ਪਿੰਡ ਮਲਕਪੁਰ ਜੰਡਾਲੀ ਨੂੰ ਅਹਿਮਦਗੜ੍ਹ 'ਚ ਮਿਲਾਉਣ ਦਾ ਮਤਾ ਪਾਸ
Published : Jun 20, 2018, 4:58 am IST
Updated : Jun 20, 2018, 4:58 am IST
SHARE ARTICLE
MLA Surjit Singh Dhiman With Others
MLA Surjit Singh Dhiman With Others

ਲਾਗਲੇ ਪਿੰਡ ਮਲਕਪੁਰ ਜੰਡਾਲੀ ਖੁਰਦ ਨੂੰ ਅਹਿਮਦਗੜ੍ਹ ਵਿਚ ਮਿਲਾਉਣ ਲਈ ਸਥਾਨਕ ਨਗਰ ਕੌਂਸਲ ਵਲੋਂ ਮਤਾ ਪਾਸ ਕੀਤਾ ਗਿਆ.....

ਅਹਿਮਦਗੜ੍ਹ : ਲਾਗਲੇ ਪਿੰਡ ਮਲਕਪੁਰ ਜੰਡਾਲੀ ਖੁਰਦ ਨੂੰ ਅਹਿਮਦਗੜ੍ਹ ਵਿਚ ਮਿਲਾਉਣ ਲਈ ਸਥਾਨਕ ਨਗਰ ਕੌਂਸਲ ਵਲੋਂ ਮਤਾ ਪਾਸ ਕੀਤਾ ਗਿਆ।ਜ਼ਿਕਰਯੋਗ ਹੈ ਕਿ ਪਿੰਡ ਮਲਕਪੁਰ ਜੰਡਾਲੀ ਖੁਰਦ ਦਾ ਕੁੱਝ ਹਿੱਸਾ ਪਹਿਲਾਂ ਹੀ ਵਾਰਡ ਨੰਬਰ ਤਿੰਨ ਵਿਚ ਆਉਂਦਾ ਹੈ ਤੇ ਬਾਕੀ ਪਿੰਡ ਨੂੰ ਵੀ ਅਹਿਮਦਗੜ੍ਹ ਸ਼ਹਿਰ ਵਿਚ ਮਿਲਾਉਣ ਲਈ ਪਿਛਲੇ ਸਾਲ ਤੋਂ ਕਾਰਵਾਈ ਚੱਲ ਰਹੀ ਸੀ ਜੋ ਕਿਸੇ ਕਾਰਨ ਸਿਰੇ ਨਹੀਂ ਸੀ ਚੜ੍ਹ ਰਹੀ। 

ਇਸ ਸਬੰਧੀ ਬੀਤੇ ਕਲ ਨਗਰ ਕੌਂਸਲ ਦਫ਼ਤਰ ਵਿਖੇ ਨਗਰ ਕੌਂਸਲ ਪ੍ਰਧਾਨ ਸੁਰਾਜ ਮੁਹੰਮਦ ਦੀ ਅਗਵਾਈ ਹੇਠ ਸਮੂਹ ਕੌਂਸਲਰਾਂ ਦੀ ਮੀਟਿੰਗ ਰੱਖੀ ਗਈ ਸੀ ਜਿਸ ਵਿਚ ਕੁਲ 17 ਕੌਂਸਰਲਾਂ ਵਿਚੋਂ ਅੱਠ ਕੌਂਸਲਰਾਂ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਪਰਮਜੀਤ ਕੌਰ ਜੱਸਲ, ਕਮਲਜੀਤ ਸਿੰਘ ਉਭੀ, ਭੋਜ ਰਾਜ ਸ਼ਰਮਾ, ਨਿਰਮਲ ਸਿੰਘ ਫੱਲੇਵਾਲ, ਦਲਜੀਤ ਕੌਰ ਉਭੀ, ਹਰਬੰਸ ਕੌਰ ਸੇਖਾ, ਹਰਦੀਪ ਸਿੰਘ ਨੇ ਮਲਕਪੁਰ ਜੰਡਾਲੀ ਨੂੰ ਅਹਿਮਦਗੜ੍ਹ ਵਿਚ ਮਿਲਾਉਣ ਦੇ ਵਿਰੋਧ ਵਿਚ ਮੀਟਿੰਗ ਦਾ ਬਾਈਕਾਟ ਕਰ ਦਿਤਾ

ਜਦਕਿ ਨਗਰ ਕੌਂਸਲ ਦਫ਼ਤਰ 'ਚ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਹਾਜ਼ਰੀ ਵਿਚ ਉਨ੍ਹਾਂ ਦੇ ਸਮਰਥਨ ਨਾਲ 9 ਕੌਂਸਲਰਾ ਨੇ ਇਸ ਮਤੇ ਦੇ ਹੱਕ ਵਿਚ ਸਮਰਥਨ ਦਿਤਾ ਅਤੇ ਇਹ ਮਤਾ ਬਹੁਮਤ ਨਾਲ ਪਾਸ ਹੋ ਗਿਆ। ਵਿਰੋਧ ਕਰਨ ਵਾਲੇ ਕੌਂਸਲਰਾਂ ਦਾ ਕਹਿਣਾ ਹੈ ਕਿ ਨਹਿਰ ਅਤੇ ਰੇਲਵੇ ਲਾਈਨ ਤੋਂ ਦੂਜੇ ਪਾਸੇ ਪੈਂਦੇ ਇਸ ਪਿੰਡ ਨੂੰ ਸ਼ਹਿਰ 'ਚ ਮਿਲਾਉਣ ਕਾਰਨ ਇਸ ਇਲਾਕੇ ਨੂੰ ਸੀਵਰੇਜ ਅਤੇ ਪਾਣੀ ਦੀ ਸਪਲਾਈ ਆਦਿ ਦੇਣਾ ਔਖਾ ਹੋਵੇਗਾ ਅਤੇ ਇਸ ਨਾਲ ਨਗਰ ਕੌਂਸਲ ਨੂੰ ਵੱਡਾ ਖ਼ਰਚ ਕਰਨਾ ਹੋਵੇਗਾ ਜਿਸ ਦਾ ਅਸਰ ਸ਼ਹਿਰ ਦੇ ਵਿਕਾਸ 'ਤੇ ਪਵੇਗਾ। 

ਮੀਟਿੰਗ ਦੌਰਾਨ ਪ੍ਰਧਾਨ ਸੁਰਾਜ ਮਹੰਮਦ, ਸੀਨੀਅਰ ਮੀਤ ਪ੍ਰਧਾਨ ਰਾਗਨੀ ਟੰਡਨ, ਕੌਂਸਲਰ ਸਵੀਟੀ ਕਾਕੜੀਆ, ਕੌਂਸਲਰ ਰੇਨੂ ਸੂਦ, ਕੌਂਸਲਰ ਦੀਪਕ ਸ਼ਰਮਾ, ਕੌਂਸਲਰ ਕਿੱਟੂ ਥਾਪਰ, ਕੌਂਸਲਰ ਈਸਾ ਮੁਹੰਮਦ, ਕੌਂਸਲਰ ਕੇਦਾਰ ਕਪਿਲਾ, ਕੌਂਸਲਰ ਜਗਦੇਵ ਸਿੰਘ ਬੋਪਾਰਾਏ ਤੋਂ ਇਲਾਵਾ ਤੇਜੀ ਕਮਾਲਪੁਰ, ਬਿੱਟਾ ਪੀ.ਏ. ਧੀਮਾਨ, ਈ.À. ਗੁਰਦੀਪ ਸਿੰਘ ਭੋਗਲ, ਨਿੱਝਰ ਆਦਿ ਹਾਜ਼ਰ ਸਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement