
ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ
ਕੋਟਕਪੂਰਾ : ਫਰੀਦਕੋਟ ਦੇ ਸੁੰਦਰ ਨਗਰ ਦੇ ਇਕ 25 ਸਾਲਾ ਨੌਜਵਾਨ ਦੀ ਲਿਬਨਾਨ ਵਿਚ ਸ਼ੱਕੀ ਹਾਲਤ ਵਿਚ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਪਰਿਵਾਰਕ ਸੂਤਰਾਂ ਅਨੁਸਾਰ 25 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਕਰੀਬ 5 ਸਾਲ ਪਹਿਲਾਂ ਲਿਬਨਾਨ ਗਿਆ ਸੀ, ਉਥੇ ਉਹ ਮਕਾਨ ਉਸਾਰੀ ਦੇ ਕੰਮ ਵਿਚ ਮਜ਼ਦੂਰੀ ਕਰਨ ਲੱਗ ਪਿਆ, ਪ੍ਰਵਾਰ ਵਲੋਂ ਉਸ ਦੇ ਵਿਆਹ ਸਬੰਧੀ ਵਿਚਾਰਾਂ ਕੀਤੀਆਂ ਜਾ ਰਹੀਆਂ ਸਨ, ਕਰੀਬ 2 ਦਿਨਾਂ ਤਕ ਲਗਾਤਾਰ ਜਦ ਉਸ ਦਾ ਫ਼ੋਨ ਨਾ ਲੱਗਾ ਤਾਂ ਪ੍ਰਵਾਰ ਵਿਚ ਬੇਚੈਨੀ ਹੋਣੀ ਸੁਭਾਵਿਕ ਸੀ।
Lovepreet Singh
ਜਦ ਲਵਪ੍ਰੀਤ ਦੇ ਪਿਤਾ ਨੂੰ ਵਟਸਅਪ ਰਾਹੀਂ ਫ਼ੋਟੋਆਂ ਭੇਜ ਕੇ ਕਿਸੇ ਨੇ ਲਵਪ੍ਰੀਤ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਦਿਤੀ ਤਾਂ ਉਸ ਦੇ ਘਰ ਸਮੇਤ ਇਲਾਕੇ ਵਿਚ ਮਾਤਮ ਦਾ ਮਾਹੌਲ ਪੈਦਾ ਹੋ ਗਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ, ਕਿਉਂਕਿ ਪਰਿਵਾਰ ਨੂੰ ਅਪਣੇ ਪੁੱਤਰ ਤੋਂ ਬਹੁਤ ਆਸਾਂ ਸਨ ਪਰ ਇਸ ਅਣਕਿਆਸੇ ਕਹਿਰ ਨੇ ਪਰਿਵਾਰ ਦਾ ਲੱਕ ਤੋੜ ਕੇ ਰੱਖ ਦਿਤਾ।
Death
ਪਰਿਵਾਰਕ ਮੈਂਬਰਾਂ ਨੇ ਸ਼ੱਕ ਜਾਹਰ ਕੀਤਾ ਕਿ ਉਨ੍ਹਾਂ ਦੇ ਲੜਕੇ ਦਾ ਵਿਦੇਸ਼ ਵਿਚ ਕਿਸੇ ਨੇ ਕਤਲ ਕਰ ਦਿਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲਵਪ੍ਰੀਤ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾਵੇ ਅਤੇ ਉਸ ਦੀ ਮ੍ਰਿਤਕ ਦੇਹ ਜਲਦ ਪੰਜਾਬ ਲਿਆਉਣ ਲਈ ਪੀੜਤ ਪ੍ਰਵਾਰ ਨੂੰ ਸਹਿਯੋਗ ਦਿਤਾ ਜਾਵੇ।