'ਬਲੈਕ ਫੰਗਸ' ਦੀ ਅੰਮ੍ਰਿਤਸਰ 'ਚ ਦਸਤਕ, 9 ਮਰੀਜ਼ ਲਪੇਟ 'ਚ, ਤਿੰਨ ਦੀ ਗਈ 'ਅੱਖਾਂ ਦੀ ਰੌਸ਼ਨੀ' 
Published : May 20, 2021, 11:52 am IST
Updated : May 20, 2021, 11:52 am IST
SHARE ARTICLE
Black Fungus
Black Fungus

ਪ੍ਰਾਈਵੇਟ ਹਸਪਤਾਲਾਂ ’ਚ ਦਾਖਲ ਇਨ੍ਹਾਂ ਮਰੀਜ਼ਾਂ ਦਾ ਖ਼ਾਸ ਧਿਆਨ ਰੱਖਣ ਲਈ ਸਿਹਤ ਵਿਭਾਗ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ।

ਅੰਮ੍ਰਿਤਸਰ  - ਪੰਜਾਬ ਵਿਚ ਕੋਰੋਨਾ ਮਹਾਮਾਰੀ ਦੇ ਚਲਦਿਆਂ ਬਲੈਕ ਫੰਗਸ ਨੇ ਵੀ ਪੰਜਾਬ ਵਿਚ ਦਸਤਕ ਦੇ ਦਿੱਤੀ ਹੈ। ਬਲੈਕ ਫੰਗਸ ਮਿਊਕਰ ਮਾਈਕੋਸਿਸ ਦੇ ਕੇਸ ਅੰਮ੍ਰਿਤਸਰ ਜ਼ਿਲ੍ਹੇ ’ਚ ਰਿਪੋਰਟ ਕੀਤੇ ਗਏ ਹਨ। ਦਰਅਸਲ ਕੁੱਲ 9 ਲੋਕ ਇਸ ਬੀਮਾਰੀ ਦੀ ਲਪੇਟ ’ਚ ਆਏ ਹਨ। ਇਨ੍ਹਾਂ ’ਚ 5 ਔਰਤਾਂ ਸ਼ਾਮਲ ਹਨ। ਇਹ ਸਾਰੇ ਮਰੀਜ਼ ਕੋਰੋਨਾ ਇਨਫ਼ੈਕਟਿਡ ਤੋਂ ਬਾਅਦ ਬਲੈਕ ਫੰਗਸ ਦਾ ਸ਼ਿਕਾਰ ਹੋਏ ਹਨ। ਪ੍ਰਾਈਵੇਟ ਹਸਪਤਾਲਾਂ ’ਚ ਦਾਖਲ ਇਨ੍ਹਾਂ ਮਰੀਜ਼ਾਂ ਦਾ ਖ਼ਾਸ ਧਿਆਨ ਰੱਖਣ ਲਈ ਸਿਹਤ ਵਿਭਾਗ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ।

black fungus infectionBlack fungus infection

ਜਾਣਕਾਰੀ ਅਨੁਸਾਰ ਕੋਰੋਨਾ ਦੌਰਾਨ ਵਾਇਰਸ ਦੀ ਪਕੜ ’ਚ ਆਏ ਕਈ ਮਰੀਜ਼ ਹੁਣ ਬਲੈਕ ਫੰਗਸ ਦੇ ਸ਼ਿਕਾਰ ਹੋ ਰਹੇ ਹਨ। ਪਹਿਲਾਂ ਹੀ ਕੋਰੋਨਾ ਵਾਇਰਸ ਕਾਰਨ ਲੋਕਾਂ ’ਚ ਦਹਿਸ਼ਤ ਸੀ, ਹੁਣ ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ’ਚ ਹੋਰ ਖੌਫ਼ ਵੇਖਿਆ ਜਾ ਰਿਹਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਈ. ਐੱਮ. ਸੀ. ਹਸਪਤਾਲ ’ਚ 1, ਹਰਤੇਜ ਹਸਪਤਾਲ ’ਚ 2, ਨਈਅਰ ਹਸਪਤਾਲ ’ਚ 2, ਲੋਰਮ ਹਸਪਤਾਲ ’ਚ 1, ਪਲਸ ਹਸਪਤਾਲ ’ਚ 1, ਅਰੋੜਾ ਹਸਪਤਾਲ ’ਚ 1 ਅਤੇ ਸ਼ੂਰ ਹਸਪਤਾਲ ’ਚ 1 ਮਰੀਜ਼ ਜ਼ੇਰੇ ਇਲਾਜ਼ ਹੈ। ਮਰੀਜ਼ਾਂ ’ਚ 34 ਸਾਲਾ ਇਕ ਵਿਅਕਤੀ ਸ਼ਾਮਲ ਹੈ, ਜਦੋਂਕਿ 43 ਸਾਲ ਦੇ 2 ਹਨ।

Black Fungus Black Fungus

ਇਸ ਤੋਂ ਇਲਾਵਾ ਬਾਕੀ ਸਾਰੇ 50 ਤੋਂ 70 ਉਮਰ ਵਰਗ ਦਰਮਿਆਨ ਦੇ ਹਨ ਅਤੇ ਸਾਰੇ ਸ਼ੂਗਰ ਤੋਂ ਪੀੜਤ ਹਨ। ਸਾਰੇ ਮਰੀਜ਼ਾਂ ਦੀ ਅੱਖ, ਨੱਕ ਦੇ ਵਿਚਲੇ ਹਿੱਸੇ ’ਚ ਸਥਿਤ ਹੱਡੀ, ਜਿਸ ਨੂੰ ਆਰਬਿਟ ਕਿਹਾ ਜਾਂਦਾ ਹੈ, ਉਸ ’ਚ ਫੰਗਸ ਹੈ। ਫ਼ਿਲਹਾਲ ਇਨ੍ਹਾਂ ਦਾ ਇਲਾਜ਼ ਜਾਰੀ ਹੈ। ਤਿੰਨ ਮਰੀਜ਼ਾਂ ਦੀ ਨਜ਼ਰ ਜਾ ਚੁੱਕੀ ਹੈ। ਉੱਧਰ ਦੂਜੇ ਪਾਸੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਲਗਾਤਾਰ ਪ੍ਰਾਈਵੇਟ ਹਸਪਤਾਲਾਂ ਦੇ ਸੰਪਰਕ ’ਚ ਹੈ ਅਤੇ ਉਨ੍ਹਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਜਿਵੇਂ ਹੀ ਕੋਈ ਨਵਾਂ ਕੇਸ ਰਿਪੋਰਟ ਹੁੰਦਾ ਹੈ ਤਾਂ ਤੁਰੰਤ ਵਿਭਾਗ ਨੂੰ ਉਸ ਦੀ ਜਾਣਕਾਰੀ ਦਿਓ।

SHARE ARTICLE

ਏਜੰਸੀ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement