ਬੈੱਡਾਂ ਦੀ ਉਪਲੱਬਧਤਾ ਤੇ ਆਕਸੀਜਨ ਦੀ ਖ਼ਰੀਦ `ਤੇ 24 ਘੰਟੇ ਰੱਖੀ ਜਾ ਰਹੀ ਏ ਨਿਗਰਾਨੀ
Published : May 20, 2021, 6:19 pm IST
Updated : May 20, 2021, 6:19 pm IST
SHARE ARTICLE
File Photo
File Photo

ਲੋਕਾਂ ਨੂੰ ਕੋਈ ਪ੍ਰੇਸ਼ਾਨੀ ਦਰਪੇਸ਼ ਨਾ ਆਵੇ ਇਸ ਲਈ ਰੱਖੀ ਜਾ ਰਹੀ ਹੈ ਨਿਗਰਾਨੀ

ਚੰਡੀਗੜ੍ਹ : ਕੋਰੋਨਾ ਕੇਸਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਆਕਸੀਜਨ ਦੀ ਸਪਲਾਈ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ 26 ਅਪ੍ਰੈਲ, 2021 ਨੂੰ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਦੀ ਸ਼ਮੂਲੀਅਤ ਵਾਲੇ ਇਕ ਵਿਸ਼ੇਸ਼ ਕੰਟਰੋਲ ਰੂਮ ਦਾ ਗਠਨ ਕੀਤਾ ਸੀ। ਇਸੇ ਤਰ੍ਹਾਂ ਸਰਕਾਰ ਵੱਲੋਂ 10 ਮਈ ਨੂੰ ਬੈੱਡਾਂ ਦੀ ਅਸਲ ਸਮੇਂ ਦੀ ਉਪਲੱਬਧਤਾ ਅਤੇ ਸਬੰਧਤ ਮੁੱਦਿਆਂ `ਤੇ ਨਿਗਰਾਨੀ ਰੱਖਣ ਲਈ ਇੱਕ ਹੋਰ ਕੰਟਰੋਲ ਰੂਪ ਬਣਾਇਆ ਗਿਆ।

ਸੂਬੇ ਨੂੰ ਮੁੱਖ ਤੌਰ ਤੇ ਦੋ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਕ ਪਾਸੇ ਸੂਬੇ ਵਿਚ ਤਰਲ ਮੈਡੀਕਲ ਆਕਸੀਜਨ ਦਾ ਉਤਪਾਦਨ ਨਹੀਂ ਹੈ ਅਤੇ ਦੂਸਰਾ ਉੱਤਰ-ਪੱਛਮੀ ਰਾਜ ਹੋਣ ਕਰਕੇ ਪੰਜਾਬ ਆਕਸੀਜਨ ਦੀ ਸਪਲਾਈ ਲਈ ਮੁੱਖ ਤੌਰ `ਤੇ ਦੂਰ ਦੁਰਾਡੇ ਰਾਜਾਂ `ਤੇ ਨਿਰਭਰ ਕਰਦਾ ਹੈ।ਮੈਡੀਕਲ ਆਕਸੀਜਨ ਦੀ ਨਿਰਵਿਘਨ ਸਪਲਾਈ ਦਾ ਪ੍ਰਬੰਧ ਕਰਨ ਲਈ ਕੰਟਰੋਲ ਰੂਮ ਨੇ ਬਿਹਤਰ ਪ੍ਰਬੰਧਨ ਵਾਸਤੇ ਪੰਜ ਵਿੰਗਾਂ ਵਿੱਚ ਕੰਮ ਵੰਡ ਕੇ ਤੁਰੰਤ ਕੰਮ ਸ਼ੁਰੂ ਕਰ ਦਿੱਤਾ।

Hospital Hospital

ਪਹਿਲਾ ਵਿੰਗ ਜ਼ਿਲ੍ਹਾ ਪ੍ਰਸ਼ਾਸਨਾਂ ਰਾਹੀਂ ਰਾਜ ਦੇ ਸਾਰੇ 277 ਹਸਪਤਾਲਾਂ ਤੋਂ ਆਕਸੀਜਨ ਦੀ ਮੰਗ ਦਾ ਮਿਲਾਨ ਕਰਦਾ ਹੈ। ਹਰੇਕ ਹਸਪਤਾਲ ਦਾ ਨੋਡਲ ਅਫਸਰ ਆਕਸੀਜਨ ਦੀ ਜ਼ਰੂਰਤ ਬਾਰੇ ਦੱਸਦਾ ਹੈ ਜਿਸ ਬਾਰੇ ਰੋਜ਼ਾਨਾ ਆਧਾਰ `ਤੇ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ।ਸਾਰੇ ਹਸਪਤਾਲਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਜ਼ਰੂਰਤਾਂ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਾਰ੍ਹਾਂ ਘੰਟੇ ਪਹਿਲਾਂ ਸੂਚਿਤ ਕਰਨ ਤਾਂ ਜੋ ਸੂਬੇ ਵੱਲੋਂ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।

ਦੂਜਾ ਵਿੰਗ ਰਾਜ ਤੋਂ ਬਾਹਰ ਆਕਸੀਜਨ ਦਾ ਪ੍ਰਬੰਧਨ ਕਰਦਾ ਹੈ। ਜਦੋਂ ਮੌਜੂਦਾ ਕੰਟਰੋਲ ਰੂਮ ਨੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ, ਟੀਮ ਨੇ ਰਾਜ ਵਿਚ ਆਕਸੀਜਨ ਲਿਜਾਣ ਲਈ ਉਪਲੱਬਧ 19 ਟੈਂਕਰਾਂ ਦਾ ਚਾਰਜ ਸੰਭਾਲ ਲਿਆ। ਇਹ ਟੀਮ ਸੜਕ, ਰੇਲ ਅਤੇ ਹਵਾਈ ਰਸਤਿਓਂ ਸਾਰੀ ਤਰਲ ਮੈਡੀਕਲ ਆਕਸੀਜਨ ਦੀ ਆਵਜਾਈ ਨੂੰ ਟਰੈਕ ਕਰਦੀ ਹੈ। ਇਸ ਟੀਮ ਦੇ ਨਿਰੰਤਰ ਯਤਨਾਂ ਸਦਕਾ ਉਪਲੱਬਧ ਟੈਂਕਰਾਂ ਦੀ ਗਿਣਤੀ 19 ਤੋਂ ਵਧਾ ਕੇ 32 ਕਰਨ ਵਿੱਚ ਮਦਦ ਮਿਲੀ, ਜਿਸ ਵਿੱਚ ਭਾਰਤ ਸਰਕਾਰ ਦੇ 4 ਟੈਂਕਰ ਵੀ ਸ਼ਾਮਲ ਹਨ। ਇਸ ਟੀਮ ਨੇ ਆਕਸੀਜਨ ਐਕਸਪ੍ਰੈਸ ਨੂੰ ਚਲਾਉਣ ਅਤੇ ਓਟੀਡੀਐਸ ਦੀ ਨਿਗਰਾਨੀ ਦਾ ਕੰਮ ਵੀ ਸ਼ੁਰੂ ਕੀਤਾ।

ਤੀਸਰਾ ਵਿੰਗ ਏਅਰ ਸੈਪਰੇਸ਼ਨ ਯੂਨਿਆਂ ਦੇ ਕੰਮਕਾਜ ਨੂੰ ਅਨੁਕੂਲ ਬਣਾ ਕੇ ਰਾਜ ਦੇ ਅੰਦਰੋਂ ਆਕਸੀਜਨ ਦਾ ਪ੍ਰਬੰਧਨ ਕਰਦਾ ਹੈ। ਟੀਮ ਰੀਫਿਲਿੰਗ ਇਕਾਈਆਂ `ਤੇ ਵੀ ਨਜ਼ਰ ਰੱਖਦੀ ਹੈ ਤਾਂ ਜੋ ਐਲ.ਐਮ.ਓ. ਬਿਨਾਂ ਕਿਸੇ ਅਣਗਹਿਲੀ ਦੇ ਸਿਲੰਡਰਾਂ ਵਿੱਚ ਭਰੀ ਜਾ ਸਕੇ। ਇਹ ਟੀਮ ਇਹ ਯਕੀਨੀ ਬਣਾਉਂਦੀ ਹੈ ਕਿ ਸੀਮਤ ਗਿਣਤੀ ਵਿਚ ਉਪਲੱਬਧ ਆਕਸੀਜਨ ਸਿਲੰਡਰਾਂ ਦੀ ਆਵਾਜਾਈ (ਸਰਕੁਲੇਸ਼ਨ) ਹਸਪਤਾਲਾਂ, ਏ.ਐਸ.ਯੂਜ਼ ਅਤੇ ਰੀਫਿਲੰਗ ਇਕਾਈਆਂ ਦਰਮਿਆਨ ਨਿਰੰਤਰ ਬਣੀ ਰਹੇ।

Oxygen Oxygen

ਚੌਥਾ ਵਿੰਗ ਆਕਸੀਜਨ ਸਪਲਾਈ ਦਾ ਮੰਗ ਨਾਲ ਮਿਲਾਨ ਕਰਦਾ ਹੈ। ਇਹ ਟੀਮ ਉਪਲੱਬਧ ਅਤੇ ਸੂਬੇ ਵਿੱਚ ਆ ਰਹੀ ਮੈਡੀਕਲ ਆਕਸੀਜਨ ਦਾ ਸਿਹਤ ਸੰਭਾਲ ਸਹੂਲਤਾਂ ਵੱਲੋਂ ਕੀਤੀ ਗਈ ਮੰਗ ਨਾਲ ਮਿਲਾਨ ਕਰਦੀ ਹੈ।ਟੀਮ ਵੱਲੋਂ ਕੀਤੀ ਗਈ ਮਾਈਕੋ੍ਰ-ਮੈਨੇਜਮੈਂਟ ਸੂਬੇ ਕੋਲ ਉਪਲਬਧ ਸੀਮਤ ਸਰੋਤਾਂ ਦੀ ਸਮੇਂ ਸਿਰ ਵਰਤੋਂ ਨੂੰ ਬਰਕਰਾਰ ਰੱਖਦੀ ਹੈ।

ਕੰਟਰੋਲ ਰੂਮ ਦਾ ਪੰਜਵਾਂ ਵਿੰਗ ਡੇਟਾ ਸੈਂਟਰ ਅਤੇ ਸਰਬੋਤਮ ਅਭਿਆਸ ਵਿੰਗ ਹੈ। ਇਹ ਵਿੰਗ ਰਾਜ ਅਤੇ ਦੇਸ਼ ਦੇ ਅੰਦਰ ਕੋਵਿਡ ਸਥਿਤੀ ਦਾ ਅਧਿਐਨ ਅਤੇ ਨਿਗਰਾਨੀ ਕਰਦਾ ਹੈ। ਇਹ ਟੀਮ ਦੇਸ਼ ਅਤੇ ਦੁਨੀਆ ਭਰ ਵਿੱਚ ਚੱਲ ਰਹੇ ਉੱਤਮ ਅਭਿਆਸਾਂ ਦਾ ਵਿਸ਼ਲੇਸ਼ਣ ਕਰਦੀ ਹੈ ਤਾਂ ਜੋ ਇਹ ਰਾਜ ਦੀ ਅਨੁਕੂਲਤਾ ਦੇ ਅਨੁਸਾਰ ਅਪਣਾਏ ਜਾ ਸਕਣ।

ਇਨ੍ਹਾਂ ਨਿਰੰਤਰ ਯਤਨਾਂ ਸਦਕਾ ਸੂਬਾ ਸਾਰੇ ਹਸਪਤਾਲਾਂ ਨੂੰ ਬਾਕਾਇਦਾ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਦੇ ਯੋਗ ਹੋ ਗਿਆ ਹੈ। ਪੰਜਾਬ ਨੇ ਸੰਕਟ ਦੇ ਇਸ ਸਮੇਂ ਵਿੱਚ ਆਪਣੇ ਗੁਆਂਢੀ ਰਾਜਾਂ ਦੀ ਵੀ ਸਹਾਇਤਾ ਕੀਤੀ ਹੈ। ਸੂਬਾ ਦੇਸ਼ ਦੇ ਦੂਰ ਸਥਿਤ ਪੂਰਬੀ ਰਾਜਾਂ ਤੋਂ ਆਕਸੀਜਨ ਦੀ ਖਰੀਦ ਵਿੱਚ ਲੱਗਦੇ ਸਮੇਂ ਨੂੰ ਘਟਾਉਣ ਦੇ ਯੋਗ ਹੋ ਗਿਆ ਹੈ। ਪੰਜਾਬ ਸਰਕਾਰ ਨੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਆਕਸੀਜਨ ਦਾ ਲੋੜੀਂਦਾ ਭੰਡਾਰ ਵੀ ਤਿਆਰ ਕੀਤਾ ਹੈ।

ਦੂਸਰਾ ਕੰਟਰੋਲ ਰੂਮ ਜੋ ਬੈੱਡਾਂ ਦੇ ਪ੍ਰਬੰਧਨ ਦਾ ਧਿਆਨ ਰੱਖਦਾ ਹੈ, ਵੱਲੋਂ ਰਾਜ ਵਿਚ ਉਪਲਬਧ ਸਾਰੇ ਬਿਸਤਰਿਆਂ ਦੀ ਇਕ ਸੂਚੀ ਬਣਾਈ ਗਈ ਹੈ।ਹੁਣ ਬੈੱਡਾਂ ਦੀ ਅਸਲ ਸਮੇਂ ਦੀ ਉਪਲੱਬਧਤਾ ਦੀ ਵਿਵਸਥਾ ਕੀਤੀ ਗਈ ਹੈ ਜੋ www.statecontrolroom.punjab.gov.in   `ਤੇ ਵੇਖੀ ਜਾ ਸਕਦੀ ਹੈ।

ਇੱਕ ਚੈਟ ਬੋਟ ਵੀ ਬਣਾਇਆ ਗਿਆ ਹੈ ਅਤੇ ਹਰੇਕ ਇਛੁੱਕ ਕੋਵਿਡ  ਮਰੀਜ਼ ਵਟਸਐਪ `ਤੇ ਚੈਟ ਕਰ ਸਕਦਾ ਹੈ ਅਤੇ ਚੈਟਬੋਟ ਤੋਂ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਕੋਵਿਡ ਦੇ ਮਰੀਜ਼ਾਂ ਨੂੰ ਆਊਟਬਾਂਡ ਕਾਲਾਂ ਕੀਤੀਆਂ ਜਾ ਰਹੀਆਂ ਹਨ। ਇਹ ਦੋਵੇਂ ਕੰਟਰੋਲ ਰੂਮ ਇਕ ਦੂਜੇ ਨਾਲ ਤਾਲਮੇਲ ਜ਼ਰੀਏ ਕੰਮ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।    

ਸਰਕਾਰੀ ਅਮਲੇ ਦੁਆਰਾ ਕੀਤੇ ਗਏ ਸਾਰੇ ਯਤਨਾਂ ਦੇ ਬਾਵਜੂਦ, ਕੰਟਰੋਲ ਰੂਮ ਪੰਜਾਬ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਹੈ ਕਿਉਂਕਿ ਉਹ ਪੂਰੀ ਸੁਹਿਰਦਤਾ ਨਾਲ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement