ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ 'ਚ ਬਸਪਾ ਉਮੀਦਵਾਰ ਹੋਣਗੇ ਬਿੰਦਰ ਲਾਖਾ : ਜਸਵੀਰ ਸਿੰਘ ਗੜ੍ਹੀ
Published : Jun 20, 2024, 1:03 pm IST
Updated : Jun 20, 2024, 1:03 pm IST
SHARE ARTICLE
Binder Lakha
Binder Lakha

ਗੜੀ ਨੇ ਕਿਹਾ ਕਿ ਬਸਪਾ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਅੱਜ ਮਿਤੀ 20 ਜੂਨ ਨੂੰ ਦਾਖਲ ਕੀਤੇ ਜਾਣਗੇ

Jalandhar News : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਆ ਕਿਹਾ ਕਿ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਹ ਚੋਣ ਲਈ ਬਸਪਾ ਦੇ ਉਮੀਦਵਾਰ ਬਿੰਦਰ ਲਾਖਾ ਜੀ ਹੋਣਗੇ। 

ਉਹਨਾਂ ਜਾਣਕਾਰੀ ਦਿੰਦੇ ਆ ਕਿਹਾ ਕਿ ਬਿੰਦਰ ਲਾਖਾ ਪਾਰਟੀ ਦੇ ਬੂਥ ਲੈਵਲ ਦੇ ਕੰਮ ਕਰਨ ਵਾਲੇ ਵਰਕਰ ਹਨ ਜੋ ਪਿਛਲੇ 25 ਸਾਲਾਂ ਤੋਂ ਵੱਖ-ਵੱਖ ਅਹੁਦਿਆਂ ਤੇ ਰਹਿੰਦੇ ਹੋਏ ਪਾਰਟੀ ਸੰਗਠਨ ਲਈ ਕੰਮ ਕਰ ਰਹੇ ਹਨ। ਗੜੀ ਨੇ ਕਿਹਾ ਕਿ ਬਸਪਾ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਅੱਜ ਮਿਤੀ 20 ਜੂਨ ਨੂੰ ਦਾਖਲ ਕੀਤੇ ਜਾਣਗੇ।

ਪਾਰਟੀ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਨੇ ਇਸ ਮੌਕੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਵਰਕਰ ਨੂੰ ਟਿਕਟ ਦੇਣਾ ਉਹਨਾਂ ਹਜ਼ਾਰਾਂ ਵਰਕਰਾਂ ਦੇ ਮਾਣ ਸਨਮਾਨ ਦੀ ਗੱਲ ਕੀਤੀ ਹੈ ਜਿਹੜੇ ਹਮੇਸ਼ਾ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਪਿਛਲੀ ਕਤਾਰ ਵਿੱਚ ਵਿੱਚ ਰਹਿ ਕੇ ਅਣਥੱਕ ਕੰਮ ਕਰਦੇ ਹਨ।

 ਬਸਪਾ ਵੱਲੋਂ ਮਿਸ਼ਨਰੀ ਵਰਕਰ ਬਿੰਦਰ ਲਾਖਾ ਨੂੰ ਟਿਕਟ ਦੇਣ ਦਾ ਸਮੁੱਚੇ ਸੰਗਠਨ ਵੱਲੋਂ ਸਵਾਗਤ ਕੀਤਾ ਜਾਂਦਾ ਹੈ। ਇਸ ਮੌਕੇ ਬਸਪਾ ਸੂਬਾ ਪ੍ਰਧਾਨ ਵੱਲੋਂ ਉਮੀਦਵਾਰ ਨੂੰ ਪਾਰਟੀ ਟਿਕਟ ਦਿੱਤੀ ਗਈ। ਇਸ ਮੌਕੇ ਸੂਬਾ ਜਨਰਲ ਸਕੱਤਰ ਤੀਰਥ ਰਾਜਪੁਰਾ, ਸੂਬਾ ਕੈਸ਼ੀਅਰ  ਪਰਮਜੀਤ ਮਲ, ਹਲਕਾ ਇੰਚਾਰਜ ਪੱਛਮੀ ਦਵਿੰਦਰ ਗੋਗਾ, ਐਸਡੀਓ ਜਰਨੈਲ ਢੰਡਾ,  ਵਿਧਾਨ ਸਭਾ ਪੱਛਮੀ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ, ਐਡਵੋਕੇਟ ਦੀਪਕ ਕੁਮਾਰ, ਸੰਦੀਪ ਬਿੱਲਾ ਆਦਿ ਹਾਜਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement