੰਸਥਾ ਵਿਚ ਖੋਜੀ ਬਿਰਤੀ ਵਾਲੇ ਅਧਿਆਪਕ ਭਰਤੀ ਕਰ ਕੇ ਅੰਤਰਰਾਸ਼ਟਰੀ ਪੱਧਰ 'ਤੇ ਸਿੱਖ ਅਤੇ ਪੰਜਾਬੀਆਂ ਦਾ ਨਾਂ ਚਮਕਾਇਆ ਜਾਵੇਗਾ | ਪਰ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਗੌਰਵਮਈ ਇਤਿਹਾਸ ਦੀਆਂ ਪ੍ਰਾਪਤੀਆਂ ਨੂੰ  ਅੱਖੋਂ ਪਰੋਖੇ ਕਰ ਕੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਖ਼ਤਮ ਕਰਨ ਦੀ ਮਨਸ਼ਾ ਨਾਲ ਰਲੇਵਾਂ ਕੀਤਾ ਗਿਆ ਹੈ ਜੋ ਕਿ ਡੂੰਘੀ ਸਾਜ਼ਸ਼ ਅਧੀਨ ਆਰਥਕ ਸੰਕਟ ਦਾ ਬਹਾਨਾ ਬਣਾ ਕੇ ਕੀਤਾ ਜਾ ਰਿਹਾ ਹੈ¢
ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਅਤੇ ਉਪ ਕੁਲਪਤੀ ਨੂੰ  ਅਪੀਲ ਕੀਤੀ ਕਿ ਇਹ ਰਲੇਵਾਂ ਤੁਰਤ ਰੱਦ ਕੀਤਾ ਜਾਵੇ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਨੂੰ  ਪਹਿਲਾਂ ਵਾਲਾ ਦਰਜਾ ਦੇ ਕੇ ਖੋਜ ਦੇ ਖੇਤਰ ਵਿਚ ਯੋਗਦਾਨ ਪਾਉਣ ਲਈ ਹੋਰ ਵਿਦਵਾਨ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ¢ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਪੰਜਾਬ ਪੱਧਰ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ¢
11 ਫ਼ੋਟੋ ਕੈਪਸ਼ਨ: ਜਥੇਦਾਰ ਕਰਨੈਲ ਸਿੰਘ ਪੰਜੋਲੀ |

 

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement