ਲੁਧਿਆਣਾ: ਗਾਂਧੀਨਗਰ ‘ਚ ਚੱਲੀਆਂ ਗੋਲੀਆਂ : ਇੱਕ ਵਿਅਕਤੀ ਦੇ ਲੱਗੀ ਗੋਲੀ, ਹਾਲਤ ਨਾਜ਼ੁਕ
Published : Jun 20, 2023, 6:24 pm IST
Updated : Jun 20, 2023, 6:24 pm IST
SHARE ARTICLE
photo
photo

ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ

 

ਲੁਧਿਆਣਾ : ਪੰਜਾਬ 'ਚ ਲੁਧਿਆਣਾ ਦੇ ਗਾਂਧੀ ਨਗਰ ਬਾਜ਼ਾਰ 'ਚ ਗੋਲੀਆਂ ਚਲਾਈਆਂ ਗਈਆਂ ਹਨ। ਗੋਲੀਬਾਰੀ 'ਚ ਕੱਪੜਾ ਵਪਾਰੀ ਜ਼ਖ਼ਮੀਂ ਹੋ ਗਿਆ। ਜ਼ਖ਼ਮੀਂ ਦੀ ਪਛਾਣ ਮਨੀਸ਼ ਗੁਜਰਾਲ ਉਰਫ਼ ਮਨੂ ਵਜੋਂ ਹੋਈ ਹੈ। ਮਨੂ ਕੱਪੜੇ ਦੀ ਦੁਕਾਨ ਦੇ ਬਾਹਰ ਖੜ੍ਹਾ ਸੀ। ਕਰੀਬ 4 ਤੋਂ 5 ਬਦਮਾਸ਼ ਬਾਈਕ 'ਤੇ ਬਾਜ਼ਾਰ 'ਚ ਆਏ। ਦੁਕਾਨ ਦੇ ਬਾਹਰ ਖੜ੍ਹੇ ਇਕ ਨੌਜਵਾਨ ਮਨੂ ਨਾਲ ਉਨ੍ਹਾਂ ਦੀ ਝਗੜਾ ਹੋ ਗਿਆ। ਇਹ ਦੇਖ ਕੇ ਬਦਮਾਸ਼ਾਂ ਨੇ ਮਨੂ 'ਤੇ ਗੋਲੀਆਂ ਚਲਾ ਦਿਤੀਆਂ।

ਰੌਲਾ ਸੁਣ ਕੇ ਆਸ-ਪਾਸ ਦੇ ਦੁਕਾਨਦਾਰ ਇਕੱਠੇ ਹੋ ਗਏ। ਇਸ ਦੌਰਾਨ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਬਦਮਾਸ਼ਾਂ ਨੇ 3 ਗੋਲੀਆਂ ਚਲਾਈਆਂ, ਜਿਨ੍ਹਾਂ 'ਚੋਂ ਇਕ ਗੋਲੀ ਮਨੂ ਦੇ ਪੇਟ 'ਚ ਲੱਗੀ ਦੱਸੀ ਜਾਂਦੀ ਹੈ। ਲੋਕਾਂ ਨੇ ਜ਼ਖ਼ਮੀਂਆਂ ਨੂੰ ਤੁਰਤ ਡੀਐਮਸੀ ਹਸਪਤਾਲ ਪਹੁੰਚਾਇਆ। ਇਲਾਕਾ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਥਾਣਾ ਸਦਰ ਦੇ ਇੰਚਾਰਜ ਗੁਰਜੀਤ ਸਿੰਘ ਨੇ ਦਸਿਆ ਕਿ ਹਰੀਸ਼ ਨਾਂ ਦਾ ਲੜਕਾ ਦੁਕਾਨ ਦੇ ਬਾਹਰ ਕੁਝ ਸਾਮਾਨ ਲੈਣ ਆਇਆ ਸੀ। ਹਮਲਾਵਰ ਉਸ ਦਾ ਪਿੱਛਾ ਕਰਦੇ ਹੋਏ ਮਨੂ ਤੱਕ ਪਹੁੰਚ ਗਏ।

ਅੱਜ ਮਨੂ ਭਾਜਪਾ ਆਗੂ ਮਹੇਸ਼ ਦੱਤ ਸ਼ਰਮਾ ਦੇ ਭਰਾ ਰਾਜੂ ਦੀ ਦੁਕਾਨ ’ਤੇ ਬੈਠਾ ਸੀ। ਮਨੂ ਦੀ ਭੈਣ ਦੇ ਸਹੁਰੇ ਘਰ ਵਿਚ ਤਕਰਾਰ ਨੂੰ ਲੈ ਕੇ ਰਾਜੂ ਨੇ ਸਹੁਰਿਆਂ ਨੂੰ ਬੁਲਾਇਆ ਸੀ। ਕੁਝ ਸਮੇਂ ਬਾਅਦ ਜਦੋਂ ਰਾਜੂ ਘਰੋਂ ਖਾਣਾ ਖਾਣ ਲਈ ਜਾਣ ਲੱਗਾ ਤਾਂ 4 ਤੋਂ 5 ਬਾਈਕ ਸਵਾਰਾਂ ਨੇ ਉਸ ਦੇ ਦਫ਼ਤਰ 'ਤੇ ਹਮਲਾ ਕਰ ਦਿਤਾ। ਬਦਮਾਸ਼ਾਂ ਨੇ ਪਹਿਲਾਂ ਮਨੂ 'ਤੇ ਤਲਵਾਰ ਨਾਲ ਹਮਲਾ ਕੀਤਾ। ਰਾਜੂ ਨੇ ਤਲਵਾਰ ਦੇ ਹਮਲੇ ਨੂੰ ਰੋਕਣ ਲਈ ਆਪਣਾ ਹੱਥ ਅੱਗੇ ਕਰ ਦਿਤਾ।

ਇਸ ਦੌਰਾਨ ਦੂਜੇ ਬਦਮਾਸ਼ ਨੇ ਪਿਸਤੌਲ ਕੱਢ ਲਿਆ। ਪਤਾ ਲੱਗਾ ਹੈ ਕਿ ਬਦਮਾਸ਼ਾਂ ਨੇ ਮਨੂ 'ਤੇ ਤਿੰਨ ਗੋਲੀਆਂ ਚਲਾਈਆਂ, ਜਿਨ੍ਹਾਂ 'ਚੋਂ ਇਕ ਗੋਲੀ ਉਸ ਨੂੰ ਲੱਗੀ।
ਗਾਂਧੀ ਨਗਰ ਬਾਜ਼ਾਰ ਦੇ ਦੁਕਾਨਦਾਰਾਂ ਵਿਚ ਡਰ ਦਾ ਮਾਹੌਲ ਹੈ। ਪੁਲਿਸ ਦੁਕਾਨਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਲੈ ਰਹੀ ਹੈ, ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਏਡੀਸੀਪੀ ਰੁਪਿੰਦਰ ਕੌਰ ਸਰਾਂ ਮੌਕੇ ’ਤੇ ਪੁੱਜੇ। ਪੁਲਿਸ ਦੁਕਾਨਦਾਰਾਂ ਅਤੇ ਚਸ਼ਮਦੀਦਾਂ ਤੋਂ ਪੁੱਛਗਿੱਛ ਕਰ ਰਹੀ ਹੈ। ਹਸਪਤਾਲ ਵਿਚ ਮਨੂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
 

Tags: ludhiana, firing

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement