ਮਜ਼ਦੂਰ ਦੀ ਧੀ ਬੀ.ਏ.ਐਮ.ਐਸ. ’ਚ ਬਣੀ ਯੂਨੀਵਰਸਟੀ ਟਾਪਰ
Published : Jun 20, 2020, 9:03 am IST
Updated : Jun 20, 2020, 9:03 am IST
SHARE ARTICLE
File Photo
File Photo

ਐਲੋਪੈਥੀ ਵਲ ਭੱਜ ਰਹੇ ਲੋਕਾਂ ਨੂੰ ਆਯੁਰਵੇਦ ਨਾਲ ਨਵਾਂ ਜੀਵਨ ਦੇਣ ਵਾਲੀ ਸ੍ਰੀ ਸਤਿਆ ਸਾਈਂ ਮੁਰਲੀਧਰ ਆਯੁਰਵੈਦਿਕ

ਮੋਗਾ, 19 ਜੂਨ (ਅਮਜਦ ਖਾਨ) : ਐਲੋਪੈਥੀ ਵਲ ਭੱਜ ਰਹੇ ਲੋਕਾਂ ਨੂੰ ਆਯੁਰਵੇਦ ਨਾਲ ਨਵਾਂ ਜੀਵਨ ਦੇਣ ਵਾਲੀ ਸ੍ਰੀ ਸਤਿਆ ਸਾਈਂ ਮੁਰਲੀਧਰ ਆਯੁਰਵੈਦਿਕ ਮੈਡੀਕਲ ਕਾਲਜ ਦੀ ਬੀ.ਏ.ਐਮ.ਐਸ. ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਸ੍ਰੀ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਟੀ ਹੁਸ਼ਿਆਰਪੁਰ ਵਿਚ 1100 ’ਚੋਂ 866 ਅੰਕ ਲੈ ਕੇ ਟਾਪ ਕੀਤਾ ਹੈ। ਮਜ਼ਦੂਰ ਦੀ ਧੀ ਪ੍ਰਭਜੋਤ ਕੌਰ ਦਾ ਸੁਪਨਾ ਹੁਣ ਬਨਾਰਸ ਹਿੰਦੂ ਯੂਨੀਵਰਸਟੀ ਤੋਂ ਐਮ.ਡੀ. ਤੇ ਐਮ.ਐਸ. ਕਰਨ ਦਾ ਹੈ।  ਪ੍ਰਭਜੋਤ ਦਾ ਕਹਿਣਾ ਹੈ ਕਿ ਕਿ ਐਲੋਪੈਥੀ ਮਰੀਜ਼ ਨੂੰ ਠੀਕ ਤਾਂ ਕਰਦੀ ਹੈ ਪਰ ਇਮਿਊਨਿਟੀ ਆਯੁਰਵੇਦ ਵਿਚ ਹੀ ਹੈ।

File PhotoFile Photo

ਆਯੁਰਵੇਦ ਦਾ ਭਵਿੱਖ ਉੱਜਲਾ ਹੈ। ਕੋਰੋਨਾ ਕਾਲ ਵਿਚ ਹੀ ਅੱਜ ਲੋਕ ਇਮਿਊਨਿਟੀ ਲਈ ਆਯੁਰਵੇਦ ਦੇ ਪੰਚਕਰਮਾ ’ਚ ਹੀ ਅਪਣਾ ਜੀਵਨ ਵੇਖ ਰਹੇ ਹਨ। ਪ੍ਰਭਜੋਤ ਨੂੰ ਯੂਨੀਵਰਸਟੀ ਟਾਪ ਕਰਨ ’ਤੇ 1.11 ਲੱਖ ਰੁਪਏ ਨਕਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਭਜੋਤ ਦੇ ਹੁਨਰ ਤੇ ਆਰਥਿਕ ਸਥਿਤੀ ਨੂੰ ਵੇਖਦੇ ਹੋਏ ਉਸ ਦੀ ਹੋਸਟਲ ਫ਼ੀਸ ਵੀ ਪੂਰੇ ਕੋਰਸ ਦੌਰਾਨ ਅੱਧੀ ਹੀ ਲਈ ਗਈ। ਮੈਡੀਕਲ ਵਿਦਿਆਰਥਣ ਦੇ ਰੂਪ ’ਚ ਪ੍ਰਭਜੋਤ ਨੇ 12-14 ਘੰਟੇ ਰੋਜ਼ਾਨਾ ਪੜ੍ਹਾਈ ਕੀਤੀ ਹੈ। ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਈ। 
 

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement