ਪੰਜਾਬੀ ਭਾਸ਼ਾ ਪ੍ਰਤੀ ਸੂਬਾ ਸਰਕਾਰ 'ਤੇ Sukhpal Khaira ਨੇ ਚੁੱਕੇ ਸਵਾਲ
Published : Jun 20, 2020, 12:53 pm IST
Updated : Jun 20, 2020, 12:53 pm IST
SHARE ARTICLE
Sukhpal Singh Khaira Government of Punjab Punjabi Language
Sukhpal Singh Khaira Government of Punjab Punjabi Language

ਪੰਜਾਬ ਵਰਕਅਪ ਬੋਰਡ ਦੇ 10 ਮੈਂਬਰ ਜੋ ਕਿ ਪੰਜਾਬ ਦੇ ਹੀ ਰਹਿਣ ਵਾਲੇ...

ਚੰਡੀਗੜ੍ਹ: ਪੰਜਾਬੀ ਭਾਸ਼ਾ ਦੇ ਨਾਮ ਤੇ ਵੱਖਰਾ ਸੂਬਾ ਤਾਂ ਬਣ ਗਿਆ ਹੈ ਪਰ ਪੰਜਾਬੀ ਭਾਸ਼ਾ ਨਾਲ ਲਗਾਤਾਰ ਵਿਤਕਰਾ ਹੋ ਰਿਹਾ ਹੈ। ਵੱਖ-ਵੱਖ ਵਿਭਾਗਾਂ ਦੀ ਗੱਲ ਕਰ ਲਈਏ ਤਾਂ ਲੰਬੇ ਸਮੇਂ ਤੋਂ ਮੰਗ ਉਠਦੀ ਰਹੀ ਹੈ ਕਿ ਪੰਜਾਬੀ ਨੂੰ ਚੰਡੀਗੜ੍ਹ ਵਿਚ ਵੀ ਦਫ਼ਤਰੀ ਭਾਸ਼ਾ ਦਾ ਸਨਮਾਨ ਮਿਲੇ ਪਰ ਅਜੇ ਵੀ ਸਰਕਾਰਾਂ ਵੱਲੋਂ ਪੰਜਾਬੀ ਭਾਸ਼ਾ ਨਾਲ ਮਤਰੇਈ ਮਾਂ ਵਾਲਾ ਹਿਸਾਬ ਕਰਦੀਆਂ ਰਹੀਆਂ ਹਨ। ਇਸ ਬਾਬਤ ਸੁਖਪਾਲ ਸਿੰਘ ਖਹਿਰਾ ਨਾਲ ਸਪੋਕਸਮੈਨ ਟੀਮ ਵੱਲੋਂ ਗੱਲਬਾਤ ਕੀਤੀ ਗਈ।

Sukhpal KhairaSukhpal Khaira

ਉਹਨਾਂ ਦਸਿਆ ਕਿ ਪੰਜਾਬ ਸਰਕਾਰਾਂ ਦਾ ਕਿਰਦਾਰ, ਕਾਰਜਸ਼ੈਲੀ ਉਹ ਇਹ ਦਸ ਰਹੀ ਹੈ ਕਿ ਇਹਨਾਂ ਨੂੰ ਅਪਣੀ ਭਾਸ਼ਾ ਨਾਲ ਪਿਆਰ ਨਹੀਂ ਹੈ ਅਤੇ ਨਾ ਹੀ ਇਹਨਾਂ ਨੂੰ ਅਪਣੇ ਰਾਜ ਨਾਲ ਪਿਆਰ ਹੈ। ਵਰਕਅਪ ਬੋਰਡ ਦੇ ਚੇਅਰਮੈਨ ਲੱਖਾਂ ਮੁਸਲਮਾਨ ਹਨ। ਸਰਕਾਰ ਨੇ ਪੜ੍ਹਿਆ ਲਿਖਿਆ ਪੰਜਾਬੀ ਨਹੀਂ ਲੱਭਿਆ। ਉਹਨਾਂ ਨੇ ਉੱਤਰ ਪ੍ਰਦੇਸ਼ ਦਾ ਨਵਾਬ ਲਿਆਂਦਾ ਸੀ ਰਜਵਾੜਾ ਜੋ ਕਿ ਕੈਪਟਨ ਅਮਰਿੰਦਰ ਸਿੰਘ ਦਾ ਚਹੇਤਾ ਹੈ।

Sukhpal KhairaSukhpal Khaira

25 ਹਜ਼ਾਰ ਏਕੜ ਜ਼ਮੀਨ ਦੀ ਦੇਖ-ਰੇਖ ਹੁਣ ਚਹੇਤੇ ਕਰਨਗੇ? ਵਰਅਪ ਬੋਰਡ ਵਿਚ 172 ਅਸਾਮੀਆਂ ਭਰੀਆਂ ਜਾਣਗੀਆਂ ਤੇ ਇਸ ਵਿਚ ਸ਼ਰਤ ਰੱਖੀ ਗਈ ਹੈ ਕਿ ਉਮੀਦਵਾਰ 10ਵੀਂ ਤਕ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ। ਪਰ ਬਾਅਦ ਵਿਚ ਮੀਟਿੰਗ ਕਰ ਕੇ ਇਸ ਨੂੰ ਹਟਾ ਦਿੱਤਾ। ਉਹਨਾਂ ਸੋਚਿਆ ਕਿ ਉਹਨਾਂ ਨੇ ਪੰਜਾਬੀ ਤਾਂ ਭਰਤੀ ਕਰਨੇ ਹੀ ਨਹੀਂ ਸਗੋਂ ਬਾਹਰਲੇ ਰਾਜਾਂ ਤੋਂ ਨੌਜਵਾਨ ਭਰਤੀ ਕਰਨੇ ਹਨ।

Sukhpal KhairaSukhpal Khaira

ਪੰਜਾਬ ਵਰਕਅਪ ਬੋਰਡ ਦੇ 10 ਮੈਂਬਰ ਜੋ ਕਿ ਪੰਜਾਬ ਦੇ ਹੀ ਰਹਿਣ ਵਾਲੇ ਚਾਹੀਦੇ ਹਨ ਜੋ ਕਿ ਮੁਸਲਮਾਨ ਭਾਈਚਾਰੇ ਵਿਚੋਂ ਹੋਣ, ਪੰਜਾਬ ਦਾ ਹੀ ਚੇਅਰਮੈਨ ਚਾਹੀਦਾ ਹੈ। ਸਰਕਾਰ ਦੇ ਏਜੰਡੇ ਤੇ ਇਕੋ ਇਕ ਗੱਲ ਹੈ ਉਹ ਹੈ ਪੈਸਾ। ਉਹਨਾਂ ਨੂੰ ਇਹੀ ਫਿਕਰ ਹੈ ਕਿ ਪੈਸਾ ਕਿੱਥੋਂ ਤੇ ਕਿਵੇਂ ਬਣਾਇਆ ਜਾਵੇ ਅਤੇ ਉਹਨਾਂ ਨੂੰ ਪੰਜਾਬੀ ਭਾਸ਼ਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਹੀ ਅੰਗਰੇਜ਼ੀ ਬੋਲਦਾ ਹੈ ਤਾਂ ਫਿਰ ਦੂਜੇ ਅਫ਼ਸਰ ਤਾਂ ਅੰਗਰੇਜ਼ੀ ਹੀ ਬੋਲਣਗੇ।

Captain Amrinder Singh Captain Amrinder Singh

ਉਹਨਾਂ ਦੇ ਭਾਸ਼ਣ ਤਕਰੀਬਨ ਅੰਗਰੇਜ਼ੀ ਵਿਚ ਹੀ ਹੁੰਦੇ ਹਨ, ਉਹਨਾਂ ਨੂੰ ਪਿੰਡਾਂ ਦੇ ਲੋਕ ਸੁਣਦੇ ਹੁੰਦੇ ਹਨ ਪਰ ਉਹਨਾਂ ਨੂੰ ਵਿਚੋਂ ਬਹੁਤੇ ਲ਼ੋਕ ਅਜਿਹੇ ਹੁੰਦੇ ਹਨ ਜੋ ਅੰਗਰੇਜ਼ੀ ਭਾਸ਼ਾ ਨਹੀਂ ਸਮਝ ਸਕਦੇ। ਜਦੋਂ ਮੁੱਖ ਮੰਤਰੀ ਦਾ ਪੰਜਾਬੀ ਭਾਸ਼ਾ ਪ੍ਰਤੀ ਰਵੱਈਆ ਅਜਿਹਾ ਹੈ ਤਾਂ ਅਫ਼ਸਰ ਤਾਂ ਪਹਿਲਾਂ ਹੀ ਤਿਆਰ ਬੈਠੇ ਹੁੰਦੇ ਹਨ।

Sukhbir Singh BadalSukhbir Singh Badal

ਜਿੰਨੇ ਵੀ ਆਈਐਸ, ਡੀਸੀ ਅਤੇ ਹੋਰ ਕਈ ਅਫ਼ਸਰ ਹੁੰਦੇ ਹਨ ਇਹ ਦਿਖਾਵੇ ਵਾਸਤੇ ਪੰਜਾਬੀ ਬੋਲਦੇ ਹਨ, ਜ਼ਿਆਦਾ ਸਮਾਂ ਤਾਂ ਇਹ ਅੰਗਰੇਜ਼ੀ ਨੂੰ ਹੀ ਪਹਿਲ ਦਿੰਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ 172 ਵਰਕਅਪ ਅਸਾਮੀਆਂ ਤੇ ਪੰਜਾਬ ਦੇ ਲੋਕਾਂ ਦੀ ਹੀ ਭਰਤੀ ਹੋਵੇ। ਮੌਕੇ ਦੀ ਸਰਕਾਰ ਚਾਹੇ ਤਾਂ ਉਹ ਪਲਾਂ ਵਿਚ ਹੀ ਇਹ ਮਸਲਾ ਹੱਲ ਕਰਵਾ ਸਕਦੀ ਹੈ ਪਰ ਉਹਨਾਂ ਦੀ ਮੰਸ਼ਾ ਹੀ ਨਹੀਂ ਹੈ ਕਿ ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੀ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement