
ਕਾਰ ਰੁੜ੍ਹ ਕੇ ਸਕੂਲ ਦੇ ਪਾਰਕ ’ਚ ਖੇਡ ਰਹੇ ਬੱਚਿਆਂ ’ਤੇ ਚੜ੍ਹੀ
ਇਕ ਬੱਚੇ ਦੀ ਮੌਤ ਤੇ ਚਾਰ ਜ਼ਖ਼ਮੀ
ਮਿਲਾਨ, 19 ਮਈ : ਇਟਲੀ ਦੇ ਲਾ ਆਕੂਇਲਾ ਵਿਖੇ ਇਕ ਘਟਨਾ ਜਿਸ ਵਿਚ ਢਲਾਨ ’ਤੇ ਪਾਰਕਿੰਗ ਦੇ ਲਈ ਖੜ੍ਹੀ ਕੀਤੀ ਕਾਰ ਦੇ ਰੁੜ ਕੇ ਛੋਟੇ ਬੱਚਿਆਂ ਦੇ ਸਕੂਲ (ਅਸੀਲੋ) ਦੇ ਪਾਰਕ ਵਿਚ ਬੱਚਿਆਂ ’ਤੇ ਜਾ ਚੜੀ ਜਿਸ ਨਾਲ 1 ਬੱਚੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਚਾਰ ਹੋਰ ਬੱਚੇ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਘਟਨਾ ਦੁਪਹਿਰ ਢਾਈ ਵਜੇ ਦੀ ਹੈ ਜਦੋਂ ਇਕ ਕਾਰ ਪਾਰਕਿੰਗ ਲਈ ਖੜ੍ਹੀ ਕੀਤੀ ਸੀ, ਜੋ ਅਚਾਨਕ ਰੁੜ ਕੇ ਪਾਰਕ ਵਿਚ ਖੇਡ ਰਹੇ ਬੱਚਿਆਂ ’ਤੇ ਜਾ ਚੜੀ, ਜਿਸ ਨਾਲ ਇਕ ਬੱਚੇ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਾਰ ਵਿਚ ਵੀ ਇਕ 10 ਸਾਲਾ ਬੱਚਾ ਬੈਠਾ ਸੀ। ਜਿਸ ਦੀ ਮਾਂ ਢਲਾਣ ਤੇ ਕਾਰ ਨੂੰ ਪਾਰਕਿੰਗ ਕਰ ਕੇ ਅਪਣੇ ਛੋਟੇ ਬੱਚੇ ਨੂੰ ਸਕੂਲ ਤੋਂ ਲੈਣ ਗਈ ਸੀ। ਅਚਾਨਕ ਕਾਰ ਦੇ ਰੁੜਣ ਨਾਲ ਇਹ ਹਾਦਸਾ ਵਾਪਰਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। (ਏਜੰਸੀ)