
ਕਿਸੇ ਵੀ ਜਮਾਤ ਦੀਆਂ ਪੂਰੀਆਂ ਕਿਤਾਬਾਂ ਨਹੀਂ ਪਹੁੰਚੀਆਂ
ਗੁਰਦਾਸਪੁਰ ( ਸਪੋਕਸਮੈਨ ਸਮਾਚਾਰ) ਪੰਜਾਬ ਵਿਚ 31 ਮਾਰਚ ਨੂੰ ਸਰਕਾਰੀ ਸਕੂਲਾਂ ਦੇ ਨਤੀਜੇ ਆ ਜਾਂਦੇ ਹਨ ਤੇ ਇਕ ਅਪ੍ਰੈਲ ਤੋਂ ਅਗਲਾ ਸੈਸ਼ਨ ਸ਼ੁਰੂ ਹੋ ਜਾਂਦਾ ਹੈ। ਸੈਸ਼ਨ ਲਈ ਕਿਤਾਬਾਂ ਅਹਿਮ ਹੁੰਦੀਆਂ ਹਨ ਜੇ ਕਿਤਾਬਾਂ ਨਾ ਹੋਈਆਂ ਤਾਂ ਬੱਚੇ ਪੜ੍ਹਨਗੇ ਕਿੱਥੋਂ?
PHOTO
ਕੁਝ ਦਿਨ ਪਹਿਲਾਂ ਰੋਜ਼ਾਨਾ ਸਪੋਕਸਮੈਨ ਵਲੋਂ ਖ਼ਬਰ ਦਿਖਾਈ ਗਈ ਸੀ ਕਿ ਨਵੇਂ ਸੈਸ਼ਨ ਸ਼ੁਰੂ ਹੋਣ ਦੇ 15 ਦਿਨ ਬਾਅਦ ਵੀ ਬਟਾਲਾ ਦੇ ਗਾਂਧੀਨਗਰ ਦੇ ਸਕੂਲ ਵਿਚ ਕਿਤਾਬਾਂ ਨਹੀਂ ਆਈਆਂ। ਸਾਡੇ ਚੈਨਲ ਵਲੋਂ ਦਿਖਾਈ ਹੋਏ ਖ਼ਬਰ ਦਾ ਅਸਰ ਹੋਇਆ ਸਕੂਲ ਵਿਚ ਕਿਤਾਬਾਂ ਆਈਆਂ ਪਰ ਇਹ ਕਿਤਾਬਾਂ ਅੱਧੀਆਂ ਅਧੂਰੀਆਂ ਆਈਆਂ।
PHOTO
ਸਕੂਲ ਦੇ ਅਧਿਆਪਕ ਜਗਜੀਤ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਇਕ ਅਪ੍ਰੈਲ ਤੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਹੁੰਦੀ ਹੈ। ਉਦੋਂ ਹੀ ਕਿਤਾਬਾਂ ਆ ਜਾਂਦੀਆਂ ਹਨ। ਇਸ ਵਾਰ ਪੇਪਰ ਲੇਟ ਹੋਏ ਹਨ। ਜਿਸ ਕਰਕੇ ਕਿਤਾਬਾਂ ਵੀ ਦੇਰੀ ਨਾਲ ਆਈਆਂ। ਸਾਡੇ ਕੋਲ 13 ਅਪ੍ਰੈਲ ਨੂੰ ਕਿਤਾਬਾਂ ਆਈਆਂ। ਅਸੀਂ ਉਸ ਦਿਨ ਤੋਂ ਹੀ ਕਿਤਾਬਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਅਧਿਆਪਕ ਜਗਜੀਤ ਸਿੰਘ ਨੇ ਦੱਸਿਆ ਕਿ ਹੋਰ ਕਿਤਾਬਾਂ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ।