
ਮੁਲਜ਼ਮਾਂ ਉੱਤੇ ਪਹਿਲਾਂ ਵੀ ਦਰਜ ਹਨ ਕੇਸ
ਮੋਗਾ: ਮੋਗੇ ਦੇ ਸੀਆਈਏ ਸਟਾਫ਼ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਤਿੰਨ ਨਜਾਇਜ਼ ਦੇਸੀ ਪਿਸਟਲ, 4 ਮੈਗਜ਼ੀਨ, ਸੱਤ ਜਿੰਦਾ ਕਾਰਤੂਸ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਐਸਐਸਪੀ ਅਜੇ ਗਾਂਧੀ ਨੇ ਕਿਹਾ ਕਿ ਗੁਪਤ ਸੂਚਨਾ ਦੇ ਅਧਾਰ ਤੇ ਸੀਆਈਏ ਸਟਾਫ ਮੋਗਾ ਵੱਲੋਂ ਕਾਰਵਾਈ ਕਰਦੇ ਹੋਏ ਬਸ ਅੱਡਾ ਵਰੇ ਕੋਲੇ ਖੜੇ ਚਾਰ ਵਿਅਕਤੀਆਂ ਨੂੰ ਤਿੰਨ ਨਜਾਇਜ ਦੇਸੀ ਪਿਸਟਰ 32 ਬੋਰ ਚਾਰ ਮੈਗਜੀਨ ਅਤੇ ਸੱਤ ਜਿੰਦਾ ਕਾਰਤੂਸ ਨਾਲ ਗ਼ਿਰਫ਼੍ਤਾਰ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਖਪਾਲ ਸਿੰਘ ਜਿਲਾ ਸੰਗਰੂਰ ਹਰਪ੍ਰੀਤ ਸਿੰਘ ਜਿਲਾ ਸੰਗਰੂਰ ਸੰਪੂਰਨ ਕਲਿਆਣ ਕੋਟ ਇਸੇ ਖਾ ਅਤੇ ਦਲਜੀਤ ਸਿੰਘ ਵਾਸੀ ਮੋਗਾ ਜੋ ਕਿ ਪਿੰਡ ਵਰੇ ਮੇਨ ਹਾਈਵੇ ਕੋਲੇ ਕਿਸੇ ਦੀ ਉਡੀਕ ਕਰ ਰਹੇ ਹਨ ਜੇਕਰ ਰੇਡ ਕੀਤੀ ਜਾਵੇ ਤਾਂ ਉਹਨਾਂ ਕੋਲੋਂ ਨਜਾਇਜ਼ ਅਸਲਾ ਬਰਾਮਦ ਕੀਤਾ ਜਾ ਸਕਦਾ ਹੈ ਜਿਸ ਦੇ ਚਲਦੇ ਕਾਰਵਾਈ ਕਰਦੇ ਹੋਏ ਚਾਰਾਂ ਵਿਅਕਤੀਆਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਅਤੇ ਥਾਣਾ ਕੋਟ ਇਸੇ ਖਾ ਵਿਖੇ ਮਾਮਲਾ ਦਰਜ ਕਰ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੁਖਪਾਲ ਸਿੰਘ ਉੱਪਰ ਪਹਿਲਾ ਵੀ ਪੰਜ ਮਾਮਲੇ ਦਰਜ ਹਨ