
ਪਲੇਸਮੈਂਟ ਡਰਾਈਵ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26, ਚੰਡੀਗੜ੍ਹ ਦੇ ਪਲੇਸਮੈਂਟ ਸੈੱਲ ਵੱਲੋਂ ਕਾਲਜ ਦੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਦੇ ਅੰਤਮ ਸਾਲ ਦੇ ਵਿਦਿਆਰਥੀਆਂ ਲਈ ਵਰਚੁਅਲ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਪਲੇਸਮੈਂਟ ਡਰਾਈਵ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਸ੍ਰੀਮਤੀ ਸਰਬਜੀਤ ਕੌਰ ਨੇ ਵਿਦਿਆਰਥੀਆਂ ਅਤੇ ਕਾਲਜ ਦੀ ਪਲੇਸਮੈਂਟ ਕੋਆਰਡੀਨੇਟਰ ਸ੍ਰੀਮਤੀ ਸੁਮੇਧਾ ਵਿਕਰਮ ਖੰਨਾ ਨੂੰ ਪੇਸ਼ੇਵਾਰਾਨਾ ਤੌਰ ’ਤੇ ਪਲੇਸਮੈਂਟ ਡਰਾਈਵ ਲਈ ਵਧਾਈ ਦਿੱਤੀ।
ਐਸਪੀਐਮ ਵੈਲਥ ਪ੍ਰਾਈਵੇਟ ਲਿਮਟਿਡ, ਇਸਦੇ ਡਾਇਰੈਕਟਰ ਸ੍ਰੀ ਮਧੁਪ ਕੁਮਾਰ, ਸ੍ਰੀ ਕੇਬੀ ਅਰੋੜਾ, ਚੀਫ ਮੈਨੇਜਰ, ਡਾ. ਵਿਕਰਮ ਖੰਨਾ ਦੁਆਰਾ, ਐਸਜੀਜੀਐਸ ਕਾਲਜ ਦੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਦੇ ਅੰਤਮ ਸਾਲ ਦੇ ਵਿਦਿਆਰਥੀਆਂ ਲਈ ਆਨਲਾਈਨ ਕੰਪਨੀ ਪੇਸ਼ਕਾਰੀ ਅਤੇ ਇੰਟਰਵਿਊ ਲਏ ਗਏ। ਇਸ ਤੋਂ ਪਹਿਲਾਂ ਵੀ ਪਲੇਸਮੈਂਟ ਸੈੱਲ ਦੁਆਰਾ ਵੱਖ-ਵੱਖ ਕੰਪਨੀਆਂ ਲਈ ਵਰਚੁਅਲ ਡਰਾਈਵਾਂ ਚਲਾਈਆਂ ਗਈਆਂ ਸਨ। ਜਿਸ ਦੇ ਨਤੀਜੇ ਵਜੋਂ ਬੁਲਸ ਅਸਟੇਟ ਵਿੱਚ 2 ਵਿਦਿਆਰਥੀਆਂ ਅਤੇ ਈਕਲਰੈਕਸ ਵਿੱਚ 1 ਵਿਦਿਆਰਥੀ ਰੱਖੇ ਗਏ ਸਨ।