
ਇਹ ਨੋਟਿਸ ਜੀਬੀਪੀ ਦੇ ਡਾਇਰੈਕਟਰ ਪ੍ਰਦੀਪ ਕੁਮਾਰ, ਸਤੀਸ਼ ਕੁਮਾਰ ਅਤੇ ਰਮਨ ਕੁਮਾਰ ਖ਼ਿਲਾਫ਼ ਜਾਰੀ ਹੋਇਆ ਹੈ।
ਮੁਹਾਲੀ - ਆਮਦਨ ਕਰ ਵਿਭਾਗ ਨੇ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (ਜੀਬੀਪੀ) ਦੇ ਡਾਇਰੈਕਟਰਾਂ ਖਿਲਾਫ਼ ਸਖ਼ਤ ਰੁਖ਼ ਅਪਣਾਇਆ ਹੈ। ਦਰਅਸਲ ਆਮਦਨ ਕਰ ਵਿਭਾਗ ਨੇ ਜੀਬੀਪੀ ਦੇ ਡਾਇਰੈਕਟਰਾਂ ਵਿਰੁੱਧ ਕਥਿਤ ਟੈਕਸ ਚੋਰੀ ਦੇ ਸਬੰਧ ਵਿਚ ਲੁਕ-ਆਊਟ ਸਰਕੂਲਰ ਜਾਰੀ ਕੀਤਾ ਹੈ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਨੋਟਿਸ ਜੀਬੀਪੀ ਦੇ ਡਾਇਰੈਕਟਰ ਪ੍ਰਦੀਪ ਕੁਮਾਰ, ਸਤੀਸ਼ ਕੁਮਾਰ ਅਤੇ ਰਮਨ ਕੁਮਾਰ ਖ਼ਿਲਾਫ਼ 30 ਕਰੋੜ ਰੁਪਏ ਦਾ ਟੈਕਸ ਨਾ ਭਰਨ ਦੇ ਦੋਸ਼ ਹੇਠ ਜਾਰੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਜੁਰਮਾਨਾ ਵੀ ਸ਼ਾਮਲ ਹੈ।
GBP
ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਖਿਲਾਫ਼ ਸਰਕੂਲਰ ਜਾਰੀ ਕੀਤਾ ਗਿਆ ਹੈ, ਉਹ ਦੇਸ਼ ਛੱਡ ਕੇ ਨਹੀਂ ਜਾ ਸਕਦੇ। ਜ਼ਿਕਰਯੋਗ ਹੈ ਕਿ ਜੀਬੀਪੀ ਗਰੁੱਪ ਦੇ ਡਾਇਰੈਕਟਰਾਂ ਖ਼ਿਲਾਫ਼ ਪਹਿਲਾਂ ਵੀ ਚੰਡੀਗੜ੍ਹ ਅਤੇ ਮੁਹਾਲੀ ਪੁਲਿਸ ਕਈ ਨਿਵੇਸ਼ਕਾਂ ਤੋਂ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ, ਨਿਵੇਸ਼ ਅਤੇ ਹੋਰ ਰੀਅਲ ਐਸਟੇਟ ਦੇ ਸੌਦਿਆਂ ਬਾਰੇ ਪੈਸੇ ਲੈ ਕੇ ਜਾਇਦਾਦਾਂ ਦਾ ਕਬਜ਼ਾ ਨਾ ਦੇਣ ਸਬੰਧੀ ਧੋਖਾਧੜੀ ਦੇ ਕੇਸ ਦਰਜ ਕਰ ਚੁੱਕੀ ਹੈ।
Income Tax
ਇਨ੍ਹਾਂ ਵਿਚੋਂ ਇਕ ਕੇਸ ਤਾਂ ਚੰਡੀਗੜ੍ਹ ਪੁਲਿਸ ਨੇ ਦੋ ਦਿਨ ਪਹਿਲਾਂ ਹੀ 28 ਵਿਅਕਤੀਆਂ ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ। ਸ਼ਿਕਾਇਤਕਰਤਾਵਾਂ ਦਾ ਕਹਿਣਾ ਸੀ ਕਿ ਜੀਬੀਪੀ ਗਰੁੱਪ ਨੇ ਮੁੱਲਾਂਪੁਰ ਵਿਚ ਫਲੈਟ ਦਿਵਾਉਣ ਦੇ ਨਾਮ ’ਤੇ 39-39 ਲੱਖ ਰੁਪਏ ਲੈ ਲਏ ਪਰ ਨਾ ਤਾਂ ਫਲੈਟ ਦਿਵਾਇਆ ਅਤੇ ਨਾ ਹੀ ਉਨ੍ਹਾਂ ਦੇ ਰੁਪਏ ਵਾਪਸ ਕੀਤੇ। ਜਿਸ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਇਹ ਕੇਸ ਦਰਜ ਕੀਤਾ ਸੀ।