ਗ਼ਲਤ ਖ਼ੂਨ ਚੜ੍ਹਾਉਣ ਕਾਰਨ  ਮਰੀਜ਼ ਦੀ ਹੋਈ ਹਾਲਤ ਖ਼ਰਾਬ
Published : May 20, 2020, 5:01 am IST
Updated : May 20, 2020, 5:01 am IST
SHARE ARTICLE
File Photo
File Photo

ਜਲੰਧਰ ਵਿਚ ਅੱਜ ਇਕ ਬੈਲੱਡ ਬੈਂਕ ਵਲੋਂ ਓ ਪਾਜ਼ੇਟਿਵ ਦੀ ਬਜਾਏ ਏ ਓ ਪਾਜ਼ੇਟਿਵ ਖੂਨ ਦੇਣ ਤੋਂ ਬਾਅਦ ਮਰੀਜ਼ ਦੀ ਹਾਲਤ ਵਿਗੜ ਜਾਣ ਉਤੇ ਪਰਵਾਰ ਨੇ ਬੈਲੱਡ ਬੈਂਕ

ਜਲੰਧਰ,19 ਮਈ (ਵਰਿੰਦਰ ਸ਼ਰਮਾ): ਜਲੰਧਰ ਵਿਚ ਅੱਜ ਇਕ ਬੈਲੱਡ ਬੈਂਕ ਵਲੋਂ ਓ ਪਾਜ਼ੇਟਿਵ ਦੀ ਬਜਾਏ ਏ ਓ ਪਾਜ਼ੇਟਿਵ ਖੂਨ ਦੇਣ ਤੋਂ ਬਾਅਦ ਮਰੀਜ਼ ਦੀ ਹਾਲਤ ਵਿਗੜ ਜਾਣ ਉਤੇ ਪਰਵਾਰ ਨੇ ਬੈਲੱਡ ਬੈਂਕ ਦੇ ਬਾਹਰ ਹੰਗਾਮਾ ਪੈਦਾ ਕਰ ਦਿਤਾ। ਨਾਗਰਾ ਦੇ ਰਹਿਣ ਵਾਲੇ ਨਵਕੇਤਨ ਨੇ ਦਸਿਆ ਕਿ ਉਸ ਦਾ ਚਾਚਾ ਤ੍ਰਿਲੋਕ ਨਾਥ ਰਤਨ ਹਸਪਤਾਲ ਵਿਚ ਦਾਖ਼ਲ ਹੈ। ਉਸ ਨੂੰ ਖੂਨ ਚੜ੍ਹਨਾ ਸੀ, ਤਾਂ ਉਸ ਨੇ ਹਸਪਤਾਲ ਦੇ ਬੈਲੱਡ ਬੈਂਕ ਤੋਂ ਓ ਪਾਜ਼ੇਟਿਵ ਬੈਲੱਡ ਗਰੁੱਪ ਦਾ ਖ਼ੂਨ ਲਿਆਂਦਾ। ਜਦੋਂ ਡਾਕਟਰਾਂ ਨੇ ਉਸ ਨੂੰ ਖੂਨ ਚੜ੍ਹਾਇਆ, ਤਾਂ ਉਸ ਦੀ ਸਿਹਤ ਵਿਗੜਨ ਲੱਗੀ, ਜਿਸ ਨੂੰ ਡਾਕਟਰਾਂ ਨੇ ਕੰਟਰੋਲ ਕੀਤਾ। ਲਗਭਗ ਦੋ ਘੰਟੇ ਬਾਅਦ, ਜਦੋਂ ਉਸ ਨੂੰ ਦੁਬਾਰਾ ਖ਼ੂਨ ਚੜ੍ਹਾਇਆ ਗਿਆ, ਤਾਂ ਉਸ ਦੀ ਹਾਲਤ ਫਿਰ ਵਿਗੜਨ ਲੱਗੀ। ਇਨ੍ਹਾਂ ਸੱਭ ਹੋਣ ਤੋਂ ਬਾਅਦ ਉਹ ਅਪਣੇ ਪਰਵਾਰਕ ਮੈਂਬਰਾਂ ਨਾਲ ਬੈਲੱਡ ਬੈਂਕ ਗਿਆ ਅਤੇ ਉਥੇ ਮੌਜੂਦ ਟੈਕਨੀਸ਼ੀਅਨ ਨੂੰ ਖ਼ੂਨ ਦੇ ਗਰੁੱਪ ਦੀ ਜਾਂਚ ਕਰਨ ਲਈ ਕਿਹਾ। ਜਦੋਂ ਇਹ ਟੈਸਟ ਕੀਤਾ ਗਿਆ, ਤਾਂ ਉਹ ਏ ਪਾਜ਼ੇਟਿਵ ਨਿਕਲਿਆ, ਜਦੋਂ ਕਿ ਬੈਗ ਉਤੇ ਓ. ਪਾਜ਼ੇਟਿਵ ਦਾ ਸਟਿੱਕਰ ਸੀ।   ਗ਼ਲਤ ਖ਼ੂਨ ਦੇਣ ਉਤੇ ਮਰੀਜ਼ ਦੇ ਪਰਵਾਰ ਨੇ ਬਲੱਡ ਬੈਂਕ ਦੇ ਬਾਹਰ ਰੋਸ਼  ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿਤਾ। ਉਨ੍ਹਾਂ ਦਾ ਕਹਿਣਾ ਹੈ ਕਿ ਬੈਲੱਡ ਬੈਂਕ ਦੀ ਗ਼ਲਤੀ ਕਾਰਨ ਉਸ ਦੇ ਮਰੀਜ਼ ਦੀ ਹਾਲਤ ਵਿਗੜ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement