ਗੁਰਦਵਾਰਾ ਸਿੱਖ ਸੈਂਟਰ ਫ਼ਰੈਂਕਫ਼ਰਟ ਦੇ ਨਵੇਂ ਪ੍ਰਬੰਧਕਾਂ ਦੀ ਚੋਣ ’ਚ ਸਿੱਖ ਬੀਬੀਆਂ ਨੂੰ ਮਿਲੀ .... 
Published : Jun 20, 2020, 9:00 am IST
Updated : Jun 20, 2020, 9:00 am IST
SHARE ARTICLE
File Photo
File Photo

ਪੰਥਕ ਸਰਗਰਮੀਆਂ ਕਰ ਕੇ  ਸਿੱਖ ਸੰਸਾਰ ਵਿਚ ਜਾਣੇ ਜਾਂਦੇ ਗੁਰਦਵਾਰਾ ਸਿੱਖ ਸੈਂਟਰ

ਪੱਟੀ/ਖਾਲੜਾ 19  ਜੂਨ (ਅਜੀਤ ਘਰਿਆਲਾ/ ਗੁਰਪ੍ਰੀਤ ਸਿੰਘ) : ਪੰਥਕ ਸਰਗਰਮੀਆਂ ਕਰ ਕੇ  ਸਿੱਖ ਸੰਸਾਰ ਵਿਚ ਜਾਣੇ ਜਾਂਦੇ ਗੁਰਦਵਾਰਾ ਸਿੱਖ ਸੈਂਟਰ ਫ਼ਰੈਂਕਫਰਟ ਦੀ ਕਮੇਟੀ ਦਾ ਮਸਲਾ ਕਾਫ਼ੀ ਅਰਸੇ ਤੋਂ ਭਖਿਆ ਹੋਇਆ ਸੀ। ਕੁੱਝ ਰਵਾਇਤੀ ਪਤਵੰਤਿਆਂ ਵਲੋਂ ਆਪੋ-ਅਪਣਾ ਸੱਚ ਲੰਮੇ ਸਮੇਂ ਤੋਂ ਬਿਆਨ ਕੀਤਾ ਜਾ ਰਿਹਾ ਸੀ। ਆਪੋ ਅਪਣੇ ਸੱਚ ਤੋਂ ਭਾਵ ਕਿ ਹਰ ਕੋਈ ਅਪਣੇ ਆਪ ਨੂੰ ਉੱਚਾ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

File PhotoFile Photo

ਇਸ ਕਸ਼ਮਕਸ਼ ਵਿਚ ਨਿਰਪੱਖ ਸੋਚ ਵਾਲੇ ਸੱਜਣਾਂ ਤੇ ਇਸ ਵਿਵਾਦ ਤੋਂ ਅਕ ਚੁੱਕੀ ਬਹੁਗਿਣਤੀ ਸੰਗਤ ਦਾ ਮੰਨਣਾ ਸੀ ਕਿ ਬੀਤੇ ਸਮੇਂ ਦੌਰਾਨ ਗੁਰੂ ਘਰ ਦੇ ਪ੍ਰਬੰਧ ਵਿਚ ਰਹਿ ਚੁਕੇ ਸਾਰੇ ਹੀ ਸੱਜਣ ਕਮੇਟੀ ਤੋਂ ਲਾਂਭੇ ਰਹਿਣੇ ਚਾਹੀਦੇ ਹਨ। ਸੋ ਬਹੁ ਗਿਣਤੀ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਮੌਜੂਦਾ ਕਮੇਟੀ ਨੇ ਵੀਰਵਾਰ ਨੂੰ ਅਪਣਾ ਕਾਰਜ ਭਾਰ ਪਹਿਲੀ ਵਾਰ ਨਵੇਂ ਚਿਹਰਿਆਂ ਨੂੰ ਸੌਂਪ ਦਿਤਾ ਹੈ, ਇਥੋਂ ਤਕ ਕਿ 15 ਸਲਾਹਕਾਰ ਬੋਰਡ ਦੇ ਮੈਂਬਰਾਂ (ਬਾਇਰਾਟ) ਵਿਚ ਵੀ ਸਾਰੇ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ।

ਸੱਭ ਤੋਂ ਖ਼ੁਸ਼ੀ ਦੀ ਗੱਲ ਇਹ ਹੈ ਕਿ ਪਹਿਲੀ ਵਾਰ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਬੀਬੀਆਂ ਨੂੰ ਵੀ ਬਰਾਬਰ ਨੁਮਾਇੰਦਗੀ ਦਿਤੀ ਗਈ। ਜਿਨ੍ਹਾਂ ’ਚ ਬੀਬੀ ਰਾਜਵਿੰਦਰ ਕੌਰ ਮੀਤ ਪ੍ਰਧਾਨ, ਬੀਬੀ ਭੁਪਿੰਦਰਪਾਲ ਕੌਰ ਸਿੰਘ ਖਜ਼ਾਨਚੀ, ਭਾਈ ਚਰਨਜੀਤ ਸਿੰਘ ਬਟਾਲਾ ਜਨਰਲ ਸੈਕਟਰੀ, ਭਾਈ ਜੋਗਾ ਸਿੰਘ  ਮੋਤੀ ਲੰਗਰ ਇੰਚਾਰਜ, ਭਾਈ ਅੰਮ੍ਰਿਤਪਾਲ ਸਿੰਘ  ਪੰਧੇਰ ਮੁੱਖ ਸੇਵਾਦਾਰ ਤੇ ਪੰਦਰਾਂ ਸਲਾਹਕਾਰ ਬੋਰਡ ਦੇ ਮੈਂਬਰਾਂ (ਬਾਇਰਾਟਸ) ਵਲੋਂ ਭਾਈ ਰੁਲ਼ਦਾ ਸਿੰਘ  ਨੂੰ ਚੇਅਰਮੈਨ ਚੁਣਿਆ ਗਿਆ। ਸਾਬਕਾ ਪ੍ਰਧਾਨ ਭਾਈ ਅਨੂਪ ਸਿੰਘ  ਤੇ ਸਾਬਕਾ ਚੇਅਰ ਭਾਈ ਇੰਦਰਪਾਲ ਸਿੰਘ ਗੋਜਰਾ ਨੂੰ ਗੁਰੂ ਘਰ ਦੇ ਗ੍ਰੰਥੀ ਸਿੰਘ ਵਲੋਂ ਸਿਰੋਪਾਓ ਦੇ ਕੇ ਸਨਮਾਨਤ ਤੇ ਸੇਵਾ ਤੋਂ ਫ਼ਾਰਗ ਕੀਤਾ ਗਿਆ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement