
ਇਹਨਾਂ ਮਸ਼ੀਨਾਂ ਦਾ ਬਾਕਾਇਦਾ ਉਦਘਾਟਨ ਹਾਲੇ ਹੋਣਾ ਹੈ
ਚੰਡੀਗੜ੍ਹ - ਵਿਕਰਮਜੀਤ ਸਿੰਘ ਸਾਹਨੀ ਨੇ ਇਕ ਕਰੋੜ ਰੁਪਏ ਦੀ ਲਾਗਤ ਵਾਲੀ ਅਤਿ ਆਧੁਨਿਕ ਜੀਵਨ ਰੱਖਿਅਕ ਐਕਸਟਰਾਕੋਰਪੀਅਲ ਮੈਂਬਰੈਂਸ ਔਕਸੀਜੈਨਰੇਸ਼ਨ ਈ ਸੀ ਐਮ ਓ ਮਸ਼ੀਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਐਂਡ ਰੀਸਰਚ ਨੂੰ ਭੇਟ ਕੀਤੀ ਹੈ।
ਵਿਕਰਮਜੀਤ ਸਾਹਨੀ ਨੇ ਇਹ ਭੇਟ ਸਵਿਕਾਰ ਕਰਨ ਬਦਲੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕੀਤਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਰਦਾਸ ਕਰਨ ਲਈ ਬੇਨਤੀ ਕੀਤੀ ਹੈ। ਇਹਨਾਂ ਮਸ਼ੀਨਾਂ ਦਾ ਬਾਕਾਇਦਾ ਉਦਘਾਟਨ ਹਾਲੇ ਹੋਣਾ ਹੈ ਜਦਕਿ ਇਸ ਨੂੰ ਹਸਪਤਾਲ ਵਿਚ ਬਣਾਏ ਗਏ ਵਿਸ਼ੇਸ਼ ਆਈਸੀਯੂ ਵਿਚ ਸਥਾਪਤ ਕਰਕੇ ਪੂਰੀ ਤਰਾਂ ਕਾਰਜਸ਼ੀਲ ਕਰ ਦਿੱਤਾ ਗਿਆ ਹੈ। ਸਾਹਨੀ ਨੇ ਕਿਹਾ ਕਿ ਵੈਂਟੀਲੇਟਰ ਤੋਂ ਵਧੇਰੇ ਪ੍ਰਭਾਵੀ ਹੋਣ ਕਾਰਨ ਇਸ ਮਸ਼ੀਨ ਨਾਲ ਹਜ਼ਾਰਾਂ ਮਰੀਜ਼ਾਂ ਦਾ ਜੀਵਨ ਬਚਾਇਆ ਜਾ ਸਕੇਗਾ। ਇਸ ਵੇਲੇ ਪੰਜਾਬ ਅਤੇ ਦਿੱਲੀ ਵਿਚ ਈਸੀਐਮਓ ਮਸ਼ੀਨਾਂ ਕਾਫ਼ੀ ਗਿਣਤੀ ਵਿਚ ਉਪਲਬਧ ਹਨ।