
95 ਫ਼ੀ ਸਦੀ ਕੰਮ ਸਿਰੇ ਲੱਗ ਗਿਆ, ਆਖਰੀ ਬੈਠਕ ਹੁਣ ਸੋਨੀਆ ਗਾਂਧੀ ਨਾਲ ਅਗਲੇ ਦਿਨਾਂ 'ਚ
ਚੰਡੀਗੜ੍ਹ: ਪਿਛਲੇ ਸਾਲ ਨਵੰਬਰ 'ਚ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਪੰਜਾਬ ਕਾਂਗਰਸ ਦਾ ਸੰਗਠਨਾਤਮਕ ਢਾਂਚਾ ਖ਼ਤਮ ਕੀਤੇ ਜਾਣ ਉਪਰੰਤ ਹੁਣ 7 ਮਹੀਨੇ ਮਗਰੋਂ, ਫਿਰ ਹੋਂਦ 'ਚ ਨਵੇਂ ਸਿਰਿਉਂ ਉਸਾਰਨ ਲਈ ਕੋਸ਼ਿਸ਼ਾਂ ਸਫ਼ਲ ਹੋ ਗਈਆਂ ਹਨ।
Asha Kumari
ਅੱਜ ਸ਼ਾਮੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹਾਈ ਕਮਾਂਡ ਤੋਂ ਆਸ਼ਾ ਕੁਮਾਰੀਅ ਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੀ ਹੋਈ ਬੈਠਕ 'ਚ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨਾਂ, ਜਨਰਲ ਸਕੱਤਰਾਂ, 28 ਜ਼ਿਲ੍ਹਾ ਪ੍ਰਧਾਨਾਂ, ਕਾਰਜਕਾਰਨੀ ਦੇ ਮੈਂਬਰਾਂ ਅਤੇ ਹੋਰ ਅਹੁਦੇਦਾਰਾਂ ਦੇ ਨਾਵਾਂ 'ਤੇ ਫ਼ੈਸਲਾ ਕੀਤਾ ਗਿਆ।
Sunil Jakhar
ਇਹ ਅਹਿਮ ਬੈਠਕ ਡੇਢ ਘੰਟਾ ਹੋਈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ 95 ਫ਼ੀ ਸਦੀ ਕੰਮ ਫ਼ਾਈਨਲ ਹੋ ਗਿਆ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਹੁਣ ਇਸ ਸੂਚੀ ਨੂੰ ਵੀਨੂ ਗੋਪਾਲ ਰਾਹੀਂ ਸੋਨੀਆ ਗਾਂਧੀ ਤੋਂ ਆਖਰੀ ਮਨਜ਼ੂਰੀ ਲੈਣ ਲਈ ਅਗਲੇ ਦਿਨਾਂ 'ਚ ਦਿੱਲੀ ਜਾਣਗੇ।
Captain Amrinder Singh
ਸੁਨੀਲ ਜਾਖੜ ਨੇ ਦਸਿਆ ਕਿ ਪਿਛਲੀ ਵਾਰੀ ਨਾਲੋਂ ਐਤਕੀਂ, ਉਪ ਪ੍ਰਧਾਨਾਂ, ਜਨਰਲ ਸਕੱਤਰਾਂ, ਕਾਰਜਕਾਰਨੀ ਦੇ ਮੈਂਬਰਾਂ ਦੀ ਗਿਣਤੀ ਅੱਧੀ ਹੋਵੇਗੀ ਅਤੇ ਪਾਰਟੀ ਦਾ ਮੁੱਖ ਨਿਸ਼ਾਨਾ 2022 'ਚ ਅਸੈਂਬਲੀ ਚੋਣਾਂ ਵਾਸਤੇ ਮਜ਼ਬੂਤੀ ਨਾਲ ਮੈਦਾਨ 'ਚ ਉਤਰਨਾ ਹੈ। ਜ਼ਿਕਰਯੋਗ ਹੈ ਕਿ ਪਿਛਲੀ 250 ਮੈਂਬਰਾਂ-ਅਹੁਦੇਦਾਰਾਂ ਦੀ ਸੂਚੀ 'ਚ 45 ਦੇ ਕਰੀਬ ਉਪ ਪ੍ਰਧਾਨ, 130 ਜਨਰਲ ਸਕੱਤਰ, 70 ਕਾਰਜਕਾਰਨੀ ਮੈਂਬਰ ਅਤੇ ਹੋਰ ਅਹੁਦੇਦਾਰ ਸ਼ਾਮਲ ਸਨ।
Asha Kumari
ਸੁਨੀਲ ਜਾਖੜ ਨੇ ਦਸਿਆ ਕਿ ਪਾਰਟੀ 'ਚ ਅਨੁਸ਼ਾਸਨ ਸਖ਼ਤ ਨਾਲ ਲਾਗੂ ਕੀਤਾ ਜਾਵੇਗਾ ਅਤੇ ਵਿਧਾਇਕਾਂ, ਮੰਤਰੀਆਂ ਦਾ ਆਪਸੀ ਤਾਲਮੇਲ ਕਾਇਮ ਰੱਖਣ ਦੇ ਨਾਲ-ਨਾਲ ਜ਼ਮੀਨੀ ਪੱਧਰ 'ਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਜੀਅਤੋੜ ਯਤਨ ਕੀਤੇ ਜਾਣਗੇ।
Sunil Jakhar
ਕਾਂਗਰਸ ਪ੍ਰਧਾਨ ਦਾ ਕਹਿਣਾ ਹੈ ਕਿ ਇਸ ਸੰਗਠਨ ਦੀ ਨਵੀਂ ਸੂਚੀ 'ਚ ਹਰ ਵਰਗ, ਯਾਨੀ ਨੌਜਵਾਨਾਂ, ਦਲਿਤਾਂ, ਅਣਥਕ ਮਿਹਨਤੀ ਵਰਕਰਾਂ, ਤਜਰਬੇਕਾਰ ਨੇਤਾਵਾਂ, ਮਹਿਲਾਵਾਂ ਅਤੇ ਵਿਸ਼ੇਸ਼ ਕਰ ਕੇ ਅਨੁਸ਼ਾਸਨ 'ਚ ਰਹਿ ਕੇ ਕੰਮ ਕਰਨ ਵਾਲੇ ਕਾਂਗਰਸੀਆਂ ਨੂੰ ਥਾਂ ਦਿਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।