Moga News : ਮੋਗਾ ਅਤੇ ਬਾਘਾਪੁਰਾਣਾ ’ਚ ਅੱਗ ਨੇ ਮਚਾਈ ਤਬਾਹੀ, ਕੰਬਾਈਨ ’ਚੋਂ ਨਿਕਲੀ ਚੰਗਿਆੜੀ ਕਾਰਨ ਦੋ ਕਿਸਾਨਾਂ ਦੀ ਮਿਹਨਤ ਸੜ ਕੇ ਹੋਈ ਸੁਆਹ

By : BALJINDERK

Published : Apr 20, 2025, 6:54 pm IST
Updated : Apr 20, 2025, 6:54 pm IST
SHARE ARTICLE
ਮੋਗਾ ਅਤੇ ਬਾਘਾਪੁਰਾਣਾ ’ਚ ਅੱਗ ਨੇ ਮਚਾਈ ਤਬਾਹੀ
ਮੋਗਾ ਅਤੇ ਬਾਘਾਪੁਰਾਣਾ ’ਚ ਅੱਗ ਨੇ ਮਚਾਈ ਤਬਾਹੀ

Moga News : ਪਿੰਡ ਸਦਾ ਸਿੰਘ ਵਾਲਾ ’ਚ 15 ਤੋਂ 20 ਏਕੜ ਫ਼ਸਲ ਸੜੀ ਗਰੀਬ ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ

Moga News in Punjabi : ਮੋਗਾ ਜ਼ਿਲ੍ਹੇ ਦੇ ਦੋ ਵੱਖ-ਵੱਖ ਥਾਵਾਂ ਤੋਂ ਕਣਕ ਅਤੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪਿੰਡ ਸਦਾ ਸਿੰਘ ਵਾਲਾ ਵਿੱਚ ਕੰਬਾਈਨ ਵਿੱਚੋਂ ਇੱਕ ਚੰਗਿਆੜੀ ਨਿਕਲੀ ਅਤੇ ਇਸਨੇ ਖੇਤ ਵਿੱਚ ਖੜੀ ਕਣਕ ਦੀ ਫਸਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਇਸ ਅੱਗ ਨੇ ਲਗਭਗ 15 ਤੋਂ 20 ਏਕੜ ਫਸਲ ਨੂੰ ਤਬਾਹ ਕਰ ਦਿੱਤਾ। ਦੂ

1

ਜੇ ਪਾਸੇ, ਬਾਘਾਪੁਰਾਣਾ ਦੇ ਮਾੜੀ ਮੁਸਤਫਾ ਵਿੱਚ ਵੀ ਬਹੁਤ ਸਾਰੀ ਫ਼ਸਲ ਸੜ ਗਈ ਅਤੇ ਇੱਕ ਗਰੀਬ ਕਿਸਾਨ ਦੀ ਲਗਭਗ ਢਾਈ ਏਕੜ ਫ਼ਸਲ ਸੜ ਕੇ ਸੁਆਹ ਹੋ ਗਈ। ਕਿਸਾਨ ਰੋਂਦਾ-ਰੋਂਦਾ ਬੁਰੀ ਹਾਲਤ ਵਿੱਚ ਹੈ।

1

ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਅੱਗ ਨਾਲ ਪ੍ਰਭਾਵਿਤ ਹੋਈਆਂ ਹਨ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

(For more news apart from Two farmers' hard work turned ashes due sparks from combine harvesters in Moga and Baghapurana News in Punjabi, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement