ਸਰਦਾਰ ਮਿਲਖਾ ਸਿੰਘ ਨੂੰ  ਚਿੱਤਰਦੇ ਹੋਏ
Published : Jun 20, 2021, 12:58 am IST
Updated : Jun 20, 2021, 12:58 am IST
SHARE ARTICLE
image
image

ਸਰਦਾਰ ਮਿਲਖਾ ਸਿੰਘ ਨੂੰ  ਚਿੱਤਰਦੇ ਹੋਏ

ਇਹ ਜੋ ਪੋਟਰੇਟ ਚਿੱਤਰ ਤੇਲ ਰੰਗਾਂ ਵਾਲਾ ਤੁਸੀ ਦੇਖ ਰਹੇ ਹੋ, ਮੈਂ 12 ਸਾਲ ਪਹਿਲਾਂ ਬਣਾਇਆ ਸੀ | ਕੈਲੇਫੋਰਨੀਆਂ ਤੋਂ ਇਕ ਕੈਲੰਡਰ 'ਸਿੱਖ ਸਪੋਰਟਸ ਪਰਸਨਜ਼' ਕਢਣਾ ਸੀ | ਇਕ ਆਰਟਿਸਟ ਵਜੋਂ ਮੇਰੀ ਡਿਊਟੀ ਸਰਦਾਰ ਮਿਲਖਾ ਸਿੰਘ ਤੇ ਹੋਰ 12 ਸਿੱਖ ਖਿਡਾਰੀਆਂ ਨੂੰ  ਪੇਂਟ ਕਰਨ ਦੀ ਲੱਗੀ | 
ਮੈਂ ਜਦ ਮਿਲਖਾ ਸਿੰਘ ਜੀ ਦੇ ਘਰੇ ਚੰਡੀਗੜ੍ਹ ਗਿਆ ਤਾਂ ਉਨ੍ਹਾਂ ਦੀ ਧਰਮ ਪਤਨੀ ਨੇ ਕਿਹਾ ਕਿ ਉਹ ਤਾਂ ਦਿੱਲੀ ਗਏ ਹੋਏ ਹਨ | ਮੈਂ ਉਨ੍ਹਾਂ ਤੋਂ ਇਹ ਵਾਅਦਾ ਲਿਆ ਕਿ ਅਗਲੇ ਹਫ਼ਤੇ ਆਵਾਂਗਾ, ਤੁਸੀ ਮੈਨੂੰ ਜ਼ਰੂਰ ਮਿਲਾਉਣਾ ਹੈ | ਅਗਲੇ ਹਫ਼ਤੇ ਗਿਆ ਤਾਂ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਉਹ ਗੋਲਫ਼ ਖੇਡਣ ਗਏ ਹਨ, 2 ਘੰਟੇ ਬੈਠਣਾ ਪਵੇਗਾ | ਮੈਂ ਉਨ੍ਹਾਂ ਦੇ ਲਾਅਨ ਵਿਚ ਬੈਠ ਗਿਆ ਅਤੇ ਜੀਵ ਮਿਲਖਾ ਸਿੰਘ ਤੇ ਉਹਨਾਂ ਦੀ ਬੇਟੀ ਨੂੰ  ਵੀ ਮਿਲਿਆ | ਜਦ ਉਹ ਆਏ ਤਾਂ ਸਿੱਧਾ ਅੰਦਰ ਚਲੇ ਗਏ | ਉਨ੍ਹਾਂ ਦੀ ਧਰਮ ਪਤਨੀ ਨੇ ਮੇਰੇ ੇਆਉਣ ਬਾਰੇ ਕਿਹਾ ਕਿ ਇਹ ਮੁੰਡਾ ਫੋਟੋ ਲੈਣ ਆਇਆ ਹੈ, ਪਿਛਲੇ ਹਫਤੇ ਵੀ ਆਇਆ ਸੀ | ਉਹ ਆਖਣ ਲਗੇ, ''ਮੈਂ ਗੋਲਫ਼ ਖੇਡ ਕੇ ਆਇਆਂ, ਨਹਾਉਣਾ ਵੀ ਹੈ | ਇਕ ਚੰਗੀ ਜਿਹੀ ਫ਼ੋਟੋ ਐਲਬਮ ਚੋਂ ਕੱਢ ਕੇ ਦੇ ਦੇ |''
ਪਰ ਮੇਰੇ ਜ਼ਿੱਦ ਕਰਨ ਤੇ ਕਿ ਮੈਂ ਆਪ ਅਪਣੀ ਮਰਜ਼ੀ ਦੀ ਫੋਟੋ ਖਿਚਣੀ ਹੈ, ਉਹ ਜਲਦੀ ਨਾਲ ਆਏ | ਜਦ ਮੈਂ ਕਿਹਾ ਕਿ, ''ਸਰ ਜੀ, ਅਸੀ ਡਾਕਟਰ ਕਪਾਨੀ ਨਾਲ ਇਕ ਖਾਸ ਸਪੋਰਟਸ ਕੈਲੰਡਰ ਬਣਾਉਣਾ ਹੈ ਜਿਸ ਦੀ ਸ਼ੁਰੂਆਤ ਤੁਹਾਡੇ ਤੋਂ ਹੀ ਹੋਣੀ ਹੈ | ਬੱਚਿਆਂ ਨੂੰ  ਪਹਿਲੇ ਮਸ਼ਹੂਰ 12 ਖਿਡਾਰੀ ਦਸਣੇ ਹਨ ਤਾਂ ਜੋ ਉਹ ਉਨ੍ਹਾਂ ਨੂੰ  ਆਈਡੀਅਲ ਮੰਨ ਕੇ ਤਰੱਕੀ ਕਰ ਸਕਣ | ਉਹ ਮਸਲਾ ਸਮਝ ਗਏ ਤੇ ਕਹਿਣ ਲਗੇ, ''ਨਹਾ ਕੇ ਅਤੇ ਤਿਆਰ ਹੋ ਕੇ ਆਉਂਦਾ ਹਾਂ |''
ਕੋਟ ਪਾ ਕੇ ਟਾਈ-ਪੱਗ ਬੰਨ੍ਹ ਕੇ ਬੈਠ ਗਏ | ਮੈਂ ਕਿਹਾ, ''ਸਰ ਜੀ ਰੋਮ ਓਲੰਪਿਕ ਵਾਲੀ ਕਿਤਾਬ ਹੱਥ 'ਚ ਫੜ ਲਉ | ਉਹ ਓਲੰਪਿਕ ਚਿੱਤਰ ਨਾਲ ਜੁੜ ਜਾਏਗੀ | ਉਹ ਆਖਣ ਲਗੇ, ''ਯਾਦ ਆਇਆ ਮੇਰੇ ਕੋਲ ਰੋਮ ਓਲੰਪਿਕ ਵਾਲਾ ਬੂਟਾਂ ਦਾ ਜੋੜਾ ਹੈ | ਇਕ ਹੋਰ ਮੈਂ ਇਟਲੀ ਮਿਊਜ਼ੀਅਮ ਨੂੰ  ਦਾਨ ਦੇ ਦਿਤਾ ਸੀ |'' ਉਹ ਜੋੜਾ ਲੈ ਆਏ ਤੇ ਮੈਂ ਕਿਹਾ, ''ਸਰ ਜੀ ਹੁਣ 1960 ਰੋਮ ਓਲੰਪਿਕ ਦੀਆਂ ਸੋਚਾਂ ਵਿਚ ਚਲੇ ਜਾਉ ਤੇ ਮੈਂ ਧੁੱਪ ਪੈਂਦੀ ਵਾਲਾ ਪੋਜ਼ ਫੜ ਲਿਆ | ਉਨ੍ਹਾਂ ਦਾ ਪੋਰਟਰੇਟ ਬਣਾਉਂਦੇ ਹੋਏ ਮੈਨੂੰ ਵੀ ਓਲੰਪਿਕਸ ਵਾਲਾ ਸੁਆਦ ਆਇਆ | ਕੈਲੰਡਰ ਛਪ ਗਿਆ | ਅਮਰੀਕਾ ਵਿਚ ਮੈਨੂੰ ਕੁੱਝ ਕਾਪੀਆਂ ਪ੍ਰੋ. ਨਰਿੰਦਰ ਸਿੰਘ ਕਪਾਨੀ ਹੋਰਾਂ ਨੇ ਭੇਜੀਆਂ | ਮੈਂ ਜਦੋਂ ਕਾਪੀਆਂ ਉਨ੍ਹਾਂ ਨੂੰ ਘਰੇ ਦੇਣ ਗਿਆ, ਉਨ੍ਹਾਂ ਦਾ ਸਾਰਾ ਪ੍ਰਵਾਰ ਬਹੁਤ ਖ਼ੁਸ਼ ਹੋਇਆ | ਉਥੇ ਮੈਂ ਕੌਫ਼ੀ ਪੀਤੀ ਜੋ ਇਕ ਯਾਦ ਬਣ ਗਈ | ਮੇਰੇ ਵਲੋਂ ਅੱਜ ਉਸ ਉੱਡ ਚੁੱਕੇ ਸਿੱਖ ਅਤੇ ਉਨ੍ਹਾਂ ਦੀ ਮਦਦਗਾਰ ਪਤਨੀ ਨੂੰ  ਰੰਗਾਂ ਦੀ ਸ਼ਰਧਾਂਜਲੀ ਹੈ | ਰੱਬ ਦੇ ਰੰਗ ਉਹੀ ਜਾਣੇ | 
- ਸੁਖਪ੍ਰੀਤ ਸਿੰਘ ਆਰਟਿਸਟ, ਲੁਧਿਆਣਾ
sukhart0gmail.com,
ਫੋਨ : 0161-2774789

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement