
ਪੰਜਾਬ ’ਚ ਕੋਰੋਨਾ ਵਾਇਰਸ ਦੇ ਕੇਸਾ ਦਾ ਅੱਜ ਤਕ ਦਾ ਇਕ ਦਿਨਾ ਦਾ ਸੱਭ ਤੋਂ ਵੱਡਾ ਉਛਾਲ ਆਇਆ ਹੈ।
ਚੰਡੀਗੜ੍ਹ, 19 ਜੂਨ (ਗੁਰਉਪਦੇਸ਼ ਭੁਲੱਰ): ਪੰਜਾਬ ’ਚ ਕੋਰੋਨਾ ਵਾਇਰਸ ਦੇ ਕੇਸਾ ਦਾ ਅੱਜ ਤਕ ਦਾ ਇਕ ਦਿਨਾ ਦਾ ਸੱਭ ਤੋਂ ਵੱਡਾ ਉਛਾਲ ਆਇਆ ਹੈ। ਇਸ ਨਾਲ ਸਥਿਤੀ ਚਿੰਤਾਜਨਕ ਮੋੜ ਵਲ ਮਾਹਰਾਂ ਦੇ ਅਗਲੇ ਦਿਨਾਂ ਦੇ ਅਨੁਮਾਨਾਂ ਮੁਤਾਬਕ ਵੱਧ ਰਹੀ ਹੈ। ਪਿਛਲੇ 24 ਘੰਟੇ ਦੌਰਾਨ 9 ਮੌਤਾਂ ਦੀ ਪੁਸ਼ਅੀ ਹੋਹੀ ਹੈ ਜਦ ਕਿ ਸ਼ਾਮ ਤਕ 227 ਨਵੇੀ ਪਾਜ਼ੇਟਿਵ ਮਾਮਲੇ ਆਏ ਹਨ। ਜ਼ਿਕਰਯੋਗ ਹੈ ਕਿ ਅੱਜ ਸਾਰੇ ਹੀ ਜ਼ਿਲਿ੍ਹਆ ’ਚ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਤੇ ਕਈ ਜ਼ਿਲਿ੍ਹਆਂ ’ਚ ਮੌਤਾਂ ਹੋਈਆਂ ਹਨ।
ਜ਼ਿਲ੍ਹਾ ਅਮ੍ਰਿੰਤਸਰ ’ਚ ਜਿਥੇ ਅੱਜ 40 ਤੋਂ ਵੱਧ ਕੇਸ ਆਏ ਹਨ ਉਥੇ ਜਲੰਧਰ ਜ਼ਿਲੇ ’ਚ ਵੱਡਾ ਕੋਰੋਨਾ ਵਿਸਫੋਟ ਹੋਇਆ ਜਿਥੇ 79 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਅੱਜ ਹੋਈਆਂ ਮੌਤਾਂ ਤੋਂ ਬਾਅਦ ਕੁੱਲ ਅੰਕੜਾ 95 ਤਕ ਪਹੁੰਚ ਗਿਆ ਹੈ। ਅੱਜ ਤਰਨਤਾਰਨ, ਅਮਿ੍ਰੰਤਸਰ, ਪਟਿਆਲਾ, ਮੋਗਾ, ਬਰਨਾਲਾ, ਸੰਗਰੂਰ ’ਚ 1-1 ਅਤੇ ਜਲੰਧਰ ’ਚ ਦੋ ਮੌਤਾਂ ਹੋਈਆਂ ਹਨ।
ਹੁਣ ਪਾਜ਼ੇਟਿਵ ਕੇਸਾਂ ਦਾ ਅੰਕੜਾ ਸੂਬੇ ’ਚ 3800 ਤੋਂ ਪਾਰ ਕਰ ਗਿਆ ਹੈ। 3842 ਪਾਜ਼ੇਟਿਵ ਕੇਸ ਸ਼ਾਮ ਤਕ ਦਰਜ ਹੋਏ ਜੋ ਰਾਤ ਤਕ ਹੋਰ ਵੱਧ ਜਾਣਗੇ ਜ਼ਿਲ੍ਹਾ ਅਮ੍ਰਿੰਤਸਰ ’ਚ ਕੋਰੋਨਾ ਦੇ ਕੁੱਲ ਕੇਸਾਂ ਦਾ ਅੰਕੜਾ ਵੀ 700 ਤੋਂ ਪਾਰ ਹੋ ਚੁੱਕਾ ਹੈ ਜਦ ਕਿ ਜਲੰਧਰ ਤੇ ਲੁਧਿਆਣਾ ’ਚ 500 ਦੇ ਨੇੜੇ ਗਿਣਤੀ ਪਹੁੰਚ ਚੁੱਕੀ ਹੈ।
ਇਲਾਜ ਅਧੀਨ ਕੇਸਾਂ ਦੀ ਗਿਣਤੀ ਵਧੀ ਹੈ, ਜੋ 11143 ਤਕ ਪਹੁੰਚ ਗਈ ਹੈ। ਠੀਕ ਹੋਣ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ ਹੁਣ 2636 ਤਕ ਪਹੁੰਚ ਚੁੱਕੀ ਹੈ