
ਕਿਸਾਨ ਕੋਲੋਂ ਟਰਾਂਸਫਾਰਮਰ ਬਦਲਣ ਦੇ ਬਦਲੇ ਰਿਸ਼ਵਤ ਲੈਂਦਾ ਜੇਈ ਵਿਜੀਲੈਂਸ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ...
ਮੁਕਤਸਰ: ਕਿਸਾਨ ਕੋਲੋਂ ਟਰਾਂਸਫਾਰਮਰ ਬਦਲਣ ਦੇ ਬਦਲੇ ਰਿਸ਼ਵਤ ਲੈਂਦਾ ਜੇਈ ਵਿਜੀਲੈਂਸ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਕਬਰਵਾਲਾ ਦੇ ਕਿਸਾਨ ਰਣਜੀਤ ਸਿੰਘ ਪੁੱਤਰ ਬਿਕਰਮਜੀਤ ਸਿੰਘ ਦਾ ਬਿਜਲੀ ਦਾ ਟਰਾਂਸਫਾਰਮਰ ਸੜ ਗਿਆ ਤੇ ਇਸ ਨੂੰ ਬਦਲਣ ਲਈ ਬਿਜਲੀ ਬੋਰਡ ਦੇ ਜੇਈ ਜੱਸਾ ਸਿੰਘ ਨੇ ਕਿਸਾਨ ਤੋਂ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ।
Bribe
ਟਰਾਂਸਫਾਰਮਰ ਦੇ ਬਦਲੇ ਜਦੋਂ ਉਹ ਉਸ ਨੂੰ ਪੈਸੇ ਦੇ ਰਿਹਾ ਸੀ ਤਾਂ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਕਾਬ ਕਰ ਲਿਆ। ਇਸ ਸਬੰਧੀ ਮਿਤੀ 19-06-2019 ਅ/ਧ 7 ਪੀਸੀ ਐਕਟ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵਿਖੇ ਕੇਸ ਦਰਜ ਕੀਤਾ ਗਿਆ।