ਘਟਨਾ ਤੜਕਸਾਰ 2.15 ਵਜੇ ਦੇ ਕਰੀਬ ਵਾਪਰੀ
ਗੁਰਦਾਸਪੁਰ: ਪਾਕਿਸਤਾਨੀ ਤਸਕਰ ਭਾਰਤ ਵਿਚ ਲਗਾਤਾਰ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਇਕ ਪਾਕਿਸਤਾਨੀ ਡਰੋਨ ਭਾਰਤੀ ਸਰਹੱਦ ਵਿਚ ਦਾਖਲ ਹੋਇਆ, ਪਰ ਪੰਜਾਬ ਸਰਹੱਦ ਦੀ ਰਾਖੀ ਕਰ ਰਹੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਚੌਕਸ ਜਵਾਨਾਂ ਨੇ ਗੋਲੀਬਾਰੀ ਕਰਕੇ ਇਸ ਨੂੰ ਭਜਾ ਦਿੱਤਾ।
ਇਹ ਵੀ ਪੜ੍ਹੋ: ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ, ਅੱਜ ਆਉਣਾ ਸੀ ਪੰਜਾਬ
ਇਹ ਡਰੋਨ ਗੁਰਦਾਸਪੁਰ ਵਿਚ ਆਦੀਆ ਬੀਓਪੀ ਉੱਤੇ ਦੇਖਿਆ ਗਿਆ। ਘਟਨਾ ਰਾਤ 2.15 ਵਜੇ ਦੇ ਕਰੀਬ ਵਾਪਰੀ। ਜਦੋਂ ਬੀਐਸਐਫ ਦੇ ਜਵਾਨ ਪਹਿਰਾ ਦੇ ਰਹੇ ਸਨ ਤਾਂ ਉਨ੍ਹਾਂ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਡਰੋਨ ਦੀ ਆਵਾਜ਼ ਸੁਣ ਕੇ ਚੌਕਸ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕਰੀਬ 5 ਮਿੰਟ ਤੱਕ ਡਰੋਨ ਭਾਰਤੀ ਸਰਹੱਦ ਵਿਚ ਹੀ ਰਿਹਾ। ਬੀਐਸਐਫ ਦੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਮਗਰੋਂ ਡਰੋਨ ਵਾਪਸ ਚਲਾ ਗਿਆ।
                    
                