
ਪਿਤਾ ਬੋਲੇ - ਦਹੇਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਪਤੀ
Ludhiana News : ਲੁਧਿਆਣਾ 'ਚ ਇਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੀ ਮੌਤ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਉਸ ਦੇ ਸਹੁਰਿਆਂ 'ਤੇ ਦਾਜ ਲਈ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਗੰਭੀਰ ਆਰੋਪ ਲਗਾਏ ਹਨ। ਮ੍ਰਿਤਕ ਔਰਤ ਦਾ ਨਾਂ ਅਨੁਸ਼ਰੀਆ ਹੈ , ਜਿਸ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਅਨੁਸ਼ਰੀਆ ਦੇ ਪਿਤਾ ਅਕਸ਼ੈ ਬੇਹਰਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ 3 ਸਾਲ ਪਹਿਲਾਂ ਲੁਧਿਆਣਾ ਦੇ ਪ੍ਰਦੀਪ ਕੁਮਾਰ ਨਾਲ ਹੋਇਆ ਸੀ। ਜਦੋਂ ਵੀ ਉਸ ਦੀ ਲੜਕੀ ਆਪਣੇ ਪੇਕੇ ਘਰ ਆਉਂਦੀ ਸੀ ਤਾਂ ਉਸ ਦਾ ਪਤੀ ਪ੍ਰਦੀਪ ਅਤੇ ਬਾਕੀ ਸਹੁਰੇ ਪਰਿਵਾਰ ਵਾਲੇ ਕੋਈ ਨਾ ਕੋਈ ਮੰਗ ਰੱਖਦੇ ਰਹਿੰਦੇ ਸਨ।
ਦਾਜ ਵਿੱਚ ਨਕਦੀ ਅਤੇ ਚੇਨ ਦੀ ਕਰਦੇ ਸਨ ਮੰਗ
ਕਦੇ ਬੇਟੀ ਨੂੰ ਤਾਅਨਾ ਮਾਰਦੇ ਸੀ ਕਿ ਵਿਆਹ ਵਿਚ ਉਨ੍ਹਾਂ ਨੂੰ ਸੋਨੇ ਦੀ ਪਤਲੀ ਚੇਨ ਪਾਈ ਹੈ। ਕਦੇ ਉਸ 'ਤੇ ਨਕਦੀ ਲਿਆਉਣ ਲਈ ਦਬਾਅ ਪਾਇਆ ਜਾਂਦਾ ਸੀ। ਅਕਸ਼ੈ ਬੇਹਰਾ ਨੇ ਦੱਸਿਆ ਕਿ ਉਹ ਜੰਮੂ ਦਾ ਰਹਿਣ ਵਾਲਾ ਹੈ। ਉਸ ਦੀ ਧੀ ਦੇ ਗਰਭ ਵਿੱਚ ਤਿੰਨ ਮਹੀਨੇ ਦਾ ਬੱਚਾ ਸੀ। ਪਰਿਵਾਰ ਅਕਸਰ ਉਸਨੂੰ ਪ੍ਰੇਸ਼ਾਨ ਕਰਦਾ ਸੀ। ਉਨ੍ਹਾਂ ਨੇ ਸੂਚਨਾ ਦਿੱਤੀ ਕਿ ਬੇਟੀ ਦੀ ਤਬੀਅਤ ਠੀਕ ਨਹੀਂ ਹੈ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਦੋਂ ਉਹ ਕੈਂਸਰ ਹਸਪਤਾਲ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਬੇਟੀ ਦੀ ਫਾਹਾ ਲੱਗਣ ਕਾਰਨ ਮੌਤ ਹੋਈ ਹੈ।
ਬੇਟੀ ਨੇ ਖੁਦਕੁਸ਼ੀ ਨਹੀਂ ਕੀਤੀ
ਅਕਸ਼ੈ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਕਮਜ਼ੋਰ ਦਿਲ ਦੀ ਨਹੀਂ ਸੀ ,ਜੋ ਖੁਦਕੁਸ਼ੀ ਕਰ ਲਵੇ। ਉਸ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਥਾਣਾ ਮੋਤੀ ਨਗਰ ਦੀ ਪੁਲਸ ਨੂੰ ਦਿੱਤੀ ਹੈ। ਫਿਲਹਾਲ ਮ੍ਰਿਤਕ ਅਨੁਸ਼ਰੀਆ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਮੋਤੀ ਨਗਰ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।