
ਅਰੋੜਾ ਬਰਾਦਰੀ ਦੀਆਂ ਤਿੰਨ ਬੇਟੀਆਂ ਬਣੀਆਂ ਡੀਐਸਪੀ
ਕੋਟਕਪੂਰਾ, 19 ਜੂਨ (ਗੁਰਮੀਤ ਸਿੰਘ ਮੀਤਾ) : ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਵੱਲੋਂ ਐਂਟਰੈੱਸ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿੱਚ ਜਲਾਲਾਬਾਦ ਦੀਆਂ ਅਰੋੜਾ ਬਰਾਦਰੀ ਨਾਲ ਸਬੰਧਤ ਤਿੰਨ ਹੋਣਹਾਰ ਬੇਟੀਆਂ ਵੱਲੋਂ ਉਕਤ ਪ੍ਰੀਖਿਆ ਪਾਸ ਕਰਕੇ ਆਪਣੇ ਪਰਿਵਾਰ ਸਮੇਤ ਇਲਾਕੇ ਦਾ ਨਾਮ ਰੋਸ਼ਨ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ | ਅਰੋੜਬੰਸ ਸਭਾ ਕੋਟਕਪੂਰਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ, ਜਨਰਲ ਸਕੱਤਰ ਸੁੁਰਜੀਤ ਸਿੰਘ ਘੁਲਿਆਣੀ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਹੋਣਹਾਰ ਬੇਟੀ ਰੂਪਦੀਪ ਕੌਰ ਦੇ ਪਿਤਾ ਰਜਿੰਦਰ ਸਿੰਘ ਸਵੀਟਾ ਕੁੱਕੜ, ਪ੍ਰਾਚੀ ਬਜਾਜ ਦੇ ਪਿਤਾ ਰਮਨ ਬਜਾਜ ਅਤੇ ਪਿ੍ਆ ਖੇੜਾ ਦੇ ਪਿਤਾ ਅਨੂਪ ਖੇੜਾ ਨੂੰ ਮੁਬਾਰਕਬਾਦ ਦਿੰਦਿਆਂ ਉਕਤ ਹੋਣਹਾਰ ਬੇਟੀਆਂ ਦੇ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ | ਉਨਾਂ ਦੱਸਿਆ ਕਿ ਰੂਪਦੀਪ ਕੌਰ ਕੁੱਕੜ ਦਾ ਨਾਨਕਾ ਪਰਿਵਾਰ ਕੋਟਕਪੂਰਾ ਵਿਖੇ ਹੋਣ ਕਰਕੇ ਇੱਥੋਂ ਦੇ ਵਸਨੀਕਾਂ ਨੂੰ ਆਪਣੀ ਭਾਣਜੀ ਦੀ ਮਾਣਮੱਤੀ ਪ੍ਰਾਪਤੀ 'ਤੇ ਮਾਣ ਹੋਣਾ ਸੁਭਾਵਿਕ ਹੈ |
ਉਨਾਂ ਦੱਸਿਆ ਕਿ ਰੂਪਦੀਪ ਕੌਰ ਦੇ ਡੀਐਸਪੀ ਬਣਨ ਨਾਲ ਸਮੁੱਚੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ | ਜਲਾਲਾਬਾਦ ਨਗਰ ਕੌਂਸਲ ਦੇ ਪ੍ਰਧਾਨ ਵਿਕਾਸਦੀਪ ਚੌਧਰੀ ਅਤੇ ਹੋਰਨਾ ਨੂੰ ਸਵੀਟਾ ਕੁੱਕੜ ਨੇ ਦੱਸਿਆ ਕਿ ਰੂਪਦੀਪ ਕੌਰ ਮੁੱਢਲੀਆਂ ਕਲਾਸਾਂ ਤੋਂ ਹੀ ਹੁਸ਼ਿਆਰ ਹੋਣ ਕਰਕੇ ਪਹਿਲੇ ਦਰਜੇ ਵਿੱਚ ਆਪਣਾ ਨਾਮ ਦਰਜ ਕਰਵਾਉਂਦੀ ਰਹੀ ਹੈ | ਸਾਰਿਆਂ ਦਾ ਧੰਨਵਾਦ ਕਰਦਿਆਂ ਰੂਪਦੀਪ ਕੌਰ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਸਮਾਜਸੇਵਾ ਦੇ ਨਾਲ-ਨਾਲ ਸਮਾਜ ਸੁਧਾਰਕ ਵਾਲੇ ਸੁਭਾਅ ਮੁਤਾਬਿਕ ਹੀ ਡਿਊਟੀ ਦੀਆਂ ਸੇਵਾਵਾਂ ਨਿਭਾਵੇਗੀ |
ਫੋਟੋ :- ਕੇ.ਕੇ.ਪੀ.-ਗੁਰਿੰਦਰ-19-8ਐੱਚ