ਬਿਹਾਰ ਪੁਲਿਸ ਸੰਮਨ ਤਾਮੀਲ ਕਰਵਾਉਣ ਆਈ ਪਰ ਸਿੱਧੂ ਅੱਗੇ ਪਿਛੇ ਹੋਏ?
Published : Jun 20, 2020, 8:31 am IST
Updated : Jun 20, 2020, 8:31 am IST
SHARE ARTICLE
File Photo
File Photo

ਨਵਜੋਤ ਸਿੰਘ ਸਿੱਧੂ ਫਿਰ ਮੁਸ਼ਕਲ ’ਚ ਫਸੇ

ਅੰਮਿ੍ਰਤਸਰ 19 ਜੂਨ ( ਸੁਖਵਿੰਦਰਜੀਤ ਸਿੰਘ ਬਹੋੜੂ) : ਬਿਹਾਰ ਪੁਲਿਸ ਕਟਿਆਰ ਦੇ ਦੋ ਸਬ ਇੰਸਪੈਕਟਰ ਚਰਚਿੱਤ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਦੇ ਘਰ ਸੰਮਨ ਤਾਮੀਲ ਕਰਵਾਉਣ ਲਈ ਪੁੱਜੇ ਹਨ, ਪਰ ਨਾਂ ਤਾਂ ਸਿੱਧੂ ਅਤੇ ਨਾਂ ਹੀ ਉਨਾ ਦੇ ਪੀ ਏ ਇਨਾ ਨੂੰ  ਪ੍ਰਾਪਤ ਕਰ ਰਹੇ ਹਨ । ਅੱਜ ਇਨਾ 2 ਪੁਲਿਸ ਸਬ ਇੰਸਪੈਕਟਰਾਂ ਦੱਸਿਆ ਕਿ 2019 ਦੀਆਂ ਚੌਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਬਿਹਾਰ ਚ ਆਦਰਸ਼ ਚੌਣ ਜ਼ਾਬਤਾ ਦੇ ਨਿਯਮਾਂ ਦੀ ਘੋਰ ਉਲੰਘਣਾ ਕਰਦਿਆਂ ਵਿਰੋਧੀ ਨੇਤਾ ਖਿਲਾਫ ਗੈਰ ਲੋਕਤੰਤਰੀ ਭਾਸ਼ਾ ਦਾ ਇਸਤੇਮਾਲ ਕੀਤਾ , ਜਿਸ ਕਾਰਨ ਪ੍ਰਾਪਤ ਸ਼ਿਕਾਇਤ ਤੇ ਬਿਹਾਰ ਦੇ ਪੁਲਿਸ ਨੇ ਦਫਾ 188  ਅਧੀਨ ਤੋ ਹੋਰ ਧਾਰਾ ਤਹਿਤ ਪਰਚਾ ਦਰਜ ਕੀਤਾ।

ਉਹ ਦਸੰਬਰ ਵਿੱਚ ਵੀ ਸੰਮਨ ਤਾਮੀਲ ਕਰਵਾਉਣ ਆਏ ਸਨ ਪਰ ਉਸ ਸਮੇ ਵੀ ਬੇਰੰਗ ਵਾਪਸ ਜਾਣਾ ਪਿਆ, ਪਰ ਹੁਣ ਉਹ ਇਸ ਮਸਲਾ ਆਪਣੇ ਉੱਚ ਅਧਿਕਾਰੀ ਦੇ ਨੋਟਿਸ ਵਿੱਚ ਲਿਆ ਰਹੇ ਹਨ ਤੇ ਅਗਲੇ ਹੁਕਮਾਂ ਦੀ ਉਡੀਕ ਕਰ ਰਹੇ ਹਨ । ਹੁਣ ਉਨਾ ਇਥੇ ਡੇਰੇ ਲਾ ਲਏ ਹਨ । ਉਨਾ ਮੀਡੀਆ ਨੂੰ ਦੱਸਿਆ ਕਿ ਅੱਜ ਪੀ ਏ ਤੱਕ  ਪਹੰੁਚ ਕੀਤੀ ਗਈ ਜਿਸ ਦੱਸਿਆ ਕਿ ਸਾਹਿਬ ਘਰ ਨਹੀ ਹਨ ਅਤੇ ਉਨਾ ਦੇ ਹੁਕਮਾਂ ਤੋ ਬਿਨਾ ਇਸ ਨੂੰ ਪ੍ਰਾਪਤ ਨਹੀ ਕਰ ਸਕਦੇ।  ਉਨਾ ਦੁਖੀ ਹੋਏ ਦੱਸਿਆ ਕਿ ਇਹ ਗਰੀਬ ਆਦਮੀ ਨੂੰ ਪੁਲਿਸ ਥਾਣੇ ਸੱਦ ਕੇ ਸੰਮਨ ਤਾਮੀਲ ਕਰਵਾ ਲੈਦੀ ਹੈ

File PhotoFile Photo

ਪਰ ਪਹੁੰਚ ਵਾਲਿਆਂ ਦੇ ਘਰ ਸਾਨੂੰ ਖੁਦ ਜਾਣਾ ਪੈਦਾ ਹੈ। ਪਰ ਜੋ ਹਾਲ ਸਾਡਾ ਇਥੇ ਹੋ ਰਿਹਾ ਹੈ, ਉਸ ਸਾਨੂੰ ਹੀ ਪਤਾ ਹੈ । ਉਨਾ ਇਹ ਵੀ ਦੱਸਿਆ ਕਿ ਅੱਜ ਨੋਟਿਸ ਦੀ ਕਾਪੀ ਪੀ ਏ ਨੂੰ ਦੇ ਦਿੱਤੀ ਹੈ ਪਰ ਉਸ ਨੇ ਪ੍ਰਾਪਤ ਕਰਨ ਦੇ ਦਸਤਕ ਨਹੀ ਕੀਤੇ । ਇਹ ਜਿਕਰਯੋਗ ਹੈ ਕਿ ਉਕਤ ਪੁਲਿਸ ਅਧਿਕਾਰੀਆਂ ਦੱਸਿਆ ਕਿ ਉਨਾ ਨੂੰ ਅਸੀ ਇਥੇ ਜਮਾਨਤ ਦੇ ਸਕਦੇ ਹਾਂ ਪਰ ਉਹ ਸਾਡੇ ਸਾਹਮਣੇ ਹੀ ਨਹੀ ਆ ਰਹੇ , ਉਸ ਤਰਾਂ ਨਿਯਮਾਂ ਮੁਤਾਬਕ ਇਨਾ  ਨੂੰ ਸਬੰਧਤ ਥਾਣੇ ਅਦਾਲਤ ਚ ਪੇਸ਼ ਹੋਣਾ ਪਵੇਗਾ। ਪੁਲਿਸ ਮੁਤਾਬਕ  ਨਵਜੋਤ ਸਿੰਘ ਸਿੱਧੂ ਕਾਂਗਰਸ ਵੱਲੋ ਬਿਹਾਰ ਚੋਣ ਪ੍ਰਚਾਰ ਕਰਨ ਗਏ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement