
ਜਲਦ ਆ ਰਹੀ ਸਿੱਪੀ ਗਿੱਲ ਦੀ ਫ਼ਿਲਮ ‘ਗੈਂਗਲੈਂਡ’
ਅਸੀਂ ਅੱਜ ਗੱਲ ਕਰ ਰਹੇ ਹਾਂ ਗਾਇਕ ਸਿੱਪੀ ਗਿੱਲ ਦੀ ਜਿਨ੍ਹਾਂ ਨੂੰ ਅਸੀਂ ਅਕਸਰ ਫ਼ਿਲਮਾਂ, ਗਾਣਿਆਂ ਜਾਂ ਫਿਰ ਫ਼ੋਟੋਆਂ ਵਿਚ ਦੇਖਦੇ ਹਾਂ। ਜਿਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਬਹੁਤ ਚੰਗੀਆਂ ਫ਼ਿਲਮਾਂ ਤੇ ਗਾਣੇ ਦਿਤੇ ਹਨ। ਲੋਕਾਂ ਨੇ ਸਿੱਪੀ ਗਿੱਲ ਦੀਆਂ ਫ਼ਿਲਮਾਂ ਤੇ ਗਾਣਿਆਂ ਨੂੰ ਪਸੰਦ ਵੀ ਬਹੁਤ ਕੀਤਾ ਹੈ। ਦਸ ਦਈਏ ਸਿੱਪੀ ਗਿੱਲ ਐਕਟਿੰਗ, ਗਾਇਕੀ ਤੋਂ ਇਲਾਵਾ ਘੋੜਿਆਂ ਦਾ ਸੌਕ ਰੱਖਦੇ ਹਨ ਤੇ ਉਨ੍ਹਾਂ ਨੇ ਘੋੜਿਆਂ ਦਾ ਇਕ ਫ਼ਾਰਮ ਹਾਊਸ ਵੀ ਖੋਲ੍ਹਿਆ ਹੋਇਆ ਹੈ।
ਅੱਜ ਰੋਜ਼ਾਨਾ ਸਪੋਕਸਮੈਨ ਦੀ ਟੀਮ ਗਾਇਕ ਸਿੱਪੀ ਗਿੱਲ ਦੇ ਘਰ ਤੇ ਉਨ੍ਹਾਂ ਦੇ ਫ਼ਾਰਮ ਹਾਊਸ ’ਤੇ ਪਹੁੰਚੀ ਜਿਥੇ ਸਿੱਪੀ ਗਿੱਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸੌਕ ਦਾ ਕੋਈ ਮੁੱਲ ਨਹੀਂ ਹੁੰਦਾ। ਮੈਨੂੰ ਸ਼ੁਰੂ ਤੋਂ ਹੀ ਗਾਣਿਆਂ ਦਾ ਸੌਕ ਰਿਹਾ ਹੈ ਤੇ ਜਾਨਵਰਾਂ ਨਾਲ ਵੀ ਬਹੁਤ ਲਗਾਅ ਹੈ। ਮੈਂ 2007 ਦੇ ਲੱਗਭਗ ਗਾਉਣਾ ਸ਼ੁਰੂ ਕੀਤਾ ਸੀ ਤੇ ਮੇਰਾ ਸਾਰਾ ਗਰੁੱਪ ਉਹੀ ਚਲਦਾ ਆ ਰਿਹਾ ਹੈ। ਮੇਰੇ ਗਰੁੱਪ ਦੇ ਮੈਂਬਰਾਂ ਨੇ ਮੇਰਾ ਬਹੁਤ ਸਾਥ ਦਿਤਾ ਹੈ।
ਮੇਰੀ ਇਕ ਫ਼ਿਲਮ ਆ ਰਹੀ ਹੈ ਗੈਂਗਲੈਂਡ। ਇਸ ਫ਼ਿਲਮ ਜੋ ਮੇਰਾ ਕਿਰਦਾਰ ਹੈ ਪਹਿਲਾਂ ਮੈਂ ਇਸ ਤਰ੍ਹਾਂ ਦੇ ਕਿਰਦਾਰਾਂ ਤੋਂ ਭੱਜਦਾ ਹੁੰਦਾ ਸੀ। ਇਸ ਦਾ ਕਾਰਨ ਮੇਰੇ ਨਾਲ ਮੇਰੀ ਨੈਗੇਟਿਵੀ ਜੁੜੀ ਹੋਈ ਸੀ, ਮੈਂ ਆਪਣੇ ਚਾਹੁਣ ਵਾਲਿਆਂ ਲਈ ਸਿਰਫ਼ ਗਾਣੇ ਹੀ ਗਾਏ ਹਨ ਪਰ ਉਨ੍ਹਾਂ ਨਾਲ ਕਦੇ ਗੱਲ ਨਹੀਂ ਕੀਤੀ। ਮੇਰਾ ਇਕ ਬਾਊਂਸਰ ਸੀ ਜੋ ਮੇਰੇ ਨਾਲ ਜਾਂਦਾ ਹੁੰਦਾ ਸੀ ਜਿਸ ਦੀ ਸੰਗਤ ਗ਼ਲਤ ਹੋ ਗਈ ਤੇ ਉਸ ਨੇ ਇਕ ਇੰਟਰਵਿਊ ਦੀ ਵੀਡੀਉ ’ਤੇ ਲਿਖ ਦਿਤਾ ਸੀ
ਕਿ ਸਿੱਪੀ ਦਾ ਬਾਊਂਸਰ ਭੁੱਖਾ ਮਰਦਾ ਹੈ, ਪਰ ਮੈਂ ਉਸ ਦੀ ਬਹੁਤ ਮਦਦ ਕੀਤੀ ਸੀ। ਪਰ ਮੈਂ ਉਦੋਂ ਵੀ ਕੋਈ ਸਪੱਸਟੀਕਰਨ ਨਹੀਂ ਦਿਤਾ। ਮੇਰੇ ਸੌਕ ਨੇ ਮੇਰਾ ਬਹੁਤ ਸਾਥ ਦਿਤਾ। ਉਨ੍ਹਾ ਕਿਹਾ ਕਿ ਜਦੋਂ ਅਸੀਂ ਜਾਨਵਰਾਂ ਨਾਲ ਪਿਆਰ ਕਰਨ ਲੱਗ ਜਾਂਦੇ ਹਾਂ ਤਾਂ ਉਹ ਵੀ ਸਾਡੀ ਮਦਦ ਕਰਨ ਲੱਗ ਜਾਂਦੇ ਹਨ, ਤੁਹਾਡੇ ’ਤੇ ਆ ਰਹੀ ਨੈਗਟੇਵੀਟੀ ਨੂੰ ਇਹ ਆਪਣੇ ’ਤੇ ਲੈ ਲੈਂਦੇ ਹਨ।
ਮੈਂ ਆਪਣੇ ਫ਼ਾਰਮ ਹਾਊਸ ’ਤੇ ਸਵੇਰੇ ਤੇ ਸ਼ਾਮ ਨੂੰ ਜ਼ਰੂਰ ਆਉਂਦਾ ਹਾਂ ਤੇ ਆਪਣੇ ਘੋੜਿਆਂ ਨੂੰ ਮਿਲ ਕੇ ਜਾਂਦਾ ਹਾਂ। ਗੈਂਗਲੈਂਡ ਫ਼ਿਲਮ ਵਿਚ ਸ਼ਰੀਕੇਬਾਜ਼ੀ ਬਾਰੇ ਦਿਖਾਇਆ ਗਿਆ ਹੈ। ਸਾਡੇ ਪਰਿਵਾਰ ਵਿਚ ਮੇਰੇ ਮਾਤਾ-ਪਿਤਾ ਤੇ ਮੇਰੀ ਪਤਨੀ ਅਤੇ ਮੇਰਾ ਬੇਟਾ ਹੈ। ਮੇਰੇ ਮਾਤਾ ਪਿਤਾ ਸਾਨੂੰ ਬਹੁਤ ਪਿਆਰ ਕਰਦੇ ਹਨ ਤੇ ਅਸੀਂ ਸਾਰੇ ਮਿਲ ਕੇ ਰਹਿੰਦੇ ਹਾਂ।
ਮੇਰੇ ਘੋੜੇ ਵੀ ਸਾਡੇ ਪਰਿਵਾਰ ਦਾ ਹੀ ਹਿੱਸਾ ਹਨ, ਮੇਰੀ ਘੋੜੀ ਦਾ ਨਾਮ ਨਾਜਲੀਨ ਹੈ ਤੇ ਘੋੜੇ ਦਾ ਇਸ਼ਾਨ ਹੈ ਤੇ ਸਾਡੇ ਕੋਲ ਇਕ ਘੋੜੇ ਦਾ ਬੱਚਾ ਹੈ ਜਿਸ ਦਾ ਨਾਮ ਦਿਲਾਵਰ ਹੈ ਜਿਸ ਦੇ ਬਾਪ ਦਾ ਨਾਮ ਦਿਲਬਾਗ਼ ਹੈ ਤੇ ਇਕ ਹੋਰ ਘੋੜੇ ਦਾ ਨਾਮ ਰੋਕੀ ਹੈ। ਉਨ੍ਹਾਂ ਕਿਹਾ ਕਿ ਮੇਰਾ ਕਾਲਜ ਟਾਈਮ ਬਹੁਤ ਵਧੀਆ ਲੰਘਿਆ ਹੈ ਪਰ ਇਸ ਸਮੇਂ ਕੋਈ ਰਿਸ਼ਤਾ ਜਾਂ ਦੋਸਤੀ ਪਤਾ ਨਹੀਂ ਕਿਥੇ ਧੋਖਾ ਦੇ ਦੇਵੇ। ਅੱਜ ਕਲ ਤਾਂ ਰਿਸ਼ਤੇ ਜਾਂ ਦੋਸਤੀ ਨਹੀਂ ਰਹੀ, ਰਾਜਨੀਤੀ ਹੋ ਗਈ ਹੈ। ਮੈਂ ਦੋਸਤੀ ਤੇ ਰਿਸ਼ਤਾ ਆਖਰ ਤਕ ਨਿਭਾਉਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜੇ ਕੋਈ ਜ਼ਿਆਦਾ ਤੰਗ ਕਰੇ ਤਾਂ ਪਿੱਛੇ ਹੱਟ ਜਾਈਦਾ ਹੈ।