Punjab News: ਪੰਜਾਬ ’ਚ ਗਰਮੀ ਦਾ ਪ੍ਰਕੋਪ ਵਧਣ ਕਾਰਨ 13 ਹਜ਼ਾਰ ਮੈਗਾਵਾਟ ਤੋਂ ਟੱਪੀ ਬਿਜਲੀ ਦੀ ਮੰਗ
Published : May 20, 2024, 7:25 am IST
Updated : May 20, 2024, 7:25 am IST
SHARE ARTICLE
Image: For representation purpose only.
Image: For representation purpose only.

ਪੀਐਸਪੀਸੀਐਲ ਨੇ 7500 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਕੀਤੀ ਹਾਸਲ

Punjab News: ਐਤਵਾਰ ਨੂੰ ਪੰਜਾਬ ’ਚ ਪਾਰਾ 44 ਡਿਗਰੀ ਤਕ ਪੁੱਜ ਗਿਆ ਤੇ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਤੋਂ ਵੀ ਵਧ ਦਰਜ ਕੀਤੀ ਗਈ ਹੈ। ਮੰਗ ਪੂਰੀ ਕਰਨ ਲਈ ਪੀਐਸਪੀਸੀਐਲ ਨੇ 7500 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਹਾਸਲ ਕੀਤੀ ਜਦਕਿ ਇਕ ਸਰਕਾਰੀ ਥਰਮਲ ਦੇ ਦੋ ਯੂਨਿਟ ਬੰਦ ਹੋਣ ਕਾਰਨ 420 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਤ ਰਿਹਾ। ਜਦੋਂਕਿ ਦੂਸਰੇ ਸਰਕਾਰੀ ਥਰਮਲ ਦਾ ਪਿਛਲੇ ਸਾਲਾਂ ਤੋਂ ਬੰਦ ਪਿਆ ਇਕ ਯੂਨਿਟ ਇਸ ਵਾਰ ਵੀ ਨਹਂੀਂ ਚੱਲ ਸਕਿਆ ਹੈ। ਪੀਐੈਸਪੀਸੀਐਲ ਨੇ ਸਰਕਾਰੀ ਤੇ ਨਿਜੀ ਖੇਤਰ ਦੇ ਥਰਮਲਾਂ ਤੋਂ 5 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਹਾਸਲ ਕੀਤੀ ਹੈ। ਇਸ ਦੌਰਾਨ ਸੂਬੇ ਵਿਚ ਕਈ ਥਾਈਂ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

ਜਾਣਕਾਰੀ ਅਨੁਸਾਰ ਸਰਕਾਰੀ ਖੇਤਰ ਦੇ 840 ਮੈਗਾਵਾਟ ਸਮਰਥਾ ਵਾਲੇ ਰੋਪੜ ਥਰਮਲ ਪਲਾਂਟ ਦੇ ਪੰਜ ਤੇ ਛੇ ਨੰਬਰ ਯੂਨਿਟ ਤੋਂ ਬਿਜਲੀ ਪੈਦਾਵਾਰ ਨਹੀਂ ਹੋ ਸਕੀ ਹੈ। ਪੰਜ ਨੰਬਰ ਯੂਨਿਟ ਸਵੇਰੇ ਬੰਦ ਹੋਇਆ ਤੇ ਦੁਪਹਿਰ 12 ਵਜੇ ਚੱਲਿਆ ਪਰ ਕੁੱਝ ਘੰਟੇ ਬਾਅਦ ਮੁੜ ਇਸ ਯੂਨਿਟ ਵਿਚ ਤਕਨੀਕੀ ਨੁਕਸ ਕਰ ਕੇ ਬੰਦ ਹੋ ਗਿਆ। ਇਸ ਤੋਂ ਕੁੱਝ ਸਮੇਂ ਬਾਅਦ ਹੀ ਇਸੇ ਥਰਮਲ ਦਾ ਇਕ ਹੋਰ ਯੂਨਿਟ ਵੀ ਬੰਦ ਹੋ ਗਿਆ।

ਸਰਕਾਰੀ ਖੇਤਰ ਦੇ 920 ਮੈਗਾਵਾਟ ਸਮਰਥਾ ਵਾਲੇ ਚਾਰ ਯੂਨਿਟਾਂ ਵਿਚੋਂ ਦੋ ਨੰਬਰ ਯੂਨਿਟ ਬੰਦ ਰਹਿਣ ਕਰ ਕੇ 210 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਤ ਹੋਇਆ ਹੈ। ਨਿਜੀ ਖੇਤਰ ਦੇ 1400 ਮੈਗਾਵਾਟ ਸਮਰਥਾ ਵਾਲੇ ਰਾਜਪੁਰਾ ਸਥਿਤ ਨਾਭਾ ਪਾਵਰ ਪਲਾਂਟ ਅਤੇ 1980 ਮੈਗਾਵਾਟ ਸਮਰੱਥਾ ਵਾਲੇ ਤਲਵੰਤੀ ਸਾਬੋ ਥਰਮਲ ਤੋਂ ਪੂਰੀ ਸਮਰਥਾ ਨਾਲ ਬਿਜਲੀ ਉਤਪਾਦਨ ਜਾਰੀ ਰਿਹਾ। ਇਨ੍ਹਾਂ ਤੋਂ ਇਲਾਵਾ ਨਵਿਆਉਣਯੋਗ ਤੇ ਨਾ ਨਵਿਆਉਣਯੋਗ ਸਰੋਤਾਂ ਤੋਂ ਵੀ ਬਿਜਲੀ ਹਾਸਲ ਕੀਤੀ ਹੈ।

ਸਨਿਚਵਾਰ ਨੂੰ ਸ਼ਾਮ ਸਾਢੇ ਪੰਜ ਵਜੇ ਤਕ ਪੰਜਾਬ ਭਰ ਤੋਂ 80 ਹਜ਼ਾਰ ਤੋਂ ਵਧ ਬਿਜਲੀ ਬੰਦ ਸਬੰਧੀ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 60 ਹਜ਼ਾਰ ਦੇ ਕਰੀਬ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਤੇ ਬਾਕੀ ’ਤੇ ਕੰਮ ਜਾਰੀ ਰਿਹਾ। ਇਸ ਵਿਚ ਸੱਭ ਤੋਂ ਵਧ ਸ਼ਿਕਾਇਤਾਂ 11487 ਜ਼ੀਰਕਪੁਰ ਤੇ ਸੱਭ ਤੋਂ ਘੱਟ 13 ਸ਼ਿਕਾਇਤਾਂ ਦਿੜਬਾ ਤੋਂ ਆਈਆਂ ਹਨ। ਦਸਣਾ ਬਣਦਾ ਹੈ ਕਿ ਸ਼ੁਕਰਵਾਰ ਨੂੰ ਹੁਣ ਤਕ ਦੀ ਸੱਭ ਤੋਂ ਵਧ ਇਕ ਲੱਖ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement