ਗੁਰਬਾਣੀ ਪ੍ਰਸਾਰਣ ਦਾ ਫ਼ੈਸਲਾ ਪੰਥ ਵਿਚ ਦੁਬਿਧਾ ਦਾ ਕਾਰਨ ਬਣ ਰਿਹਾ ਹੈ - ਜਥੇਦਾਰ ਗਿਆਨੀ ਰਘਬੀਰ ਸਿੰਘ
Published : Jun 20, 2023, 12:23 pm IST
Updated : Jun 20, 2023, 12:23 pm IST
SHARE ARTICLE
photo
photo

ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਬੈਠ ਕੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ

 

ਅੰਮ੍ਰਿਤਸਰ (ਰਮਨਦੀਪ ਕੌਰ ਸੈਣੀ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗੁਰਬਾਣੀ ਪ੍ਰਸਾਰਣ ਮਾਮਲੇ ’ਤੇ ਬੋਲਦਿਆਂ ਕਿਹਾ ਕਿ ਪਿਛਲੇ 2-3 ਦਿਨਾਂ ਤੋਂ ਸਿੱਖ ਪੰਥ ਦੀ ਸਿਰਮੌਰ ਸੰਸਥਾ, ਸਿਰਮੌਰ ਜਥੇਬੰਦੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਪੰਜਾਬ ਸਰਕਾਰ ਵਲੋਂ ਲਏ ਜਾ ਰਹੇ ਫੈਸਲੇ ਸਿੱਖ ਪੰਥ ਵਿਚ ਦੁਬਿਧਾ ਦਾ ਕਾਰਨ ਬਣ ਰਹੇ ਹਨ। ਗੁਰਬਾਣੀ ਪ੍ਰਸਾਰਣ ਦਾ ਮਾਮਲਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਮਰਿਯਾਦਾ ਤੇ ਭਾਵਨਾ ਨਾਲ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਗੁਰਬਾਣੀ ਪ੍ਰਸਾਰਣ ਖੁੱਲ੍ਹਾ ਕਰ ਦੇਵਾਂਗੇ ਤਾਂ ਉਹ ਗੁਰਬਾਣੀ ਦੀ ਮਰਿਯਾਦਾ ਨੂੰ ਬਹਾਲ ਨਹੀਂ ਕਰ ਸਕਣਗੇ।
ਜਥੇਦਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿਚ ਦਖ਼ਲ ਅੰਦਾਜ਼ੀ ਕਰਨਾ ਮੰਦਭਾਗਾ ਹੈ। 

ਉਹਨਾਂ ਕਿਹਾ ਕਿ ਵਿਧਾਨ ਸਭਾ ’ਚ ਗੁਰਬਾਣੀ ਪ੍ਰਸਾਰਣ ਸਬੰਧੀ ਮਤਾ ਲਿਆਉਂਦਾ ਗਿਆ ਹੈ। ਇਹ ਮਤਾ ਲਿਆਉਣ ਦੀ ਕਾਰਵਾਈ ਕੌਮੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਵੱਲ ਪੰਜਾਬ ਸਰਕਾਰ ਦਾ ਕਦਮ ਹੈ। 

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ’ਚ ਆਪਣੀ ਦਖ਼ਲ ਅੰਦਾਜ਼ੀ ਬੰਦ ਕਰ ਦੇਵੇ। ਇਸ ਮਾਮਲੇ ’ਚ ਐਸ.ਜੀ.ਪੀ.ਸੀ. ਨੂੰ ਵੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿਚ ਆਦੇਸ਼ ਜਾਰੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਮਾਮਲੇ ’ਚ ਪਹਿਲਾਂ ਜੋ ਆਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਤਾ ਗਿਆ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਲਦ ਤੋਂ ਜਲਦ ਲਾਗੂ ਕਰਨ ਦਾ ਯਤਨ ਕਰੇ। 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਕਾਰਵਾਈ ਕੀਤੀ ਹੈ ਉਸ ਦੀ ਰਿਪੋਰਟ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਤੇ ਦੂਜੀਆਂ ਪਾਰਟੀਆਂ ’ਚ ਜਿਹੜੇ ਸਿੱਖ ਵਿਧਾਇਕ ਹਨ ਉਹਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖ ਹੁੰਦਿਆਂ ਹੋਇਆਂ ਉਹ ਇਸ ਮਤੇ ਬਾਰੇ ਬਿਲਕੁਲ ਕਾਹਲੀ ਨਾ ਕਰਨ।

 ਬਹੁਤ ਹੀ ਸੰਜੀਦਗੀ ਨਾਲ ਇਸ ਮਸਲੇ ਬਾਰੇ ਸੋਚਿਆ ਜਾਵੇ ਤਾਂ ਕਿ ਅਸੀਂ ਮਿਲ ਬੈਠ ਕੇ ਢੁਕਵਾਂ ਹੱਲ ਕਰ ਸਕੀਏ ਤਾਂ ਕਿ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨਾਲ ਸਿੱਖ ਪੰਥ ਵਿਚ ਕੋਈ ਦੁਬਿਧਾ ਨਾ ਆ ਸਕੇ। 

ਜਥੇਦਾਰ ਰਘਬੀਰ ਸਿੰਘ ਨੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਾਮਲੇ ’ਤੇ ਮਿਲ ਬੈਠ ਕੇ ਵਿਚਾਰ ਕੀਤੀ ਜਾਵੇ।  

SHARE ARTICLE

ਏਜੰਸੀ

Advertisement

ਸ਼ੁਭਕਰਨ ਦੀ ਮੌ+ਤ ਤੋਂ ਬਾਅਦ Kisana 'ਚ ਭਾਰੀ ਰੋਸ, ਕੀ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਹੋਵੇਗੀ ਮੀਟਿੰਗ?

24 Feb 2024 3:21 PM

Delhi ਕੂਚ ਨੂੰ ਲੈ ਕੇ Sarwan Pandher ਨੇ ਦੱਸੀ ਰਣਨੀਤੀ, ਸ਼ੁੱਭਕਰਨ ਸਿੰਘ ਦੇ Antim ਸਸ+ਕਾਰ ਨੂੰ ਲੈ ਕੇ ਕਹੀ...

24 Feb 2024 2:38 PM

ShubhKaran Singh ਦੀ ਟਰਾਲੀ ਖੜ੍ਹੀ ਹੈ ਸੁੰਨੀ, ਅੰਦਰ ਹੀ ਪਿਆ ਕੱਪੜਿਆਂ ਵਾਲਾ ਬੈਗ, ਤਸਵੀਰਾਂ ਦੇਖ ਕਾਲਜੇ ਹੌਲ ਪੈਂਦੇ

24 Feb 2024 1:09 PM

ਮਰਹੂਮ ShubhKaran ਦੀ ਭੈਣ ਤੇ ਦਾਦੀ ਆਏ ਸਾਹਮਣੇ, ਮਾਂ ਦੇ ਦਾਅਵਿਆਂ ਨੂੰ ਦੱਸਿਆ ਝੂਠ

24 Feb 2024 11:52 AM

'ਸ਼ੁਭਕਰਨ ਦੇ ਕਾ+ਤਲਾਂ 'ਤੇ 101% ਪਰਚਾ ਹੋਵੇਗਾ ਦਰਜ','ਰਾਸ਼ਟਰਪਤੀ ਰਾਜ ਦੀਆਂ ਧਮਕੀਆਂ ਤੋਂ ਨਾ ਡਰੋ

24 Feb 2024 11:29 AM
Advertisement