
ਬੀਤੀ 17 ਮਈ ਨੂੰ ਦਿਨੇਸ਼ ਕੌਸ਼ਲ ਵਾਸੀ ਰੋਪੜ ਨੇ ਪੁਲਿਸ ਨੂੰ ਇਤਲਾਹ ਦਿਤੀ ਕਿ ਉਸ ਦਾ ਭਰਾ
ਨਵਾਂ ਸ਼ਹਿਰ, 19 ਮਈ (ਅਮਰੀਕ ਸਿੰਘ ਢੀਂਡਸਾ, ਭਾਟੀਆ): ਬੀਤੀ 17 ਮਈ ਨੂੰ ਦਿਨੇਸ਼ ਕੌਸ਼ਲ ਵਾਸੀ ਰੋਪੜ ਨੇ ਪੁਲਿਸ ਨੂੰ ਇਤਲਾਹ ਦਿਤੀ ਕਿ ਉਸ ਦਾ ਭਰਾ ਅਵਧੂਤ ਮਹਾਂਯੋਗੇਸ਼ਵਰ ਜੋ ਕਿ ਸਵਰਾਜ ਮਾਜ ਦਾ ਫੈਕਟਰੀ, ਆਸਰੋਂਦੇ ਲਾਗੇ ਕੁਟੀਆ ਬਣਾ ਕੇ ਰਹਿੰਦਾ ਸੀ, ਉਹ ਅਪਣੇ ਭਰਾ ਨੂੰ ਕੁਟੀਆ ਉਤੇ ਮਿਲਣ ਗਿਆ ਤਾਂ ਵੇਖਿਆ ਕਿ ਉਸ ਦੇ ਭਰਾ ਦੀ ਲਾਸ਼ ਕੁਟੀਆ ਵਿਚ ਪਈ ਸੀ ਤੇ ਕੁਟੀਆ ਵਿਚ ਐਲ.ਸੀ.ਡੀ ਅਤੇ ਸੋਲਰ ਸਿਸਟਮ ਦਾ ਬੈਟਰਾ ਮੌਜੂਦ ਨਹੀਂ ਸੀ ਅਤੇੇ ਹੋਰ ਸਮਾਨ ਦੀ ਵੀ ਫਰੋਲਾ ਫਰਾਲੀ ਕੀਤੀ ਹੋਈ ਸੀ, ਇਹ ਜਾਪਦਾ ਸੀ ਕਿ ਕਿਸੇ ਨਾ-ਮਲੂਮ ਵਿਅਕਤੀਆਂ ਵਲੋਂ ਲੁੱਟ ਕਰਨ ਦੇ ਇਰਾਦੇ ਨਾਲ ਉਸ ਦੇ ਭਰਾ ਦਾ ਕਤਲ ਕੀਤਾ ਹੈ, ਉਸ ਦੇ ਭਰਾ ਦੀ ਬੌਡੀ ਵਿਚ ਕੀੜ ੇਚੱਲ ਰਹੇ ਸਨ, ਇਹ ਕਤਲ 5/6 ਦਿਨ ਪੁਰਾਣਾ ਜਾਪਦਾ ਹੈ, ਜਿਸ ਸਬੰਧੀ ਮੁਕੱਦਮਾ ਨੰਬਰ 36 ਮਿਤੀ 17-05-2020 ਅ/ਧ 460 ਭ:ਦ: ਥਾਣਾ ਕਾਠਗੜ੍ਹਵਿਖੇ ਦਰਜ ਕੀਤਾ ਗਿਆ।
ਪੁਲਿਸ ਨੇ ਦੌਰਾਨੇ ਤਫ਼ਤੀਸ਼ ਖੁਫ਼ੀਆ ਸੂਚਨਾ ਦੇ ਅਧਾਰ ਉਤੇ ਦੀਪਕ ਪੁੱਤਰ ਸਮਰ ਵਾਸੀ ਸਦਾਵਰਤ, ਰੋਪੜ ਅਤੇ ਸੰਜੇ ਉਰਫ ਜੰਗ ਪੁੱਤਰ ਹਰਮੇਸ਼ ਵਾਸੀ ਬੜੀ ਹਵੇਲੀ, ਰੋਪੜ ਜ਼ਿਲ੍ਹਾ ਰੂਪਨਗਰ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਗਈ, ਜਿਨ੍ਹਾਂ ਨੇ ਦੋਰਾਨੇ ਪੁੱਛਗਿੱਛ ਦਸਿਆ ਕਿ ਉਹਨਾਂ ਨੇ ਅਪਣੇ ਸਾਥੀਆਂ ਫ਼ਰਿਆਦ ਉਰਫ਼ ਸੁੱਖਾ ਪੁੱਤਰ ਰੋਡਾ ਰਾਮ ਵਾਸੀ ਐਲ.ਸੀ ਕਾਲੋਨੀ ਮੁੰਡੀ, ਖਰੜ ਹਾਲ ਵਾਸੀ ਭਰਤਗੜ੍ਹ ਅਤੇ ਵਿਜੈ ਉਰਫ ਜਾਫੀ ਪੁੱਤਰ ਸੈਦਰ ਨਾਥ ਵਾਸੀ ਭਰਤਗੜ੍ਹ ਥਾਣਾ ਕੀਰਤਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਨਾਲ ਮਿਲ ਕੇ ਕੁੱਝ ਦਿਨ ਪਹਿਲਾਂ ਬਾਬੇ ਦੀ ਕੁਟੀਆ ਦੀ ਰੈਕੀ ਕੀਤੀ ਸੀ ਅਤੇ ਰੈਕੀ ਕਰਨ ਉਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਬਾਬਾ ਕੁਟੀਆ ਵਿਚ ਇੱਕਲਾ ਰਹਿੰਦਾ ਹੈ, ਜਿਸ ਨੂੰ ਅਸਾਨੀ ਨਾਲ ਲੁੱਟਿਆ ਜਾ ਸਕਦਾ ਹੈ।
File photo
ਮਿਤੀ 10-05-2020 ਨੂੰ ਉਨ੍ਹਾਂ ਚਾਰਾਂ ਨੇ ਸ਼ਰਾਬ ਪੀਤੀ ਉਤੇ ਰਾਤ ਨੂੰ 2 ਮੋਟਰਸਾਈਕਲਾ ਉਤੇ ਸਵਾਰ ਹੋ ਕੇ ਆਏ ਅਤੇ ਮੋਟਰਸਾਈਕਲ ਕੁਟੀਆ ਤੋਂ ਕੁੱਝ ਦੂਰੀ ਉਤੇ ਝਾੜੀਆ ਵਿਚ ਖੜ੍ਹੇ ਕਰ ਦਿਤੇ ਅਤੇ ਕੁਹਾੜੀ ਅਤੇ ਡੰਡੇ ਨਾਲ ਬਾਬੇ ਦੇ ਕਾਫ਼ੀ ਸੱਟਾ ਮਾਰੀਆਂ ਤੇ ਬਾਬੇ ਨੂੰ ਮਰਿਆ ਹੋਇਆ ਸਮਝ ਦੇ ਕੁਟੀਆ ਵਿਚ ਪਈ ਐਲ.ਸੀ.ਡੀ ਅਤੇ ਸੋਲਰ ਸਿਸਟਮ ਦਾ ਬੈਟਰਾ ਲੁੱਟ ਕੇ ਭਜ ਗਏ। ਮੁਕੱਦਮਾ ਵਿਚ ਦੀਪਕ ਅਤੇ ਸੰਜੇ ਉਰਫ਼ ਜੰਗ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਲੁੱਟਿਆ ਹੋਇਆ ਸਮਾਨ ਐਲ.ਸੀ.ਡੀ, ਸੋਲਰ ਸਿਸਟਮ ਦਾ ਬੈਟਰਾ, ਮੋਬਾਈਲ ਫ਼ੋਨ, ਕਤਲ ਸਮੇਂ ਵਰਤੀ ਕੁਹਾੜੀ ਅਤੇ ਇਕ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਹੈ।
ਮੁਕੱਦਮਾ ਵਿਚ ਫ਼ਰਿਆਦ ਉਰਫ਼ ਸੁੱਖਾ ਅਤੇ ਵਿਜੈ ਉਰਫ਼ ਜਾਫ਼ੀ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਗ੍ਰਿਫ਼ਤਾਰ ਕੀਤੇ ਉਕਤ ਦੋਨਾਂ ਦੋਸ਼ੀਆਂ ਦੀਪਕ ਅਤੇ ਸੰਜੇ ਉਰਫ਼ ਜੰਗ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਮੁਕੱਦਮਾ ਵਿਚ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਗ੍ਰਿਫ਼ਤਾਰੀ ਤੋਂ ਰਹਿੰਦੇੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ।